ਮੋਬਾਇਲ ਇੰਟਰਨੈਟ ਸੇਵਾ ਮੁਲਤਵੀ
ਸ੍ਰੀਨਗਰ, ਏਜੰਸੀ। ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਵੀਰਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਇੱਕ ਅੱਤਵਾਦੀ ਮਾਰਿਆ ਗਿਆ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਗੁਪਤਾ ਸੂਚਨਾ ਮਿਲਣ ‘ਤੇ 50 ਰਾਸ਼ਟਰੀ ਰਾਈਫਲ਼ਜ਼, ਰਾਜ ਪੁਲਿਸ ਦੇ ਵਿਸ਼ੇਸ਼ ਅਭਿਆਨ ਦਸਤੇ ਨੇ ਬੁੱਧਵਾਰ ਦੇਰ ਰਾਤ ਅਵੰਤੀਪੋਰਾ ਦੇ ਬੋਂਗਾਮ ਕਾਕਪੋਰਾ ‘ਚ ਇੱਕ ਸੁਰੱਖਿਆ ਨਾਕਾ ਲਗਾਇਆ। ਇਸੇ ਦਰਮਿਆਨ ਦੂਜੇ ਪਾਸੇ ਤੋਂ ਕੁਝ ਅੱਤਵਾਦੀਆਂ ਵੱਲੋਂ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਸੁਰੱਖਿਆ ਬਲਾਂ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ। ਇਸ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ ਅਤੇ ਕੁਝ ਹਨ੍ਹੇਰੇ ਦਾ ਫਾਇਦਾ ਉਠਾ ਭੱਜ ਗਏ। ਜਿਹਨਾਂ ਦੀ ਤਲਾਸ਼ ‘ਚ ਖੋਜ ਅਭਿਆਨ ਚਲਾਇਆ ਗਿਆ ਹੈ। (South Kashmir)
ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਸ਼ੌਕਤ ਅਹਿਮਦ ਭੱਟ ਦੇ ਤੌਰ ‘ਤੇ ਕੀਤੀ ਗਈ ਹੈ ਜੋ ਪਦਗਾਮਪੋਰਾ ਦਾ ਰਹਿਣ ਵਾਲਾ ਸੀ ਅਤੇ ਦੋ ਅਕਤੂਬਰ ਨੂੰ ਅੱਤਵਾਦੀ ਗੁਟ ‘ਚ ਸ਼ਾਮਲ ਹੋਇਆ ਸੀ। ਘਾਟੀ ‘ਚ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਅਵੰਤੀਪੋਰਾ ਅਤੇ ਆਸਪਾਸ ਦੇ ਖੇਤਰਾਂ ‘ਚ ਮੋਬਾਇਲ ਇੰਟਰਨੈਟ ਸੇਵਾ ਮੁਲਤਵੀ ਕਰ ਦਿੱਤੀ ਹੈ। ਪੁਲਵਾਮਾ ‘ਚ ਸਥਾਨਕ ਲੋਕਾਂ ਦੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।