ਹਨੂੰਮਾਨਗੜ੍ਹ ਤੋਂ ਤਾਜ਼ਾ ਅਪਡੇਟ, ਮਿੱਗ ਕਰੈਸ਼ ’ਚ ਚਾਰ ਜਣਿਆਂ ਦੀ ਮੌਤ

Mig Plane Crash

ਹਨੂੰਮਾਨਗੜ੍ਹ (ਲਖਜੀਤ ਇੰਸਾਂ)। ਏਅਰਫੋਰਸ ਦੇ ਮਿਗ-21 ਨੇ ਸੂਰਤਗੜ੍ਹੀ ਤੋਂ ਉਡਾਣ ਭਰੀ। (Mig Plane Crash) ਇਹ ਮਿਗ-21 ਪਲੇਨ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਬਹਿਲੋਲ ਨਗਰ ਵਿੱਚ ਕ੍ਰੈਸ਼ ਹੋ ਗਿਆ। ਜਹਾਜ ਕਰੈਸ਼ ਹੋ ਕੇ ਇਕ ਘਰ ’ਤੇ ਜਾ ਡਿੱਗਿਆ। ਹਾਦਸੇ ’ਚ 4 ਜਣਿਆਂ ਦੀ ਮੌਤ ਹੋ ਗਈ। ਜਦਕਿ ਇੱਕ ਵਿਅਕਤੀ ਜਖਮੀ ਹੋ ਗਿਆ। ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਹਵਾਈ ਸੈਨਾ ਦਾ ਮਿਗ-21 ਜਹਾਜ ਕਰੈਸ਼ ਹੋ ਕੇ ਰਿਹਾਇਸ਼ੀ ਇਲਾਕੇ ਵਿੱਚ ਡਿੱਗ ਗਿਆ। ਹਾਲਾਂਕਿ, ਦੋਵੇਂ ਪਾਇਲਟ ਆਪਣੇ-ਆਪ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਰਹੇ।

ਹਨੂੰਮਾਨਗੜ੍ਹ ਦੇ ਐਸਪੀ ਸੁਧੀਰ ਚੌਧਰੀ ਨੇ ਦੱਸਿਆ ਕਿ ਜਹਾਜ ਨੇ ਸੂਰਤਗੜ੍ਹ ਤੋਂ ਉਡਾਣ ਭਰੀ ਸੀ। ਇਹ ਬਹਿਲੋਲਨਗਰ ’ਚ ਹਾਦਸਾਗ੍ਰਸਤ ਹੋ ਗਿਆ। ਜਹਾਜ ਕਰੈਸ਼ ਹੋ ਕੇ ਇਕ ਘਰ ’ਤੇ ਡਿੱਗ ਗਿਆ। ਹਾਦਸੇ ’ਚ 4 ਜਣਿਆਂ ਦੀ ਮੌਤ ਹੋ ਗਈ। ਹਵਾਈ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ਹਵਾਈ ਸੈਨਾ ਦੇ ਮਿਗ-21 ਨੇ ਅੱਜ ਸਵੇਰੇ ਇੱਕ ਰੁਟੀਨ ਸਿਖਲਾਈ ਉਡਾਣ ਭਰੀ ਸੀ। ਫਿਰ ਇਹ ਕਰੈਸ਼ ਹੋ ਗਿਆ। ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ ’ਚ ਕਾਮਯਾਬ ਰਹੇ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

1960 ’ਚ ਬੇੜੇ ਵਿੱਚ ਕੀਤਾ ਗਿਆ ਸੀ ਸ਼ਾਮਲ

ਮਿਗ-21 ਹਾਦਸੇ ਦੀ ਅੱਜ ਦੀ ਘਟਨਾ ਨੇ ਸੋਵੀਅਤ ਮੂਲ ਦੇ ਮਿਗ-21 ਜਹਾਜਾਂ ’ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਿਗ-21 ਜਹਾਜ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤੀ ਹਵਾਈ ਸੈਨਾ ਦੇ ਬੇੜੇ ’ਚ ਸ਼ਾਮਲ ਹੋਏ ਅਤੇ 2022 ਤੱਕ, ਮਿਗ-21 ਜਹਾਜਾਂ ਨਾਲ ਜੁੜੇ ਲਗਭਗ 200 ਦੁਰਘਟਨਾਵਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਹਨੁਮਾਨਗੜ੍ਹ ਤੋਂ ਇਸ ਸਮੇਂ ਦੀ ਵੱਡੀ ਖ਼ਬਰ, ਹੈਲੀਕਾਪਟਰ ਤੋਂ ਉੱਤਰੇ ਫੌਜ ਦੇ ਜਵਾਨ, ਦੇਖੋ ਲਾਈਵ ਵੀਡੀਓ

ਮਿਗ-21 ਲੰਬੇ ਸਮੇਂ ਤੋਂ ਭਾਰਤੀ ਹਵਾਈ ਸੈਨਾ ਦਾ ਮੁੱਖ ਆਧਾਰ ਰਿਹਾ ਹੈ। ਹਾਲਾਂਕਿ ਜਹਾਜ ਦਾ ਸੁਰੱਖਿਆ ਰਿਕਾਰਡ ਬਹੁਤ ਮਾੜਾ ਹੈ। ਜਹਾਜ ਹਾਦਸਿਆਂ ਵਿੱਚ ਵੀ ਕਈ ਜਾਨਾਂ ਜਾ ਚੁੱਕੀਆਂ ਹਨ। ਪਿਛਲੇ ਸਾਲ ਮਾਰਚ ’ਚ, ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਰਾਜ ਸਭਾ ਵਿੱਚ ਦੱਸਿਆ ਸੀ ਕਿ ਪਿਛਲੇ ਪੰਜ ਸਾਲਾਂ ਵਿੱਚ ਤਿੰਨਾਂ ਸੇਵਾਵਾਂ ਦੇ ਜਹਾਜਾਂ ਅਤੇ ਹੈਲੀਕਾਪਟਰਾਂ ਨਾਲ ਜੁੜੇ ਹਾਦਸਿਆਂ ਵਿੱਚ 42 ਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਪਿਛਲੇ ਪੰਜ ਸਾਲਾਂ ਵਿੱਚ ਕੁੱਲ 45 ਹਵਾਈ ਹਾਦਸੇ ਹੋਏ, ਜਿਨ੍ਹਾਂ ਵਿੱਚੋਂ 29 ਆਈਏਐਫ ਪਲੇਟਫਾਰਮ ਸ਼ਾਮਲ ਸਨ।

ਬੇੜੇ ’ਚੋਂ ਹਟਾਏ ਜਾ ਰਹੇ

ਮਿਗ-21 ਕਰੈਸਾਂ ਦੀਆਂ ਤਾਜਾ ਘਟਨਾਵਾਂ ਦੇ ਮੱਦੇਨਜਰ, ਹਵਾਈ ਸੈਨਾ ਇਸ ਨੂੰ ਆਪਣੇ ਬੇੜੇ ਤੋਂ ਹਟਾ ਰਹੀ ਹੈ। ਏਅਰਫੋਰਸ ਨੇ ਪਿਛਲੇ ਸਾਲ 30 ਸਤੰਬਰ ਤੱਕ ਮਿਗ 21 ਬਾਇਸਨ ਦੇ ਇੱਕ ਸਕੁਐਡਰਨ ਨੂੰ ਸੇਵਾਮੁਕਤ ਕਰ ਦਿੱਤਾ ਸੀ। ਯੋਜਨਾ 2025 ਤੱਕ ਮਿਗ 21 ਦੇ ਬਾਕੀ ਤਿੰਨ ਸਕੁਐਡਰਨ ਨੂੰ ਪੜਾਅਵਾਰ ਬਾਹਰ ਕਰਨ ਦੀ ਹੈ।

ਅਭਿਨੰਦਨ ਨੇ ਕੀਤੀ ਸੀ ਇਸ ਜਹਾਜ ਦੀ ਵਰਤੋਂ

ਫਰਵਰੀ 2019 ਵਿੱਚ, ਬਾਲਾਕੋਟ ਹਮਲੇ ਦੇ ਇੱਕ ਦਿਨ ਬਾਅਦ, ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਇੱਕ ਮਿਗ-21 ਉਡਾ ਉਡਾ ਰਹੇ ਸਨ ਜਦੋਂ ਉਨ੍ਹਾਂ ਇੱਕ ਪਾਕਿਸਤਾਨੀ ਐੱਫ਼-16 ਜਹਾਜ਼ ਨੂੰ ਡੇਗਿਆ ਸੀ। ਇਸ ਦੇ ਨਾਲ ਹੀ ਫੌਜ ਦੇ ਜਵਾਨ ਵੀ ਮੌਕੇ ’ਤੇ ਪਹੁੰਚ ਗਏ ਹਨ।