ਮੈਕਸੀਕੋ ਰਾਸ਼ਟਰਪਤੀ ਚੋਣਾਂ : ਓਬ੍ਰਾਡੋਰ ਨੂੰ ਮਿਲਿਆ ਬਹੁਮਤ

Mexican, Presidential, Election, Obrador, Meets, Majority

ਜੋਸ ਐਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕੀਤੀ | Mexico Presidential Election

ਮੈਕਸੀਕੋ ਸਿਟੀ, (ਏਜੰਸੀ)। ਮੈਕਸੀਕੋ ‘ਚ ਐਗਜ਼ਿਟ ਪੋਲ ਮੁਤਾਬਕ ਖੱਬੇਪੱਖੀ ਆਗੂ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਡੋਰ ਨੇ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਜਿੱਤ ਹਾਸਲ ਕਰ ਲਈ ਹੈ।ਉੱਤਰੀ ਅਮਰੀਕੀ ਦੇਸ਼ ਮੈਕਸੀਕੋ ‘ਚ ਸੱਤਾਧਾਰੀ  ਇੰਸਟੀਚਿਊਸ਼ਨਲ ਰਿਵੋਲਿਊਸ਼ਨਰੀ ਪਾਰਟੀ (ਪੀਆਰਆਈ) ਦੇ ਉਮੀਦਵਾਰ ਜੋਸ ਐਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕਰ ਲਈ ਹੈ। ਮੀਡ ਨੇ ਆਪਣੇ ਖੱਬੇਪੱਖੀ ਵਿਰੋਧੀ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਡੋਰ ਨੂੰ ਅਗਲੀ ਸਰਕਾਰ ਬਣਾਉਣ ਸਬੰਧੀ ਸ਼ੁੱਭ-ਕਾਮਨਾਵਾਂ ਦਿੱਤੀਆਂ ਹਨ। ਮੀਡ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੈਕਸੀਕੋ ਦੀ ਭਲਾਈ ਲਈ ਮੈਂ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। (Presidential Election)

ਓਬ੍ਰਾਡੋਰ ਦੇ ਹੋਰ ਵਿਰੋਧੀਆਂ ਨੇ ਵੀ ਹਾਰ ਸਵੀਕਾਰ ਕਰ ਲਈ ਹੈ 64 ਸਾਲਾ ਓਬ੍ਰਾਡੋਰ ਮੈਕਸੀਕੋ ਸਿਟੀ ਦੇ ਸਾਬਕਾ ਮੇਅਰ ਰਹਿ ਚੁੱਕੇ ਹਨ। ਓਬ੍ਰਾਡੋਰ ਮੈਕਸੀਕੋ ਦੇ ਪਹਿਲੇ ਖੱਬੇਪੱਖੀ ਰਾਸ਼ਟਰਪਤੀ ਹੋਣਗੇ। ਉਹ ਦੇਸ਼ ਨੂੰ ਵੱਧ ਤੋਂ ਵੱਧ ਰਾਸ਼ਟਰਵਾਦ ਦੀ ਦਿਸ਼ਾ ‘ਚ ਲਿਜਾਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਅਮਰੀਕਾ ‘ਤੇ ਆਰਥਿਕ ਨਿਰਭਰਤਾ ਨੂੰ ਘੱਟ ਕਰਨ ਦਾ ਬਚਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਪਾਰ ਅਤੇ ਪ੍ਰਵਾਸਨ ਦੇ ਮੁੱਦੇ ਸਬੰਧੀ ਮੈਕਸੀਕੋ ਦੀ ਵਰਤਮਾਨ ਸਰਕਾਰ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਧੀਆ ਰਿਸ਼ਤੇ ਨਹੀਂ ਰਹੇ ਹਨ। (Presidential Election)