ਫੌਜ ਦੇ ਜਵਾਨਾਂ ਵੱਲੋਂ ਪਟਿਆਲਾ ਅੰਦਰ ਰੈਸਕਿਊ ਅਪਰੇਸ਼ਨ ਲਗਾਤਾਰ ਜਾਰੀ

Patiala News

ਅਰਬਨ ਅਸਟੇਟ, ਰਿਸੀ ਕਲੋਨੀ, ਗੋਬਿੰਦਬਾਗ, ਗੋਪਾਲ ਕਲੋਨੀ ਆਦਿ ਥਾਵਾਂ ਤੋਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਗਿਆ | Patiala News

  • ਵੱਡੀ ਨਦੀ ਅਤੇ ਘੱਗਰ ਵਿੱਚ ਪਾਣੀ ਦੇ ਪੱਧਰ ਦੀ ਸਥਿਤੀ ਜਿਉਂ ਦੀ ਤਿਉਂ | Patiala News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਵੱਡੀ ਨਦੀ ਦੇ ਪਾਣੀ ਦੀ ਮਾਰ ਹੇਠ ਆਈਆਂ ਲੱਗਭਗ ਦਰਜਨ ਪਰ ਕਲੋਨੀਆਂ ਵਿੱਚ ਹਾਲਾਤ ਜਿਊਂ ਦੇ ਤਿਉਂ ਬਣੇ ਹੋਏ ਹਨ। ਪਟਿਆਲਾ ਚ ਫੌਜ ਵੱਲੋਂ ਆਪਣੇ ਮੋਰਚੇ ਸੰਭਾਲੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਰਾਤ ਨੂੰ ਅਰਬਨ ਸਟੇਟ , ਰਿਸ਼ੀ ਕਲੋਨੀ , ਗੋਬਿੰਦ ਬਾਗ, ਗੋਪਾਲ ਕਲੋਨੀ ਆਦਿ ਥਾਵਾਂ ਤੋ ਪਾਣੀ ਚ ਫਸੇ ਵੱਡੀ ਗਿਣਤੀ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ।

Patiala News

ਇਹ ਵੀ ਪੜ੍ਹੋ : ਰਾਵੀ ਦਰਿਆ ਤੋਂ ਪਾਰ ਫਸੇ 150 ਵਿਅਕਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ

ਪਟਿਆਲਾ ਦੀ ਵੱਡੀ ਅਤੇ ਘੱਗਰ ਵਿੱਚ ਪਾਣੀ ਅੱਜ ਵੀ ਘੱਟ ਨਹੀਂ ਹੋਇਆ ਅਤੇ ਸਵੇਰੇ 6:00 ਵਜੇ ਤੱਕ ਵੱਡੀ ਨਦੀ ਵਿੱਚ ਪਾਣੀ ਦਾ ਪੱਧਰ 18 ਫੁੱਟ ਦੇ ਨੇੜੇ ਚਲ ਰਿਹਾ ਸੀ ਜਦਕਿ ਇੱਥੇ ਖਤਰੇ ਦਾ ਨਿਸ਼ਾਨ 12 ਫੁੱਟ ਤੇ ਹੈ। ਇਸੇ ਤਰ੍ਹਾਂ ਹੀ ਅੱਜ ਸਵੇਰੇ ਘੱਗਰ ਵਿੱਚ ਵੀ ਪਾਣੀ ਦਾ ਪੱਧਰ ਵੀ ਫੁੱਟ ਤੇ ਚੱਲ ਰਿਹਾ ਸੀ ਇੱਥੇ ਖਤਰੇ ਦਾ ਨਿਸ਼ਾਨ 16 ਫੁੱਟ ਤੇ ਹੈ। ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸ਼ਾਹਨੀ ਵੱਲੋਂ ਦੇਰ ਰਾਤ ਤੱਕ ਪ੍ਰਬੰਧਾਂ ਦੀ ਨਿਗਰਾਨੀ ਰੱਖੀ ਗਈ ਅਤੇ ਤੜਕੇ ਸਾਜਰੇ ਹੀ ਉਹ ਮੁੜ ਜੁੱਟ ਗਏ। ਪਟਿਆਲਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਕੰਟਰੋਲ ਵਿੱਚ ਹੈ ਅਤੇ ਪਾਣੀ ਚ ਫਸੇ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ।

ਪਾਰਕ ਹਸਪਤਾਲ ਚੋਂ ਮਰੀਜ਼ ਕੀਤੇ ਰਜਿੰਦਰਾ ਹਸਪਤਾਲ ‘ਚ ਸ਼ਿਫਟ

ਇੱਧਰ ਅੱਜ ਵੱਡੇ ਤੜ੍ਹਕੇ ਕਰੀਬ 3:30 ਵਜੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਨਾਲ ਲੱਗਦੇ ਪਾਰਕ ਹਸਪਤਾਲ ਵਿਚ ਦਾਖਲ ਮਰੀਜਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਸ਼ਿਫ਼ਟ ਕੀਤਾ ਗਿਆ ਹੈ। ਵੱਡੀ ਨਦੀ ਦਾ ਪਾਣੀ ਕਾਫੀ ਦੂਰ ਤੱਕ ਫੈਲ ਗਿਆ ਹੈ ਅਤੇ ਇਸ ਪਾਣੀ ਨੇ ਬੱਸ ਸਟੈਂਡ ਸਮੇਤ ਹੋਰ ਥਾਵਾਂ ਨੂੰ ਵੀ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।