Punjabi Story: ਮੈਨੂੰ ਤਾਂ ਐਂ ਸੀ ਕਮਲੀ ਦਿਖਾਵੇ ਲਈ ਹੀ ਕਿਤਾਬਾਂ ਜੀਆਂ ਪੜ੍ਹੀ ਜਾਂਦੀ ਹੈ ਵੀ ਬਾਪੂ ਦਾ ਦਿਲ ਰਹਿ ਜਾਵੇਗਾ। ਪਰ ਇਸ ਨੇ ਤਾਂ ਡੇਢ ਸਾਲ ਵਿੱਚ ਹੀ ਦੋ ਸਾਲ ਦੀ ਪੜ੍ਹਾਈ ਕੈਨੇਡਾ ਵਿੱਚ ਵੀ ਪੂਰੀ ਕਰ ਮਾਰੀ। ਮੈਂ ਤਾਂ ਇਸ ਨੂੰ ਚੰਡੀਗੜ੍ਹ ਹੀ ਬੀਐੱਸਸੀ ਨਾਨ ਮੈਡੀਕਲ ਕਰਵਾਉਣਾ ਚਾਹੁੰਦਾ ਸੀ ਅਤੇ ਮੇਰੀ ਇੱਛਾ ਸੀ ਇਹ ਵੀ ਮੇਰੇ ਵਾਂਗ ਅਧਿਆਪਕ ਹੀ ਬਣੇ।
ਪੋਲਾ ਜਿਹਾ ਮੂੰਹ ਕਰਕੇ ਆਪਣੀ ਮਾਂ ਕੋਲ ਬੈਠੀ ਬੋਲਦੀ, ਡੈਡੀ ਮੇਰੇ ਨਾਲ ਦੀਆਂ ਤਾਂ ਸਾਰੀਆਂ ਕੁੜੀਆਂ ਕੈਨੇਡਾ ਪੜ੍ਹਨ ਚਲੀਆਂ ਗਈਆਂ, ਮੈਂ ਵੀ ਕਰ ਲਵਾਂ ਤਿਆਰੀ ਆਈਲੈਟਸ ਦੀ। ਮੈਂ ਨਾ ਹਾਂ ਕੀਤੀ ਨਾ ਨਾਂਹ ਅਗਲੇ ਦਿਨ ਹੀ ਮੈਂ ਇਸਨੂੰ ਆਇਲੈਟਸ ਸੈਂਟਰ ਵਿਖੇ ਲੈ ਗਿਆ ਦਸ ਕੁ ਦਿਨਾਂ ਦੀ ਤਿਆਰੀ ਤੋਂ ਬਾਅਦ ਮੈਂ ਇਸ ਦਾ ਪੇਪਰ ਭਰ ਦਿੱਤਾ । ਅਜੇ ਵਿਚਾਰੀ ਮੇਨ ਕਲਾਸਾਂ ਵੀ ਨਹੀਂ ਸੀ ਲਾਉਣ ਲੱਗੀ। ਜਦੋਂ ਇਸ ਨੇ ਆਪਣੇ ਸੈਂਟਰ ਦੀਆਂ ਮੈਡਮਾਂ ਨੂੰ ਦੱਸਿਆ ਕਿ ਮੈਂ ਤਾਂ ਮੈਡਮ ਮੇਨ ਪੇਪਰ ਵੀ ਭਰ ਦਿੱਤਾ ਤਾਂ ਉਹ ਹੈਰਾਨ ਰਹਿ ਗਈਆਂ।
ਆਇਲੈਟਸ ਸੈਂਟਰ ਦਾ ਫੋਨ ਆਇਆ ਕਹਿੰਦਾ, ਸਰ ਸਾਨੂੰ ਤਾਂ ਦੱਸ ਦਿੰਦੇ ਅਸੀਂ ਤਾਂ ਅਜੇ ਇਸ ਦੀਆਂ ਮੇਨ ਕਲਾਸਾਂ ਵੀ ਨਹੀਂ ਸੀ ਲਾਉਣੀਆਂ ਸ਼ੁਰੂ ਕੀਤੀਆਂ। ਮੈਂ ਕਿਹਾ, ਕੋਈ ਗੱਲ ਨਹੀਂ ਭਰਾ ਬੱਸ ਥੋੜ੍ਹਾ ਸਪੀਕਿੰਗ ’ਤੇ ਇੱਕ-ਦੋ ਦਿਨ ਜੋਰ ਲਾ ਦਿਓ ਬਾਕੀ ਪੇਪਰ ਤਾਂ ਇਹ ਪਾਸ ਕਰ ਜਾਵੇਗੀ। ਉਹ ਮੇਰੇ ਨਾਲ ਕਾਰ ਵਿੱਚ ਬੈਠੀ ਮੇਰੀਆਂ ਗੱਲਾਂ ਸੁਣ ਕੇ ਹੌਂਸਲੇ ਵਿੱਚ ਹੋ ਗਈ ਕਹਿੰਦੀ, ਕੋਈ ਗੱਲ ਨਹੀਂ ਡੈਡੀ ਮੈਂ ਆਪਣਾ ਪੂਰਾ ਜ਼ੋਰ ਲਾਵਾਂਗੀ।
Punjabi Story
ਪਹਿਲਾਂ ਸਪੀਕਿੰਗ ਦਾ ਪੇਪਰ ਹੋਇਆ ਕਾਫੀ ਟਾਈਮ ਇਹ ਆਪਣੀਆਂ ਰੁਚੀਆਂ ਬਾਰੇ ਗੱਲ ਕਰਦੀ ਰਹੀ ਜਦੋਂ ਇਸ ਨੂੰ ਇਸ ਦੀ ਮਨਪਸੰਦ ਖੇਡ ਬਾਰੇ ਪੁੱਛਿਆ ਤਾਂ ਇਹ ਕਹਿੰਦੀ, ਮੈਮ ਅਸੀਂ ਤਾਂ ਘਰੇ ਲੁੱਡੋ ਖੇਡਣਾ ਪਸੰਦ ਕਰਦੇ ਹਾਂ ਤਾਂ ਉਹ ਹੈਰਾਨ ਰਹਿ ਗਈ ਫਿਰ ਇਸ ਨੇ ਆਪਣੀ ਸਾਰੀ ਕਹਾਣੀ ਉਸਨੂੰ ਅੰਗਰੇਜੀ ਵਿੱਚ ਬੋਲ ਕੇ ਸੁਣਾਈ। ਬਾਹਰ ਆ ਕੇ ਮੈਨੂੰ ਕਹਿੰਦੀ, ਡੈਡੀ ਮੈਨੂੰ ਨਹੀਂ ਲੱਗਦਾ ਮੈਂ ਇਸ ਪੇਪਰ ਵਿੱਚੋਂ ਪਾਸ ਹੋਵਾਂਗੀ। ਮੈਂ ਕਿਹਾ, ਕਿਉਂ ਪੁੱਤਰਾ ਕੀ ਹੋ ਗਿਆ? ਡੈਡੀ ਉਸਦੇ ਮੂੰਹ ’ਤੇ ਤਾਂ ਕੋਈ ਖੁਸ਼ੀ ਵਾਲੀ ਗੱਲ ਨਹੀਂ ਸੀ।
Read Also : Bathinda Bus Accident: ਬਠਿੰਡਾ ਬੱਸ ਹਾਦਸੇ ’ਚ ਫਾਜ਼ਿਲਕਾ ਦੀ ਲੜਕੀ ਦੀ ਮੌਤ
ਉਹ ਮੇਰੇ ਵੱਲ ਘੂਰ-ਘੂਰ ਕੇ ਵੇਖੀ ਗਈ। ਮੈਂ ਕਿਹਾ, ਹੌਂਸਲਾ ਰੱਖ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਹੁੰਦੇ ਹਨ, ਤੂੰ ਇਹ ਪ੍ਰੀਖਿਆ ਲਾਜ਼ਮੀ ਪਾਸ ਕਰੇਂਗੀ। ਸਾਡੇ ਕੋਲ ਦੂਸਰੇ ਪੇਪਰ ਲਈ ਕੁਝ ਸਮਾਂ ਸੀ ਮੈਂ ਕਿਹਾ, ਕੁਝ ਖਾਣਾ ਹੈ? ਤਾਂ ਉਹ ਝਕਦੀ-ਝਕਦੀ ਜੀ ਬੋਲੀ, ਹਾਂ ਡੈਡੀ ਭੁੱਖ ਤਾਂ ਲੱਗੀ ਹੈ। ਮੈਂ ਉਸ ਨੂੰ ਖਾਣੇ ਦੀ ਇੱਕ ਫੁੱਲ ਪਲੇਟ ਦਵਾ ਦਿੱਤੀ ਜਿਸ ਵਿੱਚ ਸਾਰੀਆਂ ਆਈਟਮਾਂ ਸਨ।
Punjabi Story
ਦੂਸਰੇ ਪੇਪਰ ਵਿੱਚ ਬਿਠਾ ਕੇ ਮੈਂ ਆਪ ਫਿਲਮ ਦੇਖਣ ਚਲਾ ਗਿਆ ਜਦੋਂ ਇਹ ਬਾਹਰ ਆਈ ਤਾਂ ਕਹਿੰਦੀ, ਡੈਡੀ ਇਹ ਤਾਂ ਪੇਪਰ ਮੇਰੇ ਬਹੁਤ ਸੋਹਣੇ ਹੋ ਗਏ, ਮੈਂ ਇਹਨਾਂ ਵਿੱਚੋਂ ਤਾਂ ਪਾਸ ਹੋ ਜਾਵਾਂਗੀ । ਅਸੀਂ ਘਰ ਮੁੜ ਆਏ ਜਦੋਂ ਇਸ ਦਾ ਨਤੀਜਾ ਆਇਆ ਤਾਂ ਪਤਾ ਨਹੀਂ ਕਿੱਥੋਂ ਮੇਲਾਂ ਮੇਲਾਂ ਜੀਆਂ ਕਰਕੇ। ਸਵੇਰੇ 4 ਵਜੇ ਕੀ ਘਰ ਵਿੱਚ ਖੌਰੂ ਪੱਟ ਦਿੱਤਾ, ਮੈਂ ਪਾਸ ਹੋ ਗਈ, ਮੈਂ ਪਾਸ ਹੋ ਗਈ
ਪਹਿਲੇ ਝਟਕੇ ਹੀ ਇਹ 6.5 ਬੈਂਡ ਲੈ ਗਈ ਤੇ ਜਦੋਂ ਮੈਂ ਸੈਂਟਰ ਵਾਲਿਆਂ ਨੂੰ ਦੱਸਿਆ ਤਾਂ ਉਹ ਵੀ ਖੁਸ਼ੀ ਵਿੱਚ ਖੀਵਾ ਹੋ ਗਏ। ਹੁਣ ਤਿੰਨ ਕੁ ਮਹੀਨੇ ਪਹਿਲਾਂ ਫੋਨ ਆਇਆ, ਕਹਿੰਦੀ, ਡੈਡੀ ਮੈਂ ਇੱਕ ਸਮੈਸਟਰ ਕਿਸੇ ਹੋਰ ਕਾਲਜ ਤੋਂ ਕਰਨਾ ਹੈ ਥੋੜ੍ਹੀ ਫੀਸ ਘਟਦੀ ਹੈ ਮੈਨੂੰ ਭੇਜ ਦਿਓ ਮੈਂ ਕਿਹਾ, ਕੋਈ ਗੱਲ ਨਹੀਂ ਪੁੱਤਰਾ ਤੈਨੂੰ ਜਿਵੇਂ ਠੀਕ ਲੱਗੇ ਉਵੇਂ ਕਰ ਪਰ ਤੇਰੇ ਪਿਤਾ ਦਾ ਸਿਰ ਨੀਵਾਂ ਨਾ ਹੋਵੇ ਮੈਂ ਪੰਜ ਹਜਾਰ ਡਾਲਰ ਉਸਦੇ ਖਾਤੇ ਵਿੱਚ ਪਾ ਦਿੱਤੇ।
ਅੱਜ ਸਵੇਰੇ ਹੀ ਉਸਦਾ ਮੈਸੇਜ ਆਇਆ, ਡੈਡੀ ਤੇਰੀ ਧੀ ਕੈਨੇਡਾ ਵਿੱਚ ਗ੍ਰੈਜੂਏਟ ਹੋ ਗਈ ਮੇਰੇ ਲਈ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਸੀ ਕਮਲੀ ਜੀ ਪਤਾ ਹੀ ਨਹੀਂ ਕਦੋਂ ਇੱਥੇ ਬਾਰ੍ਹਵੀਂ ਨਾਨ ਮੈਡੀਕਲ ਰਾਹੀਂ ਪਹਿਲੇ ਦਰਜੇ ਵਿੱਚ ਕਰਕੇ ਆਪਣੇ ਸੁਪਨਿਆਂ ਦੀ ਉਡਾਨ ਨੂੰ ਪੂਰਾ ਕਰਨ ਲਈ ਸੱਤ ਸਮੁੰਦਰ ਪਾਰ ਕੈਨੇਡਾ ਵਿੱਚ ਪੜ੍ਹਨ ਚਲੀ ਗਈ। ਧੀਆਂ ਵੀ ਕਰਦੀਆਂ ਨੇ ਮਾਪਿਆਂ ਦਾ ਸਿਰ ਉੱਚਾ ਮੇਰੀ ਲਾਡਲੀ ਮੈਨੂੰ ਮੇਰੀ ਜਾਨ ਤੋਂ ਵੀ ਵੱਧ ਪਿਆਰੀ ਲੱਗਦੀ ਹੈ।
ਅਮਨਦੀਪ ਸ਼ਰਮਾ, ਗੁਰਨੇ ਕਲਾਂ, ਮਾਨਸਾ
ਮੋ. 98760-74055