ਮਹਿਲਕਲਾਂ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

Mehal kalan, Young, Suicide

ਮਹਿਲਕਲਾਂ, ਜਸਵੰਤ ਸਿੰਘ/ਸੱਚ ਕਹੂੰ ਨਿਊਜ਼

ਕਸਬਾ ਮਹਿਲ ਕਲਾਂ ਵਿਖੇ ਅੱਜ ਇਕ ਤੀਹ ਸਾਲਾ ਨੌਜਵਾਨ ਜਗਦੀਪ ਸਿੰਘ ਪੁੱਤਰ ਅਵਤਾਰ ਸਿੰਘ ਨੇ ਮਾਨਸਿਕ ਪਰੇਸਾਨੀ ਦੇ ਚਲਦਿਆਂ ਬਰਨਾਲਾ ਲੁਧਿਆਣਾ ਹਾਈਵੇ ਉਪਰ ਬਣੇ ਟੋਲ ਟੈਕਸ ਨਜਦੀਕ ਕਿਸੇ ਖੇਤ ਵਿਚ ਜਾ ਕੇ ਜਹਿਰੀਲੀ ਦਵਾਈ ਪੀਕੇ ਖੁਦਕੁਸ਼ੀ ਕਰ ਲਈ । ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾ ਉਨ੍ਹਾਂ ਨੇ ਅਵਤਾਰ ਸਿੰਘ ਨੂੰ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਲਿਆਂਦਾ ਜਿੱਥੇ ਉਸਦੀ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਤਜਿੰਦਰ ਸਿੰਘ ਨੇ ਦੱਸਿਆ ਕਿ ਮਿਰਤਕ ਦੇ ਪਿਤਾ ਅਵਤਾਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ 174 ਦੀ ਕਾਰਵਾਈ ਕਰ ਦਿੱਤੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here