ਕਰਤਾਰਪੁਰ ਕਾਰੀਡੋਰ ਸਬੰਧੀ ਹਿੰਦ-ਪਾਕਿ ਵਿਚਾਲੇ ਹੋਈ ਮੀਟਿੰਗ

Meeting, Kartarpur Corridor, Indo-Pak

ਇਸਲਾਮਾਬਾਦ। ਕਰਤਾਰਪੁਰ ਕੋਰੀਡੋਰ ਸਬੰਧੀ ਮੰਗਲਵਾਰ ਨੂੰ ਭਾਰਤ-ਪਾਕਿਸਤਾਨ ਦੇ ਟੈਕਨੀਕਲ ਅਧਿਕਾਰੀਆਂ ਦੀ ਖਾਸ ਮੀਟਿੰਗ ਹੋਈ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜ਼ੀਰੋ ਲਾਈਨ ‘ਤੇ ਹੋ ਰਹੀ ਮੀਟਿੰਗ 4 ਘੰਟੇ ਬਾਅਦ ਖਤਮ ਹੋ ਗਈ। ਦੋਵਾਂ ਦੇਸ਼ਾਂ ਦੇ ਤਕਨੀਕੀ ਵਿਭਾਗਾਂ ਦੇ ਅਧਿਕਾਰੀਆਂ ਵਿਚ ਚੱਲੀ ਮੀਟਿੰਗ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ। ਮੀਟਿੰਗ ਖਤਮ ਹੋ ਜਾਣ ਮਗਰੋਂ ਵੀ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ ਕੀਤਾ। ਸੂਤਰਾਂ ਮੁਤਾਬਕ ਕੋਰੀਡਰ ਬਣਨ ਨੂੰ ਲੈ ਕੇ ਸੜਕਾਂ, ਸਰਕਾਰੀ ਦਫਤਰਾਂ, ਟਰਮੀਨਲ ਅਤੇ ਪਾਕਿਸਤਾਨ ਵੱਲ ਰਾਵੀ ‘ਤੇ ਪੁਲ ਬਣਾਉਣ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ। ਇਹ ਮੀਟਿੰਗ ਡੇਰਾ ਬਾਬਾ ਨਾਨਕ ਵਿਚ ਹਿੰਦ-ਪਾਕਿ ਸਰਹੱਦ ‘ਤੇ ਜ਼ੀਰੋ ਲਾਈਨ ਦੇ ਉੱਪਰ ਹੋਈ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਜ਼ੀਰੋ ਲਾਈਨ ‘ਤੇ ਲੱਗੇ ਟੈਂਟਾਂ ਵਿਚ ਬੈਠ ਕੇ ਮੀਟਿੰਗ ਕੀਤੀ। ਮੀਟਿੰਗ ਵਿਚ ਜਿੱਥੇ ਦੋਵਾਂ ਦੇਸ਼ਾਂ ਵਿਚਾਲੇ ਜੁੜਨ ਵਾਲੇ ਕਰਤਾਰਪੁਰ ਕੋਰੀਡੋਰ ਨੂੰ ਮੁਕੰਮਲ ਕਰਨ ‘ਤੇ ਗੱਲਬਾਤ ਹੋਈ। ਉੱਥੇ ਸੁਰੱਖਿਆ ਦੇ ਲਿਹਾਜ ਨਾਲ ਵੀ ਵਿਚਾਰ ਚਰਚਾ ਹੋਈ। ਇਸ ਦੇ ਨਾਲ ਹੀ ਭਾਰਤ ਵੱਲੋਂ ਬਣਾਏ ਜਾਣ ਵਾਲੇ ਇੰਟੀਗ੍ਰੇਟੇਡ ਚੈੱਕ ਪੁਆਇੰਟ ਪੋਸਟ ਦਾ ਵੀ ਕੰਮ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਰਹੱਦ ‘ਤੇ ਦੋਵਾਂ ਦੇਸ਼ਾਂ ਦੇ ਝੰਡੇ ਲੱਗੇ ਦੇਖੇ ਜਾ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।