ICC World Cup 2023 : ਪਾਕ ਗੇਂਦਬਾਜ਼ਾਂ ਦੀ ਹਮਲਾਵਰ ਗੇਂਦਬਾਜ਼ੀ, ਬੰਗਲਾਦੇਸ਼ ਸਸਤੇ ’ਚ ਨਿੱਬੜਿਆ

ਸ਼ਾਹੀਨ ਅਫਰੀਦੀ ਅਤੇ ਮੁਹੰਮਦ ਵਸੀਮ ਨੇ ਲਈ 3-3 ਵਿਕਟਾਂ | PAK Vs BAN

ਕੋਲਕਾਤਾ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ 31ਵਾਂ ਮੁਕਾਬਲਾ ਅੱਜ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਕੋਲਕਾਤਾ ’ਚ ਖੇਡਿਆ ਜਾ ਰਿਹਾ ਹੈ। ਜਿਸ ਮੈਚ ’ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 204 ਦੌੜਾਂ ਬਣਾਈਆਂ। ਬੰਗਲਾਦੇਸ਼ ਦੀ ਪੂਰੀ ਟੀਮ 45.1 ਓਵਰਾਂ ’ਚ 204 ਦੌੜਾਂ ’ਤੇ ਆਲਆਉਟ ਹੋ ਗਈ। ਬੰਗਲਾਦੇਸ਼ ਵੱਲੋਂ ਸਭ ਤੋਂ ਵੱਧ ਮਹਿਦੂਲਾਹ ਨੇ 56 ਦੌੜਾਂ ਬਣਾ ਅਰਧਸੈਂਕੜੇ ਵਾਲੀ ਪਾਰੀ ਖੇਡੀ। ਪਾਕਿਸਤਾਨ ਵੱਲੋਂ ਸਭ ਤੋਂ ਜ਼ਿਆਦਾ ਸ਼ਾਹੀਨ ਅਫਰੀਦੀ ਅਤੇ ਵਸੀਮ ਜੂਨੀਅਰ ਨੇ 3-3 ਵਿਕਟਾਂ ਹਾਸਲ ਕੀਤੀਆਂ। ਹੁਣ ਪਾਕਿਸਤਾਨ ਨੂੰ ਇਹ ਮੈਚ ਜਿੱਤਣ ਲਈ 300 ਗੇਂਦਾਂ ’ਚ 205 ਦੌੜਾਂ ਦੀ ਜ਼ਰੂਰਤ ਹੈ। (PAK Vs BAN)

ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਲਈ ਲੰਡਨ ਬਣਿਆ ਕਾਲ

ਪਾਕਿਸਤਾਨ ਨੂੰ ਸੈਮੀਫਾਈਨਲ ਦੀ ਹੋੜ ’ਚ ਬਣੇ ਰਹਿਣ ਲਈ ਇਹ ਮੈਚ ਹਰ ਹਾਲ ’ਚ ਜਿੱਤਣਾ ਜ਼ਰੂਰੀ ਹੈ। ਪਾਕਿਸਤਾਨ ਨੂੰ ਬਾਕੀ ਦੇ ਰਹਿੰਦੇ ਮੈਚ ਅਤੇ ਦੂਜੀਆਂ ਟੀਮਾਂ ਦੇ ਨਤੀਜੇ ’ਤੇ ਵੀ ਨਿਗ੍ਹਾ ਰੱਖਣੀ ਹੋਵੇਗੀ। ਜੇਕਰ ਪਾਕਿਸਤਾਨ ਇਹ ਮੈਚ ਵੀ ਹਾਰ ਜਾਂਦਾ ਹੈ ਤਾਂ ਉਹ ਸੈਮੀਫਾਈਨਲ ਦੀ ਹੋੜ ਤੋਂ ਬਾਹਰ ਹੋ ਜਾਵੇਗਾ। ਬੰਗਲਾਦੇਸ਼ ਲਗਭਗ ਟੂਰਨਾਮੈਂਟ ਤੋਂ ਬਾਹਰ ਹੋ ਹੀ ਗਿਆ ਹੈ। ਪਾਕਿਸਤਾਨ ਵੱਲੋਂ ਵਸੀਮ ਜੂਨੀਅਰ ਅਤੇ ਅਫਰੀਦੀ ਤੋਂ ਇਲਾਵਾ ਹਾਰਿਸ ਰਊਫ ਨੇ 2 ਜਦਕਿ ਇਫਤਿਖਾਰ ਅਹਿਮਦ ਅਤੇ ਓਸਾਮਾ ਮੀਰ ਨੂੰ 1-1 ਵਿਕਟ ਹਾਸਲ ਹੋਈ। (PAK Vs BAN)

LEAVE A REPLY

Please enter your comment!
Please enter your name here