ਮਾਤਾ ਕਾਂਤਾ ਦੇਵੀ ਇੰਸਾਂ ਨਮਿੱਤ ਹੋਈ ਅੰਤਿਮ ਅਰਦਾਸ ਵਜੋਂ ਨਾਮ ਚਰਚਾ

11 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਤੜਾਂ ਤੋਂ ਸੱਚ ਕਹੂੰ ਦੇ ਪੱਤਰਕਾਰ ਅਤੇ ਬਲਾਕ ਪਾਤੜਾਂ ਦੇ 15 ਮੈਂਬਰ ਭੂਸ਼ਨ ਸਿੰਗਲਾ ਦੀ ਮਾਤਾ ਕਾਂਤਾ ਦੇਵੀ ਇੰਸਾਂ ਨਮਿੱਤ ਅੰਤਿਮ ਅਰਦਾਸ ਵਜੋਂ ਨਾਮ ਚਰਚਾ ਇੱਥੇ ਸ਼ਿਵ ਮੰਦਿਰ ਹਾਲ ਵਿਖੇ ਹੋਈ। ਇਸ ਨਾਮ ਚਰਚਾ ਵਿੱਚ ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਸਮੇਤ ਪੱਤਰਕਾਰ ਭਾਈਚਾਰੇ ਵੱਲੋਂ ਮਾਤਾ ਕਾਂਤਾ ਦੇਵੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦਾ ਸਬਦ ਲਾ ਕੇ ਕੀਤੀ ਗਈ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਅਨਮੋਲ ਬਚਨ ਸੁਣਾਏ ਗਏ।

ਇਸ ਮੌਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਰਾਮ ਸਿੰਘ ਚੇਅਰਮੈਂਨ ਤੇ ਹਰਿਆਣਾ ਤੋਂ 45 ਮੈਂਬਰ ਪ੍ਰਸ਼ੋਤਮ ਟੋਹਾਣਾ ਨੇ ਕਿਹਾ ਕਿ ਮਾਤਾ ਜੀ ਸ਼ੁਰੂ ਤੋਂ ਹੀ ਧਾਰਮਿਕ ਖਿਆਲਾਂ ਵਾਲੇ ਸਨ, ਜਿਨ੍ਹਾਂ ਆਪਣੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ ਅਤੇ ਅੱਜ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਦੇ ਨਿਯਮਾਂ ਤੇ ਚੱਲਦਿਆਂ ਦਿਨ-ਰਾਤ ਮਾਨਵਤਾ ਭਲਾਈ ਦੇ ਕਾਰਜ਼ਾਂ ਵਿੱਚ ਲੱਗਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਪਰਿਵਾਰ ਦਾ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਬਹੁਤ ਵਧੀਆ ਮਿਲਵਰਤਣ ਤੇ ਸਹਿਚਾਰ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਦੀ ਸਿੱਖਿਆ ਹੀ ਬੱਚਿਆਂ ਦਾ ਮੁੱਢਲਾ ਸਕੂਲ ਹੁੰਦੀ ਹੈ ਅਤੇ ਪਰਿਵਾਰ ਉਨ੍ਹਾਂ ਦੀ ਸਿੱਖਿਆ ‘ਤੇ ਖਰਾ ਉੱਤਰਿਆ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਪੁੱਤਰ ਭੂਸ਼ਣ ਸਿੰਗਲਾ ਪੱਤਰਕਾਰੀ ਦੇ ਨਾਲ-ਨਾਲ ਬਲਾਕ ਵਿੱਚ ਵੀ ਸੇਵਾ ਨਿਭਾ ਰਹੇ ਹਨ। ਇਸ ਮੌਕੇ ਨਗਰ ਕੌਂਸਲ ਪਾਤੜਾਂ ਦੇ ਸਾਬਕਾ ਪ੍ਰਧਾਨ ਵਿਨੋਦ ਜਿੰਦਲ ਅਤੇ ਭਾਜਪਾ ਆਗੂ ਰਮੇਸ਼ ਕੁਮਾਰ ਕੁਕੂ ਨੇ ਸੰਬੋਧਨ ਕਰਦਿਆ ਆਖਿਆ ਕਿ ਮਾਤਾ ਕਾਂਤਾ ਦੇਵੀ ਜੀ ਖੁਦ ਵੀ ਮਾਨਵਤਾ ਭਲਾਈ ਦੇ ਕਾਰਜ਼ਾਂ ਵਿੱਚ ਅੱਗੇ ਰਹਿੰਦੇ ਸਨ ਅਤੇ ਉਨ੍ਹਾਂ ਦਾ ਪਰਿਵਾਰ ਵੀ ਸ਼ਹਿਰ ਦੇ ਹਰ ਕੰਮ ਵਿੱਚ ਅੱਗੇ ਹੋਕੇ ਆਪਣਾ ਯੋਗਦਾਨ ਪਾਉਂਦਾ ਹੈ।

ਉਨ੍ਹਾਂ ਕਿਹਾ ਕਿ ਆਪਣੇ ਲਈ ਤਾ ਹਰ ਕੋਈ ਜਿਉਂਦਾ ਹੈ, ਜੋਂ ਇਨਸਾਨ ਦੂਜਿਆ ਦੇ ਭਲੇ ਲਈ ਅੱਗੇ ਆਉਂਦੇ ਹਨ, ਉਹ ਲੋਕ ਵਿਰਲੇ ਹੀ ਹੁੰਦੇ ਹਨ। ਇਸ ਮੌਕੇ ਵੱਡੀ ਗਿਣਤੀ ਵੱਖ-ਵੱਖ ਸੰਸਥਾਵਾਂ ਵੱਲੋਂ ਸੋਕ ਸੰਦੇਸ ਭੇਜ ਕੇ ਸਿੰਗਲਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਦੁਨੀ ਚੰਦ ਇੰਸਾਂ, ਰਾਮ ਕਰਨ ਇੰਸਾਂ, ਸੁਰੇਸ਼ ਇੰਸਾਂ ਹਰਿਆਣਾ, ਕ੍ਰਿਸ਼ਨਪਾਲ ਚੌਹਾਨ, ਦਾਰਾ ਖਾਨ, ਗੁਰਜੀਤ ਸਿੰਘ ਇੰਸਾਂ, ਜਗਦੀਸ ਇੰਸਾਂ, ਹਰਮੇਲ ਸਿੰਘ ਘੱਗਾ, ਕਰਨਪਾਲ ਪਟਿਆਲਾ (ਸਾਰੇ 45 ਮੈਂਬਰ), ਸੁਨੀਤਾ ਕਾਲੜਾ 45 ਮੈਂਬਰ, ਸੱਚ ਕਹੂੰ ਦੇ ਸਰਕੂਲੇਸ਼ਨ ਇੰਚਾਰਜ਼ ਪੰਜਾਬ ਬਹਾਦਰ ਸਿੰਘ ਇੰਸਾਂ, ਸੱਚ ਕਹੂੰ ਦੇ ਵਿਸ਼ੇਸ਼ ਸਹਿਯੋਗੀ ਅੰਗਰੇਜ ਚੰਦ ਇੰਸਾਂ,

ਪ੍ਰੇਮ ਚੰਦ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਸਲ, ਜਗਦੀਸ ਰਾਏ ਪੱਪੂ ਪ੍ਰਧਾਨ ਕਾਰ ਬਜਾਰ, ਪ੍ਰਸ਼ੋਤਮ ਸਿੰਗਲਾ ਚੇਅਰਮੈਂਨ ਰੋਟਰੀ ਕਲੱਬ, ਰਜਿੰਦਰ ਕੁਮਾਰ ਪੱਪੂ ਪ੍ਰਧਾਨ ਰੋਟਰੀ ਕਲੱਬ, ਸਤੀਸ਼ ਗਰਗ ਸ਼ਹਿਰੀ ਪ੍ਰਧਾਨ ਕਾਂਗਰਸ, ਸੋਨੂੰ ਮਿੱਤਲ ਜਨਰਲ ਸਕੱਤਰ ਕਾਰ ਬਜਾਰ ਪਾਤੜਾ, ਸ਼ੀਸਪਾਲ ਗਰਗ ਪ੍ਰਧਾਨ ਪ੍ਰੈਸ ਕੱਲਬ ਪਾਤੜਾਂ, ਦੁਰਗਾ ਸਿੰਗਲਾ ਪੱਤਰਕਾਰ, ਵਿਨੋਦ ਕਾਲੜਾ, ਸੱਚ ਕਹੂੰ ਦੇ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਦੇ ਪੱਤਰਕਾਰ, ਪਿੰਡਾਂ ਦੇ ਪੰਚ, ਸਰਪੰਚਾਂ ਸਮੇਤ ਵੱਖ ਵੱਖ ਬਲਾਕਾਂ ਦੇ ਪੰਦਰ੍ਹਾਂ ਮੈਂਬਰਾਂ ਸਮੇਤ ਹੋਰ ਜ਼ਿੰਮੇਵਾਰ ਹਾਜ਼ਰ ਸਨ।

ਇਸ ਦੌਰਾਨ ਪਰਿਵਾਰ ਵੱਲੋਂ ਮਾਤਾ ਜੀ ਦੀ ਯਾਦ ਵਿੱਚ 11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੋਂ ਇਲਾਵਾ ਗਊਸ਼ਾਲਾ ਪਾਤੜਾਂ, ਗਊਸ਼ਾਲਾ ਭੁਟਾਲ ਖੁਰਦ, ਰਾਮ ਬਾਗ ਪਾਤੜਾਂ, ਪਿੰਗਲਾ ਆਸ਼ਰਮ ਸਮਾਣਾ ਅਤੇ ਨਾਮ ਚਰਚਾ ਘਰ ਪਾਤੜਾਂ ਲਈ ਪਰਮਾਰਥ ਵੀ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.