ਫੋਟੋਗ੍ਰਾਫ਼ਰ ਦੀ ਦੁਕਾਨ ‘ਤੇ ਨਕਾਬਪੋਸ਼ਾਂ ਕੀਤਾ ਹਮਲਾ

Masked,  Attack , Photographer's shop

ਕਿਰਨ ਇੰਸਾਂ(ਕੋਟਕਪੂਰਾ) ਸਥਾਨਕ ਸ਼ਹਿਰ ‘ਚ ਇੱਕ ਫੋਟੋਗ੍ਰਾਫ਼ਰ ਦੀ ਦੁਕਾਨ ‘ਤੇ ਨਕਾਬਪੋਸ਼ ਸਕੂਟਰੀ ਸਵਾਰਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਅੱਜ ਸ਼ਾਮ ਤਕਰੀਬਨ 2:30 ਵਜੇ ਪੁਰਾਣਾ ਸ਼ਹਿਰ ਕੋਟਕਪੂਰਾ ਨੇੜੇ ਮੁਹੱਲਾ ਜੋੜੀਆਂ ਚੱਕੀਆਂ, ਭੱਲਾ ਫੋਟੋ ਗ੍ਰਾਫਰ ਦੀ ਦੁਕਾਨ ‘ਤੇ ਜਦ ਦੁਕਾਨ ਦਾ ਮਾਲਕ ਰੋਹਿਤ ਭੱਲਾ ਦੁਕਾਨ ਤੋਂ ਥੋੜ੍ਹੀ ਦੂਰ ਕੰਮ ਗਿਆ ਸੀ ਤਾਂ 2 ਨਕਾਬ ਪੋਸ਼ ਸਕੂਟਰੀ ‘ਤੇ ਸਵਾਰ ਮੂੰਹ ‘ਤੇ ਕੱਪੜਾ ਬੰਨ੍ਹ ਕੇ ਸਫੇਦ ਸਕੂਟਰੀ ਦੀ ਨੰਬਰ ਪਲੇਟ ‘ਤੇ ਟੇਪ ਲਾਈ ਹੋਈ ਸੀ, ਨੇ ਲੁੱਟ-ਖੋਹ ਕਰਨ ਦੀ ਨੀਅਤ ਨਾਲ ਇੱਟ ਲੈ ਕੇ ਸ਼ੀਸ਼ੇ ‘ਤੇ ਮਾਰ ਕੇ ਸ਼ੀਸ਼ਾ ਤੋੜ ਦਿੱਤਾ, ਜਿਸ ਨਾਲ ਅੰਦਰ ਪਏ ਪ੍ਰਿੰਟਰ, ਅਤੇ ਹੋਰ ਨੁਕਸਾਨ 14-15 ਹਜ਼ਾਰ ਦਾ ਹੋ ਗਿਆ। ਖੜਕਾ ਸੁਣ ਕੇ ਆਸ-ਪਾਸ ਦੇ ਲੋਕ ਤੇ ਰਾਹ ਵਿੱਚ ਜਾਂਦੇ ਇੱਕ ਸਿਲੰਡਰਾਂ ਵਾਲੇ ਨੇ ਰੌਲਾ ਪਾ ਦਿੱਤਾ ਤਾਂ ਉਕਤ ਲੁਟੇਰੇ ਭੱਜ ਗਏ ਇਹ ਇੱਥੋਂ ਕੈਮਰੇ ਚੋਰੀ ਕਰਨ ਦੀ ਨਿਅਤ ਨਾਲ ਆਏ ਸਨ।

ਜਿਨ੍ਹਾਂ ਦੀ ਕੀਮਤ ਲੱਖ-ਲੱਖ ਰੁਪਏ ਹੈ। ਇਹ ਵਿਅਕਤੀ ਲੁੱਟਰੇ ਜੌੜੀਆਂ ਚੱਕੀਆਂ ਵਾਲੇ ਪਾਸੋਂ ਆਏ ਸਨ ਤੇ ਬਸ ਸਟੈਂਡ ਵੱਲ ਨੂੰ ਭੱਜ ਗਏ। ਮੌਕੇ ‘ਤੇ ਲੋਕਲ ਪੁਲਿਸ ਨੂੰ ਫੋਨ ਕੀਤਾ ਐਸ.ਐਚ.ਓ. ਸਿਟੀ ਕੋਟਕਪੂਰਾ ਨੂੰ ਦੱਸਿਆ ਗਿਆ ਪਰ ਅਜੇ ਤੱਕ ਕੋਈ ਕੇਸ ਦਰਜ ਨਹੀਂ ਹੋਇਆ। ਦੁਕਾਨ ਦੇ ਮਾਲਕ ਰੋਹਿਤ ਭੱਲਾ, ਰਵੀ ਭੂਸ਼ਨ ਭੱਲਾ ਪੰਕਜ ਕੁਮਾਰ, ਦਿਨੇਸ਼ ਕੁਮਾਰ, ਗੁਰਾ ਦਿਉੜਾ, ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਸਾਰਿਆਂ ਨੇ ਐਸ.ਐਸ.ਪੀ ਫਰੀਦਕੋਟ ਨੂੰ ਸਾਰੀ ਵਾਰਦਾਤ ਦੱਸ ਕੇ ਮੰਗ ਕੀਤੀ ਕਿ ਕੇਸ ਦਰਜ ਕੀਤਾ ਜਾਵੇ ਤੇ ਲੁਟਰਿਆਂ ਦੀ ਭਾਲ ਕੀਤੀ ਜਾਵੇ। ਦੂਸਰੇ ਪਾਸੇ ਲੁਟੇਰਿਆਂ ਦੀ ਫੋਟੋ ਵੀ ਸੀ.ਸੀ.ਟੀ.ਵੀ. ਵਿਚ ਆ ਗਈ। ਜੇ ਇਹ ਲੁਟੇਰੇ ਨਾ ਫੜੇ ਗਏ ਤਾਂ ਇਹ ਵਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।