ਚੀਨ: ਕਿੰਡਰਗਾਰਡਨ ਸਕੂਲ ‘ਚ ਕੈਮੀਕਲ ਹਮਲਾ, 51 ਬੱਚਿਆਂ ਸਣੇ 54 ਝੁਲਸੇ

China, Chemical attack , Kindergarten school, 54 children 

ਏਜੰਸੀ/ਬੀਜਿੰਗ। ਚੀਨ ਦੇ ਕਿੰਡਰਗਾਰਡਨ ਸਕੂਲ ਵਿੱਚ ਹੋਏ ਇੱਕ ਕੈਮੀਕਲ ਹਮਲੇ ਵਿੱਚ 51 ਬੱਚੇ ਅਤੇ ਤਿੰਨ ਅਧਿਆਪਕ ਝੁਲਸ ਗਏ ਹਨ। ਘਟਨਾ ਦੱਖਣ ਪੱਛਮੀ ਚੀਨ ਦੇ ਯੂਨਾਨ ਰਾਜ ਦੀ ਹੈ। ਇੱਥੇ ਇੱਕ ਵਿਅਕਤੀ ਨੇ ਸਕੂਲ ‘ਚ ਜ਼ਬਰਨ ਦਾਖਲ ਹੋ ਕੇ ਬੱਚਿਆਂ ‘ਤੇ ਕੈਮੀਕਲ ਸੁੱਟ ਦਿੱਤਾ, ਜਿਸਦੇ ਨਾਲ ਕੁੱਲ 54 ਲੋਕ ਝੁਲਸ ਗਏ। ਚੀਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਉਆਨ ਸ਼ਹਿਰ ਵਿੱਚ ਘਟੀ ਇਸ ਘਟਨਾ ਵਿੱਚ 23 ਸਾਲ ਦੇ ਕੋਂਗ ਨਾਮਕ ਵਿਅਕਤੀ ਨੇ ਸਕੂਲ ਵਿੱਚ ਦਾਖਲ ਹੋ ਕੇ ਸੋਡੀਅਮ ਹਾਈਡ੍ਰੋਕਸਾਇਡ ਕੈਮੀਕਲ ਦਾ ਛਿੜਕਾਅ ਕਰ ਦਿੱਤਾ। ਜਖ਼ਮੀ 51 ਬੱਚਿਆਂ ਅਤੇ 3 ਅਧਿਆਪਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਂਗ ਨੇ ਇਹ ਹਰਕਤ ਸਮਾਜ ਤੋਂ ਬਦਲਾ ਲੈਣ ਲਈ ਕੀਤੀ ਹੈ।

ਇਸ ਹਮਲੇ ਵਿੱਚ ਦੋ ਬੱਚਿਆਂ ਦੀ ਹਾਲਤ ਗੰਭੀਰ ਹੈ। ਜਨਤਕ ਮੀਡੀਆ ਅਨੁਸਾਰ, ਸ਼ਾਮ 3.35 ਵਜੇ ਡੋਂਗਚੇਂਗ ਕਿੰਡਰਗਾਰਡਨ ਸਕੂਲ ਵਿੱਚ ਕੋਂਗ ਕੰਧ ਟੱਪ ਕੇ ਦਾਖਲ ਹੋਇਆ। ਇਸ ਤੋਂ ਬਾਅਦ ਉਸਨੇ ਕੈਮੀਕਲ ਛਿੜਕ ਕੇ ਬੱਚਿਆਂ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਹਮਲਾਵਰ ਨੂੰ ਘਟਨਾ ਦੇ 40 ਮਿੰਟ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ। ਕੇਉਆਨ ਸ਼ਹਿਰ ਦੀ ਪੁਲਿਸ ਨੇ ਦੱਸਿਆ ਕਿ ਹਮਲਾਵਰ ਕੋਂਗ ਦੀ ਪਰਿਵਾਰਕ ਹਾਲਤ ਬੇਹੱਦ ਖ਼ਰਾਬ ਰਹੀ ਹੈ। ਉਸਦੇ ਮਾਤਾ-ਪਿਤਾ ਤਲਾਕਸ਼ੁਦਾ ਹਨ। ਹਮਲਾਵਰ ਦੇ ਬਚਪਨ ਵਿੱਚ ਕਦੇ ਵੀ ਚੰਗਾ ਨਹੀਂ ਰਿਹਾ। ਉਹ ਮਾਨਸਿਕ ਤੌਰ ‘ਤੇ ਠੀਕ ਨਹੀਂ ਹੈ, ਨਾਲ ਹੀ ਉਸਦੀ ਨੌਕਰੀ ਅਤੇ ਵਰਤਮਾਨ ਜੀਵਨ ਵੀ ਠੀਕ ਨਹੀਂ ਚੱਲ ਰਿਹਾ ਹੈ। ਇਸ ਸਭ ਦੀ ਵਜ੍ਹਾ ਨਾਲ ਉਹ ਮਾਨਸਿਕ ਤੌਰ ‘ਤੇ ਠੀਕ ਨਹੀਂ ਰਹਿ ਪਾ ਰਿਹਾ ਹੈ। ਇਸ ਲਈ ਹਮਲਾਵਰ ਕੋਂਗ ਨੇ ਪੂਰੀ ਦੁਨੀਆ ਤੋਂ ਬਦਲਾ ਲੈਣ ਲਈ ਇਹ ਅਪਰਾਧ ਕੀਤਾ।

ਚੀਨ ਦੇ ਸਕੂਲ ‘ਚ ਹਮਲੇ ਦੀ ਇਹ ਚੌਥੀ ਘਟਨਾ ਹੈ

ਜ਼ਿਕਰਯੋਗ ਹੈ ਕਿ ਚੀਨ ‘ਚ ਇਸ ਸਾਲ ਇਸ ਤੋਂ ਪਹਿਲਾਂ ਚੀਨ ਦੇ ਹੁਬੇਈ ਰਾਜ ਦੇ ਇੱਕ ਸਕੂਲ ਵਿੱਚ ਦਾਖਲ ਹੋ ਇੱਕ ਵਿਅਕਤੀ ਨੇ ਲਗਭਗ 8 ਬੱਚਿਆਂ ਨੂੰ ਮਾਰ ਦਿੱਤਾ ਸੀ। ਇਸ ਤੋਂ ਇਲਾਵਾ 2 ਹੋਰ ਲੋਕਾਂ ਨੂੰ ਜਖ਼ਮੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਸ ਸਾਲ ਅਪਰੈਲ ਮਹੀਨੇ ਵਿੱਚ ਇੱਕ ਹਮਲਾਵਰ ਨੇ ਮੱਧ ਚੀਨ ਦੇ ਹੁਨਾਨ ਪ੍ਰਾਂਤ ਦੇ ਐਲੀਮੈਂਟਰੀ ਸਕੂਲ ‘ਚ ਚਾਕੂ ਨਾਲ ਹਮਲਾ ਕਰਕੇ ਦੋ ਬੱਚਿਆਂ ਨੂੰ ਮਾਰ ਦਿੱਤਾ ਸੀ, ਨਾਲ ਹੀ ਦੋ ਬੱਚਿਆਂ ਨੂੰ ਜਖ਼ਮੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਜਨਵਰੀ ‘ਚ ਚੀਨ ਦੀ ਰਾਜਧਾਨੀ ਬੀਜਿੰਗ ਦੇ ਇੱਕ ਸਕੂਲ ‘ਚ ਇੱਕ ਵਿਅਕਤੀ ਨੇ ਹਥੌੜੇ ਨਾਲ ਹਮਲਾ ਕਰ 20 ਬੱਚਿਆਂ ਨੂੰ ਜਖ਼ਮੀ ਕਰ ਦਿੱਤਾ ਸੀ। ਜਿਸ ਵਿੱਚ ਤਿੰਨ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਸਨ। ਜ਼ਿਕਰਯੋਗ ਹੈ ਕਿ ਚੀਨ ‘ਚ ਬੰਦੂਕਾਂ ਨੂੰ ਲੈ ਕੇ ਸਖ਼ਤ ਨਿਯਮ ਹਨ, ਪਰ ਚਾਕੂ, ਰਸਾਇਣਿਕ ਹਮਲਿਆਂ ਨੂੰ ਲੈ ਕੇ ਮਜਬੂਤ ਕਾਨੂੰਨ ਨਹੀਂ ਹੈ। ਇਸ ਲਈ ਪਿਛਲੇ ਕੁਝ ਸਾਲਾਂ ‘ਚ ਸਕੂਲਾਂ ਵਿੱਚ ਅਜਿਹੇ ਹਮਲੇ ਵਧ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।