ਵਿਸ਼ਵ ਚੈਂਪੀਅਨ ਮੈਰੀਕਾਮ 20 ਲੱਖ ਨਾਲ ਸਤਿਕਾਰੀ

ਮੈਰੀਕਾਮ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਛੇ ਵਾਰ ਸੋਨ ਤਮਗੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ

 
ਨਵੀਂ ਦਿੱਲੀ, 30 ਨਵੰਬਰ
ਜਨਜਾਤੀ ਕਲਾ, ਸੱਭਿਆਚਾਰ ਅਤੇ ਵਪਾਰ ਨੂੰ ਵਾਧਾ ਦੇਣ ਲਈ ਰਾਸ਼ਟਰੀ ਜਨਜਾਤੀ ਮੇਲੇ ‘ ਆਦਿਵਾਸੀ ਮੇਲਾ’ ਦੀ ਸਮਾਪਤੀ ਸਮਾਗਮ ‘ਚ ਸ਼ੁੱਕਰਵਾਰ ਨੂੰ ਕੇਂਦਰੀ ਜਨਜਾਤੀ ਕਾਰਜ ਮੰਤਰੀ ਜੁਏਲ ਓਰਾਮ ਨੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਮੁੱਕੇਬਾਜ਼ ਐਮਸੀ ਮੈਰੀਕਾਮ ਨੂੰ 20 ਲੱਖ ਰੁਪਏ ਨਾਲ ਸਨਮਾਨਤ ਕੀਤਾ

 
ਓਰਾਮ ਨੇ ਇਸ ਮੌਕੇ ਕਿਹਾ ਕਿ ਮੈਰੀਕਾਮ ਨੇ ਵਿਸ਼ਵ ਭਰ ‘ਚ ਭਾਰਤ ਦਾ ਮਾਣ ਵਧਾਇਆ ਹੈ ਇਸ ਨਾਲ ਆਦਿਵਾਸੀ ਸਮਾਜ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੁੜਨ ‘ਚ ਮੱਦਦ ਮਿਲੇਗੀ ਇਸ ਮੌਕੇ ‘ਤੇ ਰਾਜਮੰਤਰੀ ਜਸਵੰਤ ਸਿੰਘ ਸੁਮਨਭਾਈ ਭਾਬੋਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਸਨ ਮੈਰੀਕਾਮ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਛੇ ਵਾਰ ਸੋਨ ਤਮਗੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ ਇਹ ਪ੍ਰਾਪਤੀ ਕਰਨ ਵਾਲੀ ਉਹ ਪਹਿਲੀ ਮਹਿਲਾ ਹੈ ਮੈਰੀਕਾਮ ਟਰਾਈਫੈੱਡ ਦੀ ਬ੍ਰਾਂਡ ਅੰਬੇਸਡਰ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here