ਅਕੈਡਮੀ ਤੇ ਫਾਉਂਡੇਸ਼ਨ ਖੋਲ੍ਹਣਗੇ ਸਰਦਾਰ

ਦਸੰਬਰ ਦੇ ਸ਼ੁਰੂ ‘ਚ ਆਪਣੇ ਫਾਉਂਡੇਸ਼ਨ ਦੀ ਸ਼ੁਰੂਆਤ ਜਿਸ ਦਾ ਨਾਂਅ ਚੈਂਪੀਅਨ ਜੋਨ ਰੱਖਿਆ ਜਾਵੇਗਾ

 

 

ਨਵੀਂ ਦਿੱਲੀ, 30 ਨਵੰਬਰ
ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਆਪਣੀ ਅਕੈਡਮੀ ਅਤੇ ਫਾਉਂਡੇਸ਼ਨ ਦੀ ਛੇਤੀ ਹੀ ਸ਼ੁਰੂਆਤ ਕਰਨਗੇ ਤਾਂਕਿ ਦੇਸ਼ ਲਈ ਹੋਣਹਾਰ ਖਿਡਾਰੀ ਤਿਆਰ ਕੀਤੇ ਜਾ ਸਕਣ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਚੁੱਕੇ ਸਰਦਾਰ ਗ੍ਰੇਟਰ ਨੋਇਡਾ ਸਥਿਤ ਸ਼ਹੀਦ ਵਿਜੇ ਸਿੰਘ ਸਪੋਰਟਸ ਕੰਪਲੈਕਸ ‘ਚ ਐਚਸੀਐਲ ਫਾਉਂਡੇਸ਼ਨ ਦੀ ਸਾਲਾਨਾ ਸਪੋਰਟਸ ਮੀਟ ‘ਸਪੋਰਟਸ ਫਾਰ ਚੇਂਜ’ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਮੌਜ਼ੂਦ ਸਨ

 

ਸਰਦਾਰ ਨੇ ਇਸ ਮੌਕੇ ਕਿਹਾ ਕਿ ਉਹਨਾਂ ਆਪਣੀ ਅਕੈਡਮੀ ਲਈ ਹਰਿਆਣਾ ਸਰਕਾਰ ਨੂੰ ਦਸਤਾਵੇਜ਼ ਸੌਂਪ ਦਿੱਤੇ ਹਨ ਅਤੇ ਦਸੰਬਰ ਦੇ ਸ਼ੁਰੂ ‘ਚ ਆਪਣੇ ਫਾਉਂਡੇਸ਼ਨ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਜਿਸ ਦਾ ਨਾਂਅ ਚੈਂਪੀਅਨ ਜੋਨ ਰੱਖਿਆ ਜਾਵੇਗਾ ਇਸ ਵਿੱਚ ਸਾਰੀਆਂ ਖੇਡਾਂ ਦੇ ਖਿਡਾਰੀਆਂ ਨੂੰ ਭਵਿੱਖ ਲਈ ਤਿਆਰ ਕੀਤਾ ਜਾਵੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।