Anmol Gagan Maan: ਵਿਆਹ ਦੇ ਬੰਧਨ ‘ਚ ਬੱਝੇ ਮੰਤਰੀ ਅਨਮੋਲ ਗਗਨ ਮਾਨ, ਵੇਖੋ ਤਸਵੀਰਾਂ….

Jirakpur News

ਜੀਰਕਪੁਰ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਦੀ ਇੱਕ ਹੋਰ ਮੰਤਰੀ ਤੇ ਗਾਇਕ ਅਨਮੋਲ ਗਗਨ ਮਾਨ ਅੱਜ ਵਿਆਹ ਦੇ ਬੰਧਨ ’ਚ ਬੱਝ ਰਹੇ ਹਨ। ਉਨ੍ਹਾਂ ਦਾ ਵਿਆਹ ਸ਼ਾਹਬਾਜ਼ ਸਿੰਘ ਨਾਲ ਹੋਣ ਜਾ ਰਿਹਾ ਹੈ। ਜੀਰਕਪੁਰ ਸਥਿਤ ਗੁਰਦੁਆਰਾ ਨਾਭਾ ਸਾਹਿਬ ’ਚ ਵਿਆਹ ਦੀਆਂ ਰਸਮਾਂ ਹੋਣਗੀਆਂ। ਇਸ ਤੋਂ ਬਾਅਦ ਜੀਰਕਪੁਰ ਦੇ ਇੱਕ ਮੈਰਿਜ ਪੈਲੇਸ ’ਚ ਸਮਾਰੋਹ ਹੋਵੇਗਾ। ਇਸ ਸਮਾਰੋਹ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕਈ ਹੋਰ ਮੰਤਰੀ, ਵਿਧਾਇਕ ਤੇ ਨਾਮੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਨਾਲ ਹੀ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਅਨਮੋਲ ਗਗਨ ਮਾਨ ਦਾ ਸੌਹਰਾ ਪਰਿਵਾਰ ਵੀ ਰਾਜਨੀਤੀ ’ਚ

ਅਨਮੋਲ ਗਗਨ ਮਾਨ ਦਾ ਵਿਆਹ ਜਿਹੜੇ ਪਰਿਵਾਰ ’ਚ ਹੋਣ ਜਾ ਰਿਹਾ ਹੈ, ਉਨ੍ਹਾਂ ਦਾ ਵੀ ਖੇਤਰ ’ਚ ਚੰਗਾ ਰਸੂਖ ਹੈ। ਉਨ੍ਹਾਂ ਦੇ ਪਤੀ ਐਡਵੋਕੇਟ ਸ਼ਾਹਬਾਜ਼ ਸਿੰਘ ਪੇਸ਼ੇ ਤੋਂ ਬਿਜਨਸਮੈਨ ਹਨ। ਜਦਕਿ ਸ਼ਾਹਬਾਜ਼ ਦੀ ਮਾਂ ਸੀਲਮ ਸੋਹੀ ਰਾਜਨੀਤੀ ’ਚ ਹਨ। ਉਨ੍ਹਾਂ ਨੇ ਬਨੂੜ ਵਿਧਾਨਸਭਾ ਖੇਤਰ ’ਚੋਂ ਅਕਾਲੀ ਦਲ ਦੇ ਨੇਤਾ ਤੇ ਸਾਬਕਾ ਵਿੱਤ ਮੰਤਰੀ ਕੰਵਲਜੀਤ ਸਿੰਘ ਖਿਲਾਫ ਕਾਂਗਰਸ ਵੱਲੋਂ ਚੋਣਾਂ ਲੜੀਆਂ ਸਨ। ਇਨ੍ਹਾਂ ਦੇ ਪਿਤਾ ਸਾਬਕਾ ਸੀਐੱਮ ਬੇਅੰਤ ਸਿੰਘ ਦੇ ਕਰੀਬੀ ਰਹੇ ਹਨ। ਇਨ੍ਹਾਂ ਦੇ ਦਾਦਾ ਅਜਾਦ ਚੋਣਾਂ ਲੜ ਕੇ ਵਿਧਾਨ ਸਭਾ ਪਹੁੰਚੇ ਸਨ।

Anmol Gagan Maan

LEAVE A REPLY

Please enter your comment!
Please enter your name here