ਜਲਾਲਾਬਾਦ (ਰਜਨੀਸ਼ ਰਵੀ)। ਨਵਰਾਤਿਆਂ ਦੇ ਪਵਿੱਤਰ ਤਿਉਹਾਰਾਂ ਦੇ ਚਲਦੇ ਹੋਏ ਵਰਤ ਵਾਲਾ ਆਟਾ ਖਾਣ ਨਾਲ ਲੋਕਾਂ ਦੇ ਬਿਮਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਆਟਾ ਖਾਣ ਨਾਲ ਲੋਕਾਂ ਨੂੰ ਹਸਪਤਾਲਾਂ ’ਚ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅੰਕਿਤ ਮਿਡਾ ਨੇ ਦੱਸਿਆ ਕਿ ਕੱਲ੍ਹ ਤੋਂ ਪੇਟ ਦਰਦ ਉਲਟੀਆਂ ਅਤੇ ਘਬਰਾਹਟ ਵਾਲੇ ਬਹੁਤ ਸਾਰੇ ਮਰੀਜ ਜਦੋਂ ਹੋਸਪਿਟਲ ਆਏ ਤਾਂ ਮੁਢਲੀ ਜਾਂਚ ਤੋਂ ਪਤਾ ਲੱਗ ਗਿਆ ਕਿ ਇਨ੍ਹਾਂ ਨੇ ਵਰਤ ਵਾਲੇ ਆਟੇ ਦਾ ਸੇਵਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਹਨਾਂ ਕੋਲ ਆਏ ਮਰੀਜ਼ਾਂ ਵਿੱਚੋਂ ਇਲਾਜ ਤੋਂ ਬਾਅਦ ਅੱਜ ਘਰ ਭੇਜ ਦਿੱਤਾ ਗਿਆ। (Jalalabad News)
ਸ਼ਹਿਰ ’ਚ ਮਿਲਾਵਟੀ ਆਟਾ ਵਿਕਣ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਅੱਜ ਜਦੋਂ ਇਸ ਮਾਮਲੇ ਦਾ ਪਤਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਲੱਗਿਆ ਤਾ ਉਹਨਾਂ ਹਸਪਤਾਲ ਵਿਖੇ ਜਾ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਤੇ ਡਾਕਟਰਾਂ ਕੋਲੋ ਸਾਰੀ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੋਈ ਮਿਲਾਵਟਖੋਰ ਬਖਸ਼ਿਆ ਨਹੀਂ ਜਾਏਗਾ ਤੇ ਜਲਦੀ ਸਿਹਤ ਵਿਭਾਗ ਦੀ ਟੀਮ ਆ ਕੇ ਸੈਂਪਲਿੰਗ ਕਰੇਗੀ।
Also Read : ਪਾਰਟੀਆਂ ਬਦਲਣ ਦੀ ਖੇਡ