Holiday: ਕੱਲ੍ਹ ਬੰਦ ਰਹਿਣਗੇ ਸਕੂਲ-ਕਾਲਜ਼, ਜਾਣੋ ਕਾਰਨ

Holiday

ਸੂਬਾ ਸਰਕਾਰ ਨੇ ਈਦ-ਉਲ ਫਿਤਰ ਕਾਰਨ ਕੀਤਾ ਛੁੱਟੀ ਦਾ ਐਲਾਨ | Holiday

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੋਕਾਂ ਲਈ ਇਹ ਅਹਿਮ ਖਬਰ ਹੈ। ਭਲਕੇ ਭਾਵ 11 ਅਪਰੈਲ 2024 ਨੂੰ ਪੂਰੇ ਦੇਸ਼ ਭਰ ’ਚ ਈਦ-ਉਲ ਫਿਤਰ ਮਨਾਈ ਜਾਵੇਗੀ। ਪੰਜਾਬ ’ਚ ਵੀਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਇਸ ਦੌਰਾਨ ਪੂਰੇ ਸੂਬੇ ਦੇ ਸਕੂਲ ਤੇ ਕਾਲਜ਼ ਤੇ ਹੋਰ ਸਿੱਖਿਆ ਅਦਾਰੇ ਬੰਦ ਰਹਿਣਗੇ। ਸਰਕਾਰ ਵੱਲੋਂ ਈਦ ਉਲ ਫਿਤਰ ਦੇ ਚਲਦੇ ਇਸ ਵਾਰੇ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਛੁੱਟੀ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਨਾਲ ਹੀ ਸਾਰੇ ਥਾਵਾਂ ’ਤੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਨਾਲ ਹੀ ਜੇਕਰ ਕੋਈ ਵਿਦਿਅਕ ਅਦਾਰੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਵਿਭਾਗ ਵੱਲੋਂ ਉਸ ’ਤੇ ਵੱਡੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਇਸ ਛੁੱਟੀ ਨੂੰ ਸਾਲ 2024 ਦੀਆਂ ਸਰਕਾਰੀ ਛੁੱਟੀਆਂ ’ਚ ਸ਼ਾਮਲ ਕੀਤਾ ਹੈ। (Holiday)

ਬੁਰੀ ਖ਼ਬਰ! ਜਲਾਲਾਬਾਦ ’ਚ ਇੱਕੋ ਸਮੇਂ ਹੋਏ ਕਈ ਜਣੇ ਬਿਮਾਰ, ਜਾਣੋ ਕਾਰਨ

Holiday