ਸਾਡੇ ਨਾਲ ਸ਼ਾਮਲ

Follow us

13.3 C
Chandigarh
Sunday, January 18, 2026
More
    Home ਖੇਡ ਮੈਦਾਨ ਮਨੂੰ ਭਾਕਰ ਨੇ ...

    ਮਨੂੰ ਭਾਕਰ ਨੇ ਵਿਸ਼ਵ ਕੱਪ ਫਾਈਨਲ ‘ਚ ਜਿੱਤਿਆ ਸੋਨ

    Manu Thakur,  Wins,  Gold , World Cup,  Final

    ਏਜੰਸੀ/ਪੁਤਿਆਨ। ਨੌਜਵਾਨ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਜਾਰੀ ਆਈਐਸਐਸਐਫ ਵਿਸ਼ਵ ਕੱਪ ਫਾਈਨਲ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ 17 ਸਾਲਾਂ ਮਨੂੰ ਫਾਈਨਲ ਗੇੜ ‘ਚ 244.7 ਦੇ ਜੂਨੀਅਰ ਵਿਸ਼ਵ ਰਿਕਾਰਡ ਸਕੋਰ ਦੇ ਨਾਲ ਟਾਪ ‘ਤੇ ਰਹੀ ਇਸ ਦੇ ਨਾਲ ਹੀ ਮਨੂੰ ਆਈਐਸਐਸਐਫ ਵਿਸ਼ਵ ਕੱਪ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤਣ ਵਾਲੀ ਹੀਨਾ ਸਿੱਧੂ ਤੋਂ ਬਾਅਦ ਦੂਜੀ ਭਾਰਤੀ ਨਿਸ਼ਾਨੇਬਾਜ਼ ਬਣ ਗਈ ਹੈ ਇਸ ਮੁਕਾਬਲੇ ਦੇ ਫਾਈਨਲ ਗੇੜ ‘ਚ ਯਸ਼ਵਨੀ ਸਿੰਘ ਦੇਸਵਾਲ 158.8 ਦੇ ਸਕੋਰ ਨਾਲ ਛੇਵੇਂ ਸਥਾਨ ‘ਤੇ ਰਹੀ ਮਨੂੰ ਮਹਿਲਾਵਾਂ ਦੀ 25 ਮੀਟਰ ਪਿਸਟਲ ਮੁਕਾਬਲੇ ‘ਚ 10ਵੇਂ ਸਥਾਨ ‘ਤੇ ਰਹੀ ਸੀ ਅਤੇ ਉਹ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ ਸੀ ਰਾਸ਼ਟਰ ਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਨੂੰ ਨੇ ਇਸ ਤੋਂ ਪਹਿਲਾਂ ਇਸੇ ਮਹੀਨੇ ਦੋਹਾ ‘ਚ ਹੋਈ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸੋਨ ਤਮਗਾ ਆਪਣੇ ਨਾਂਅ ਕੀਤਾ ਸੀ।

    ਟੋਕੀਓ ਓਲੰਪਿਕ ਦਾ ਕੋਟਾ

    ਮਨੂੰ ਨੇ ਇਸ ਸਾਲ ਮਈ ‘ਚ ਜਰਮਨੀ ਦੇ ਮਿਊਨਿਖ ‘ਚ ਹੋਈ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਟੂਰਨਾਮੈਂਟ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਚੌਥੇ ਸਥਾਨ ‘ਤੇ ਰਹਿੰਦਿਆਂ ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕੀਤਾ ਸੀ ਉਥੇ ਯਸ਼ਵਨੀ ਸਿੰਘ ਵੀ ਇਸੇ ਮੁਕਾਬਲੇ ‘ਚ ਓਲੰਪਿਕ ਕੋਟਾ ਹਾਸਲ ਕਰ ਚੁੱਕੀ ਹੈ।

    ਵੇਲਾਰਿਵਨ-ਦਿਵਿਆਂਸ਼ ਨੇ ਵੀ ਜਿੱਤੇ ਸੋਨ

    ਭਾਰਤੀ ਨਿਸ਼ਾਨੇਬਾਜ਼ ਏਲਾਵੇਨਿਲ ਵੇਲਾਰਿਵਨ ਅਤੇ ਦਿਵਿਆਂਸ ਸਿੰਘ ਪੰਵਾਰ ਨੇ ਆਪਣੇ-ਆਪਣੇ ਵਰਗ ‘ਚ ਸੋਨ ਤਮਗੇ ਜਿੱਤ ਲਏ 20 ਸਾਲਾਂ ਏਲਾਵੇਨਿਲ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ‘ਚ 250.8 ਦੇ ਸਕੋਰ ਨਾਲ ਸੋਨ ਜਿੱਤਿਆ ਉੱਥੇ ਅੰਜੂਮ ਮੋਦਗਿਲ ਅਤੇ ਚੰਦੇਲਾ ਸ਼ੁਰੂਆਤ ‘ਚੋਂ ਹੀ ਬਾਹਰ ਹੋ ਗਈ ਇਸ ਸਾਲ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਵਿਸ਼ਵ ਕੱਪ ‘ਚ ਪੰਜ ‘ਚੋਂ ਚਾਰ ਸੋਨ ਤਮਗਾ ਹੁਣ ਤੱਕ ਭਾਰਤ ਦੇ ਹਿੱਸੇ ਆ ਚੁੱਕੇ ਹਨ ਪੁਰਸ਼ ਵਰਗ ‘ਚ ਦਿਵਿਆਂਸ ਨੇ 250.1 ਦੇ ਸਕੋਰ ਨਾਲ ਸੋਨ ਤਮਗਾ ਆਪਣੇ ਨਾਂਅ ਕੀਤਾ ਦਿਵਿਆਂਸ ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਹਨ ਪੁਰਸ਼ ਵਰਗ ਦੇ 10 ਮੀਟਰ ਪਿਸਟਲ ਮੁਕਾਬਲੇ ‘ਚ ਅਭਿਸ਼ੇਕ ਵਰਮਾ ਅਤੇ ਸੌਰਵ ਚੌਧਰੀ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਪਰ ਉਹ ਪੋਡੀਅਮ ਹਾਸਲ ਕਰਨ ਤੋਂ ਖੁੰਝ ਗਏ ਅਤੇ ਉਨ੍ਹਾਂ ਨੂੰ ਲੜੀਵਾਰ ਪੰਜਵੇਂ ਅਤੇ ਛੇਵੇਂ ਸਥਾਨ ਤੋਂ ਸੰਤੁਸ਼ਟ ਹੋਣਾ ਪਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here