ਭਾਰਤ-ਬੰਗਲਾਦੇਸ਼ ਬਣਾਉਣ ਉਤਰਨਗੇ ਗੁਲਾਬੀ ‘ਇਤਿਹਾਸ’

India, Bangladesh , Launch,  Pink 'History'

ਬੰਗਲਾਦੇਸ਼ ਪੀਐਮ ਸ਼ੇਖ ਹਸੀਨਾ, ਗ੍ਰਹਿ ਮੰਤਰੀ ਅਮਿਤ ਸ਼ਾਹ ਰਹਿਣਗੇ ਮੌਜ਼ੂਦ

ਏਜੰਸੀ/ਕੋਲਕਾਤਾ। ਭਾਰਤ ਅਤੇ ਬੰਗਲਾਦੇਸ਼ ਈਡਨ ਗਾਰਡਨ ਮੈਦਾਨ ‘ਤੇ ਸ਼ੁੱਕਰਵਾਰ ਨੂੰ ਪਹਿਲਾ ਡੇ-ਨਾਈਟ ਟੈਸਟ ਖੇਡਣ ਉਤਰਨਗੇ ਜਿੱਥੇ ਦੋਵਾਂ ਹੀ ਟੀਮਾਂ ਦਾ ਮਕਸਦ ਮੁਕਾਬਲੇ ‘ਚ ਜਿੱਤ ਕਰਨ ਤੋਂ ਕਿਤੇ ਵਧ ਕੇ ਗੁਲਾਬੀ ਗੇਂਦ ਨਾਲ ਨਵਾਂ ਇਤਿਹਾਸ ਦਰਜ ਕਰਨਾ ਹੋਵੇਗਾ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸ਼ੁੱਕਰਵਾਰ ਤੋਂ ਈਡਨ ਗਾਰਡਨ ਮੈਦਾਨ ‘ਤੇ ਦੋ ਮੈਚਾਂ ਦੀ ਲੜੀ ਦਾ ਦੂਜਾ ਮੈਚ ਸ਼ੁਰੂ ਹੋਵੇਗਾ ਜਿਸ ਨਾਲ ਦੋਵੇਂ ਟੀਮਾਂ ਪਹਿਲੀ ਵਾਰ ਡੇ-ਨਾਈਟ ਫਾਰਮੇਟ ‘ਚ ਖੇਡਣਗੀਆਂ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਮੇਜ਼ਬਾਨ ਟੀਮ ਪਹਿਲਾਂ ਹੀ 1-0 ਨਾਲ ਲੜੀ ‘ਚ ਅੱਗੇ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ ਕਲੀਨ ਸਵੀਪ ‘ਤੇ ਲੱਗੀਆਂ ਹਨ ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ ਉਸ ਦੀ ਸਥਿਤੀ ਹੋਰ ਮਜ਼ਬੂਤ ਕਰ ਦੇਵੇਗੀ।

ਦੋਵਾਂ ਹੀ ਟੀਮਾਂ ਲਈ ਹਾਲਾਂਕਿ ਇਹ ਮੁਕਾਬਲਾ ਜਿੱਤ ਤੋਂ ਕਿਤੇ ਵਧ ਕੇ ਅਹਿਮ ਹੋ ਗਿਆ ਹੈ ਜੋ ਉਨ੍ਹਾਂ ਲਈ ਕ੍ਰਿਕਟ ਇਤਿਹਾਸ ਦਾ ਪਹਿਲਾ ਗੁਲਾਬੀ ਗੇਂਦ ਮੁਕਾਬਲਾ ਹੈ ਜਦੋਂਕਿ ਕਈ ਹੋਰ ਟੀਮਾਂ ਪਹਿਲਾਂ ਹੀ ਇਸ ਫਾਰਮੇਟ ‘ਚ ਖੇਡ ਚੁੱਕੀਆਂ ਹਨ ਇਹ ਮੁਕਾਬਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਗਈਆਂ ਹਨ, ਪੂਰੇ ਸ਼ਹਿਰ ‘ਚ ਹੀ ਗੁਲਾਬੀ ਗੇਂਦ ਨਾਲ ਹੋਣ ਵਾਲੇ ਇਸ ਮੁਕਾਬਲੇ ਲਈ ਪਹਿਲਾਂ ਤੋਂ ਕਈ ਪ੍ਰੋਗਰਾਮ ਕਰਵਾਏ ਗਏ ਹਨ ਤਾਂ ਮੈਚ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਾਬਕਾ ਦਿੱਗਜ ਕ੍ਰਿਕਟਰ ਤੱਕ ਇਸ ਮੈਚ ‘ਚ ਆਪਣੀ ਮੌਜ਼ੂਦਗੀ ਦਰਜ ਕਰਵਾਉਣ ਪਹੁੰਚਣਗੇ ।

ਸਟੇਡੀਅਮ ‘ਚ 60 ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਦੇ ਇਸ ਮੁਕਾਬਲੇ ‘ਚ ਵੇਖਣ ਨੂੰੂ ਆਉਣ ਦੀ ਉਮੀਦ ਹੈ ਮਾਹਿਰਾਂ ਅਨੁਸਾਰ ਗੁਲਾਬੀ ਗੇਂਦ ਜ਼ਿਆਦਾ ਸਵਿੰਗ ਕਰਦੀ ਹੈ ਜਿਸ ਨਾਲ ਕੋਲਕਾਤਾ ‘ਚ ਭਾਰਤੀ ਤੇਜ਼ ਗੇਂਦਬਾਜ਼ਾਂ ਖਾਸ ਤੌਰ ‘ਤੇ ਮੁਹੰਮਦ ਸ਼ਮੀ,ਉਮੇਸ਼ ਯਾਦਵ ਅਤੇ ਇਸ਼ਾਂਤ ਸ਼ਰਮਾ ਦੀ ਤੇਜ਼ ਗੇਂਦਬਾਜ਼ ਤਿਕੜੀ ਇਸ ਵਾਰ ਵੀ ਹਾਵੀ ਰਹਿ ਸਕਦੀ ਹੈ ਪਹਿਲੇ ਮੈਚ ‘ਚ ਸੱਤ ਵਿਕਟਾਂ ਹਾਸਲ ਕਰਨ ਵਾਲੇ ਸ਼ਮੀ ਦਾ ਈਡਨ ਗਾਰਡਨ ਘਰੇਲੂ ਮੈਦਾਨ ਵੀ ਹੈ ਜਿੱਥੇ ਸਾਲ 2016 ‘ਚ ਮੋਹਨ ਬਾਗਾਨ ਅਤੇ ਭਵਾਨੀਪੁਰ ਦਰਮਿਆਨ ਚਾਰ ਰੋਜ਼ਾ ਘਰੇਲੂ ਮੈਚ ਗੁਲਾਬੀ ਗੇਂਦ ਨਾਲ ਪਹਿਲੀ ਵਾਰ ਖੇਡਿਆ ਗਿਆ ਸੀ।

ਦੋਵਾਂ ਹੀ ਟੀਮਾਂ ਦਾ ਇਹ ਪਹਿਲਾ ਗੁਲਾਬੀ ਗੇਂਦ ਤਜ਼ਰਬਾ ਹੋਵੇਗਾ ਭਾਰਤ ਅਤੇ ਬੰਗਲਾਦੇਸ਼ ਨੇ ਇਸ ਨਾਲ ਕਾਫੀ ਅਭਿਆਸ ਕੀਤਾ ਹੈ ਪਰ ਮੈਦਾਨ ‘ਤੇ ਇਹ ਗੇਂਦ ਕਿਵੇਂ ਵਿਹਾਰ ਕਰਦੀ ਹੈ ਇਸ ਤੋਂ ਉਹ ਵੀ ਅਣਜਾਣ ਹਨ ਕੈਬ ਕਿਊਰੇਟਰ ਸੁਜਾਨ ਮੁਖਰਜੀ ਅਨੁਸਾਰ ਗੁਲਾਬੀ ਗੇਂਦ ਦੋਵਾਂ ਹੀ ਟੀਮਾਂ ਨੂੰ ਫਾਇਦਾ ਪਹੁੰਚਾਵੇਗੀ ਮਾਹਿਰਾਂ ਅਨੁਸਾਰ ਇਸ ਗੇਂਦ ਦੀ ਚਮਕ ਦੋ ਤਿੰਨ ਸੈਸ਼ਨ ਤੱਕ ਕਾਇਮ ਰਹਿ ਸਕਦੀ ਹੈ ਪਰ ਜ਼ਿਆਦਾ ਰੋਗਨ ਕਾਰਨ ਇਹ ਕਾਫੀ ਸਵਿੰਗ ਕਰੇਗੀ ਹਾਲਾਂਕਿ ਚਮਕ ਫੀਕੀ ਪੈਣ ਦੇ ਨਾਲ ਇਸ ਦੇ ਵਿਹਾਰ ‘ਚ ਬਦਲਾਅ ਹੋਵੇਗਾ ਅਜਿਹੇ ‘ਚ ਟਾਸ ਦੀ ਵੀ ਮੈਚ ‘ਚ ਅਹਿਮ ਭੂਮਿਕਾ ਹੋਵੇਗੀ ਭਾਰਤੀ ਟੀਮ ਐਸਜੀ ਗੁਲਾਬੀ ਗੇਂਦਾਂ ਨਾਲ ਖੇਡੇਗੀ ਜਦੋਂਕਿ ਕਈ ਖਿਡਾਰੀ ਘਰੇਲੂ ਕ੍ਰਿਕਟ ‘ਚ ਕੂਕਾਬੂਰਾ ਗੁਲਾਬੀ ਗੇਂਦਾਂ ਨਾਲ ਪਹਿਲਾਂ ਖੇਡ ਚੁੱਕੇ ਹਨ ਪਰ ਐਸਜੀ ਗੇਂਦਾਂ ਵੱਖ ਹੁੰਦੀਆਂ ਹਨ ਇਸ ਲਈ ਇਸ ਦਾ ਵਿਹਾਰ ਵੀ ਵੱਖਰਾ ਮੰਨਿਆ ਜਾ ਰਿਹਾ ਹੈ ਜੋ ਦੋਵਾਂ ਟੀਮਾਂ ਲਈ ਚੁਣੌਤੀਪੂਰਨ ਰਹੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।