(ਜਸਵੰਤ ਰਾਏ) ਜਗਰਾਓਂ। ਬੀਤੇ ਦਿਨੀਂ ਮਨੀਲਾ ਦੀ ਸਾਧ-ਸੰਗਤ ਨੇ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ’ਚ ਨਾਮ ਚਰਚਾ ਕਰਕੇ ਗੁਰੂ ਜੱਸ ਗਾਇਆ। ਇਸ ਸਬੰਧੀ ਮਨੀਲਾ ਤੋਂ ਜਾਣਕਾਰੀ ਦਿੰਦਿਆਂ ਭੰਗੀਦਾਸ ਹਰੀ ਨਰਾਇਣ ਇੰਸਾਂ ਨੇ ਦੱਸਿਆ ਕਿ ਮਨੀਲਾ ਦੀ ਸਮੂਹ ਸਾਧ-ਸੰਗਤ ਵੱਲੋਂ ਆਪਣੇ ਪਿਆਰੇ ਮੁਰਸ਼ਿਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ’ਚ ਫਿਲੀਪੀਨਜ਼ (ਮਨੀਲਾ) ਵਿਖੇ ਪ੍ਰੇਮੀ ਬੋਹੜ ਸਿੰਘ ਇੰਸਾਂ ਦੇ ਘਰ ਨਾਮ ਚਰਚਾ ਕਰਕੇ ਗੁਰੂ ਜੱਸ ਗਾਇਆ ਗਿਆ।
ਇਸ ਦੌਰਾਨ ਕਵੀਰਾਜ ਵੀਰਾਂ ਨੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦਬਾਣੀ ਕੀਤੀ ਅਤੇ ਪਵਿੱਤਰ ਗ੍ਰੰਥ ’ਚੋਂ ਅਨਮੋਲ ਬਚਨ ਪੜ੍ਹ ਕੇ ਸਾਧ-ਸੰਗਤ ਨੂੰ ਸੁਣਾਏ ਗਏ ਇਸ ਮੌਕੇ ਸਰਬੱਤ ਦੇ ਭਲੇ ਲਈ 10 ਮਿੰਟ ਸਿਮਰਨ ਵੀ ਕੀਤਾ ਗਿਆ। ਇਸ ਮੌਕੇ ਜਗਰਾਜ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ (ਬਾਰਦੇਕੇ), ਕੁਵਿੰਦਰ ਸਿੰਘ ਇੰਸਾਂ (ਭੁੱਲਰ), ਜਗਤਾਰ ਸਿੰਘ ਇੰਸਾਂ, ਮਨਦੀਪ ਸਿੰਘ ਇੰਸਾਂ, ਜਸਪ੍ਰੀਤ ਸਿੰਘ ਇੰਸਾਂ ਜੱਸਾ, ਹਰਪ੍ਰੀਤ ਸਿੰਘ ਇੰਸਾਂ, ਸੁਖਪ੍ਰੀਤ ਇੰਸਾਂ, ਚਮਕੌਰ ਇੰਸਾਂ, ਪ੍ਰਗਟ ਇੰਸਾਂ ਆਦਿ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਮੇਤ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।
ਇਹ ਵੀ ਪੜ੍ਹੋ : ਬਲਾਕ ਮਹਿਲਾਂ ਚੌਂਕ ਦੀ ਸਾਧ-ਸੰਗਤ ਨੇ ਕੁੱਝ ਹੀ ਘੰਟਿਆਂ ’ਚ ਬਣਾਇਆ ਲੋੜਵੰਦ ਦਾ ਮਕਾਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














