ਬਲਾਕ ਮਹਿਲਾਂ ਚੌਂਕ ਦੀ ਸਾਧ-ਸੰਗਤ ਨੇ ਕੁੱਝ ਹੀ ਘੰਟਿਆਂ ’ਚ ਬਣਾਇਆ ਲੋੜਵੰਦ ਦਾ ਮਕਾਨ

makan

‘ਰਾਤ ਨੂੰ ਟੁੱਟੀ ਛੱਤ ਦੇ ਡਰ ਨੂੰ ਸਾਧ-ਸੰਗਤ ਨੇ ਖ਼ਤਮ ਕੀਤਾ’ 

  • ਗੁਰਮੀਤ ਕੌਰ (ਰਾਣੀ) ਨੇ ਸਾਧ-ਸੰਗਤ ਦਾ ਮਕਾਨ ਬਣਾ ਕੇ ਦੇਣ ਲਈ ਕੀਤਾ ਧੰਨਵਾਦ

(ਨਰੇਸ਼ ਕੁਮਾਰ) ਸੰਗਰੂਰ/ਮਹਿਲਾਂ ਚੌਂਕ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਬਲਾਕ ਮਹਿਲਾਂ ਚੌਂਕ ਨੇ ਇੱਕ ਲੋੜਵੰਦ ਪਰਿਵਾਰ ਦਾ ਮਕਾਨ ਬਣਾ ਕੇ ਕੁੱਝ ਘੰਟਿਆਂ ਵਿੱਚ ਉਸ ਨੂੰ ਸੌਂਪ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਹਿਲਾਂ ਚੌਂਕ ਦੇ 15 ਮੈਂਬਰ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਗੁਰਮੀਤ ਕੌਰ (ਰਾਣੀ) ਪਤਨੀ ਜਗਦੇਵ ਸਿੰਘ ਵਾਸੀ ਪਿੰਡ ਈਲਵਾਲ ਦਾ ਮਕਾਨ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਛੱਤ ਕਿਸੇ ਵੀ ਸਮੇਂ ਡਿੱਗਣ ਦਾ ਡਰ ਸੀ, ਕੰਧਾਂ ਨੂੰ ਤਰੇੜਾਂ ਆਈਆਂ ਹੋਈਆਂ ਸਨ, ਬਰਸਾਤ ਆਉਣ ’ਤੇ ਮਕਾਨ ਚੋਣ ਲੱਗ ਜਾਂਦਾ ਸੀ ਅਤੇ ਮਕਾਨ ਡਿੱਗਣ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਸੀ, ਮਿਹਨਤ-ਮਜ਼ਦੂਰੀ ਕਰਨ ਵਾਲਾ ਇਹ ਪਰਿਵਾਰ ਆਰਥਿਕ ਤੌਰ ’ਤੇ ਕਮਜ਼ੋਰ ਹੈ ਜਿਸ ਕਾਰਨ ਆਪਣੇ ਮਕਾਨ ਦੀ ਮੁਰੰਮਤ ਕਰਵਾਉਣ ਤੋਂ ਅਸਮਰੱਥ ਸੀ।

ਜਦੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਬਲਾਕ ਮਹਿਲਾਂ ਚੌਂਕ ਨੂੰ ਪਤਾ ਲੱਗਾ ਤਾਂ ਸਾਧ-ਸੰਗਤ ਨੇ ਇਸ ਲੋੜਵੰਦ ਪਰਿਵਾਰ ਦਾ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ। ਅੱਜ ਸਵੇਰ ਤੋਂ ਹੀ ਬਲਾਕ ਮਹਿਲਾਂ ਚੌਂਕ ਦੀ ਸਾਧ-ਸੰਗਤ ਦੇ 100 ਦੇ ਕਰੀਬ ਸੇਵਾਦਾਰਾਂ ਤੇ 12 ਮਿਸਤਰੀਆਂ ਨੇ ਪਿੰਡ ਈਲਵਾਲ ਪਹੁੰਚ ਕੇ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਕੁੱਝ ਹੀ ਘੰਟਿਆਂ ਵਿੱਚ ਗੁਰਮੀਤ ਕੌਰ (ਰਾਣੀ) ਦਾ ਮਕਾਨ ਬਣਾ ਕੇ ਉਸ ਨੂੰ ਦੇ ਦਿੱਤਾ। ਇਸ ਮਕਾਨ ਵਿੱਚ ਇੱਕ ਕਮਰਾ, ਇੱਕ ਸਟੋਰ, ਇੱਕ ਬਰਾਂਡਾ ਤੇ ਇੱਕ ਬਾਥਰੂਮ ਬਣਾਇਆ ਗਿਆ ਹੈ। ਮਕਾਨ ਨੂੰ ਪਲੱਸਤਰ ਕਰਨ ਤੋਂ ਇਲਾਵਾ ਨਵੇਂ ਖਿੜਕੀਆਂ ਦਰਵਾਜੇ ਵੀ ਲਾਏ ਗਏ ਹਨ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਬਲਾਕ ਮਹਿਲਾਂ ਚੌਂਕ ਵੱਲੋਂ ਪਿੰਡ ਈਲਵਾਲ ਦੀ ਰਾਣੀ ਕੌਰ ਦਾ ਮਕਾਨ ਬਣਾਇਆ ਗਿਆ ਤਾਂ ਸਾਰੇ ਪਿੰਡ ਵਿੱਚ ਡੇਰਾ ਪ੍ਰੇਮੀਆਂ ਦੀ ਸ਼ਲਾਘਾ ਹੋਣ ਲੱਗੀ।

ਮੈਂ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕਰਦੀ ਹਾਂ: ਗੁਰਮੀਤ ਕੌਰ (ਰਾਣੀ)

ਇਸ ਸਬੰਧੀ ਭੈਣ ਗੁਰਮੀਤ ਕੌਰ (ਰਾਣੀ) ਨੇ ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਮਕਾਨ ਦੀ ਹਾਲਤ ਇੰਨੀ ਖਸਤਾ ਸੀ ਕਿ ਅਸੀਂ ਰਾਤ ਨੂੰ ਸੌਣ ਲੱਗੇ ਵੀ ਡਰਦੇ ਸੀ ਸਾਨੂੰ ਡਰ ਸੀ ਕਿ ਛੱਤ ਸਾਡੇ ਉੱਪਰ ਨਾ ਆ ਡਿੱਗੇ ਕਿਉਕਿ ਮਾੜੀ ਹਾਲਤ ਕਾਰਨ ਛੱਤ ਕਿਸੇ ਵੀ ਸਮੇਂ ਡਿੱਗ ਸਕਦੀ ਸੀ ਪਰ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਕਿਰਪਾ ਸਦਕਾ ਸਾਧ-ਸੰਗਤ ਦੇ ਸਹਿਯੋਗ ਨਾਲ ਮਕਾਨ ਬਣ ਕੇ ਤਿਆਰ ਹੈ ਇਸ ਲਈ ਸਾਧ-ਸੰਗਤ ਦੀ ਤਹਿਦਿਲੋਂ ਧੰਨਵਾਦੀ ਹਾਂ ਉਸ ਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ।

ਲੋੜਵੰਦ ਦਾ ਮਕਾਨ ਬਣਾਉਣਾ ਸ਼ਲਾਘਾਯੋਗ ਕਦਮ: ਸਰਪੰਚ

 

ਇਸ ਸਬੰਧੀ ਪਿੰਡ ਈਲਵਾਲ ਦੇ ਮੌਜ਼ੂਦਾ ਸਰਪੰਚ ਬਲਦੇਵ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਜੋ ਗੁਰਮੀਤ ਕੌਰ ਰਾਣੀ ਦਾ ਮਕਾਨ ਬਣਾ ਕੇ ਦਿੱਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਡੇਰਾ ਪ੍ਰੇਮੀਆਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ ਡੇਰਾ ਪ੍ਰੇਮੀ ਹਰ ਸਮੇਂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਜਿਵੇਂ ਕਿ ਖੂਨਦਾਨ ਕਰਨਾ, ਬਿਮਾਰਾਂ ਦਾ ਇਲਾਜ ਕਰਵਾਉਣਾ, ਮਰਨ ਉਪਰੰਤ ਅੱਖਾਂਦਾਨ ਕਰਨਾ, ਗਰੀਬ ਲੜਕੀਆਂ ਦਾ ਵਿਆਹ ਕਰਵਾਉਣਾ ਆਦਿ ਕਰਦੇ ਰਹਿੰਦੇ ਹਨ। ਮੈਂ ਇਨ੍ਹਾਂ ਦੀ ਭਰਪੂਰ ਸ਼ਲਾਘਾ ਕਰਦਾ ਹਾਂ ਅੱਜ ਵੀ ਜੋ ਮਕਾਨ ਸਾਧ-ਸੰਗਤ ਦੁਆਰਾ ਬਣਾਇਆ ਗਿਆ ਹੈ ਉਹ ਬਹੁਤ ਹੀ ਲੋੜਵੰਦ ਪਰਿਵਾਰ ਸੀ ਜਿਸ ਦੀ ਮੱਦਦ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਉਪਰਾਲਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ