Mamata Banerjee | ਊਧਵ ਠਾਕਰੇ ਨੂੰ ਨਾਗਰਿਕਤਾ ਐਕਟ ਨਾਂ ਲਾਗੂ ਕਰਨ ਦੀ ਅਪੀਲ
ਮੁੰਬਈ। ਨਾਗਰਿਕ ਸੋਧ ਐਕਟ (CAA)(ਸੀ.ਏ.ਏ.) ਅਤੇ ਐਨ.ਆਰ.ਸੀ. ਵਿਰੁੱਧ ਵੰਚਿਤ ਬਹੁਜਨ ਆਗੜੀਆਂ ਦੇ ਕਾਰਕੁਨਾਂ ਨੇ ਵੀਰਵਾਰ ਨੂੰ ਮੁੰਬਈ ਵਿੱਚ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ‘ਚ ਪ੍ਰਕਾਸ਼ ਅੰਬੇਦਕਰ ਦੀ ਪਾਰਟੀ ਵਰਕਰ ਦਾਦਰ ਵਿੱਚ ਸੜਕਾਂ ਤੇ ਉਤਰ ਆਏ। ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕੋਲਕਾਤਾ ਵਿੱਚ ਮਾਰਚ ਕੱਢਿਆ। ਉਨ੍ਹਾਂ ਕਿਹਾ ਕਿ ਮੈਂ ਸਾਰੇ ਵਿਦਿਆਰਥੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੇ ਅਧਿਕਾਰਾਂ ਲਈ ਲੋਕਤੰਤਰੀ ਵਿਰੋਧ ਪ੍ਰਦਰਸ਼ਨ ਕਰਦੇ ਰਹਿਣ।
ਇਸ ਤੋਂ ਇਲਾਵਾ ਮਮਤਾ ਨੇ ਮੰਗਲੌਰ ਵਿੱਚ ਸ਼ੁੱਕਰਵਾਰ ਨੂੰ ਇੱਕ ਹਿੰਸਕ ਪ੍ਰਦਰਸ਼ਨ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਮਦਦ ਕਰਨ ਦਾ ਐਲਾਨ ਕੀਤਾ। ਮੁੰਬਈ ਪ੍ਰਦਰਸ਼ਨ ਵਿੱਚ 50 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਦੱਸੇ ਜਾ ਰਹੇ ਹਨ। ਇਸ ਵਿੱਚ ਆਦਿਵਾਸੀ ਸਮਾਜ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚੇ। ਉਨ੍ਹਾਂ ਨੇ ਪ੍ਰਤੀਕ ਰੂਪ ਵਿੱਚ ਡਾਂਸ ਰਾਹੀਂ ਸੀਏਏ ਅਤੇ ਐਨਆਰਸੀ ਦਾ ਵਿਰੋਧ ਦਰਜ਼ ਕੀਤਾ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਪ੍ਰਕਾਸ਼ ਅੰਬੇਦਕਰ ਨੇ ਮਤੋਸ਼੍ਰੀ ਵਿੱਚ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ, ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮਹਾਰਾਸ਼ਟਰ ਵਿੱਚ ਨਾਗਰਿਕਤਾ ਕਾਨੂੰਨ ਲਾਗੂ ਨਾ ਕੀਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।