Malout News: ਪਿੰਡ ਘੁਮਿਆਰਾ ਖੇੜਾ ’ਚ ਬਲਾਕ ਪੱਧਰੀ ਨਾਮ ਚਰਚਾ ਹੋਈ
Malout News: ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਤੇ ਰੂਹਾਨੀਅਤ ਦੇ ਬਾਦਸ਼ਾਹ ਸ਼ਹਿਨਸ਼ਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ ਚਰਚਾ ਪਿੰਡ ਘੁਮਿਆਰਾ ਖੇੜਾ ’ਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਵਾਈ ਗਈ। ਜਿਸ ਵਿੱਚ ਸਾਧ-ਸੰਗਤ ਨੇ ਹੁੰਮ-ਹੁੰਮਾ ਕੇ ਸ਼ਿਰਕਤ ਕੀਤੀ।
Read Also : Punjab Government Project: ਪੰਜਾਬ ਸਰਕਾਰ ਲਿਆ ਰਹੀ ਐ ਇਹ ਸ਼ਾਨਦਾਰ ਪ੍ਰੋਜੈਕਟ, ਇਨ੍ਹਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਾ ਕੇ ਕੀਤੀ ਅਤੇ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਖੁਸ਼ੀ ਪ੍ਰਥਾਏ ਸ਼ਬਦਬਾਣੀ ਸੁਣਾਈ ਜਿਸ ਨੂੰ ਸਾਧ-ਸੰਗਤ ਨੇ ਪੂਰੇ ਅਨੁਸ਼ਾਸ਼ਨਬੱਧ ਅਤੇ ਸ਼ਾਂਤਮਈ ਢੰਗ ਨਾਲ ਸਰਵਣ ਕੀਤਾ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ। Malout News
ਘੁਮਿਆਰਾ ਖੇੜਾ ਦੇ ਪ੍ਰੇਮੀ ਸੇਵਕ ਗੋਰਾ ਸਿੰਘ ਇੰਸਾਂ ਨੇ ਦੱਸਿਆ ਕਿ ਨਾਮ ਚਰਚਾ ਵਿੱਚ ਪਿੰਡ ਦੀ ਸਮੂਹ ਸਾਧ-ਸੰਗਤ ਦਾ ਪੂਰਾ ਸਹਿਯੋਗ ਰਿਹਾ ਅਤੇ ਸਭ ਨੇ ਇੱਕ ਦੂਜੇ ਤੋਂ ਵੱਧ ਕੇ ਸੇਵਾ ਵਿੱਚ ਆਪਣਾ ਹਿੱਸਾ ਪਾਇਆ। ਇਸ ਮੌਕੇ ਜ਼ਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, 85 ਮੈਂਬਰ ਪੰਜਾਬ ਰਿੰਕੂ ਇੰਸਾਂ, 85 ਮੈਂਬਰ ਪੰਜਾਬ ਭੈਣ ਅਮਰਜੀਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਤੋਂ ਇਲਾਵਾ ਘੁਮਿਆਰਾ ਖੇੜਾ ਦੇ ਪ੍ਰੇਮੀ ਸੇਵਕ ਗੋਰਾ ਸਿੰਘ ਇੰਸਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰ ਗੁਰਪਿਆਰ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, ਰੇਸ਼ਮ ਸਿੰਘ ਇੰਸਾਂ, ਜੱਸਾ ਸਿੰਘ ਇੰਸਾਂ, ਰਾਜਾ ਸਿੰਘ ਇੰਸਾਂ, ਰਾਜ ਕੁਮਾਰ ਇੰਸਾਂ, ਅੰਗਰੇਜ ਸਿੰਘ ਇੰਸਾਂ, ਭੈਣਾਂ ਵਿੱਚੋਂ ਸੁਖਪ੍ਰੀਤ ਕੌਰ ਇੰਸਾਂ, ਰਾਜਵੀਰ ਕੌਰ ਇੰਸਾਂ, ਆਸ਼ਾ ਰਾਣੀ ਇੰਸਾਂ, ਸਿਮਰਜੀਤ ਕੌਰ ਇੰਸਾਂ, ਸੋਨੀਆ ਰਾਣੀ ਇੰਸਾਂ ਮੌਜ਼ੂਦ ਸਨ।
Malout News
ਵੱਖ-ਵੱਖ ਪਿੰਡਾਂ ਅਤੇ ਜੋਨਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਰੱਥੜੀਆਂ ਦੇ ਸ਼ੀਸ਼ਪਾਲ ਇੰਸਾਂ, ਕਿੰਗਰਾ ਦੇ ਸੰਦੀਪ ਸਿੰਘ ਇੰਸਾਂ, ਅਬੁੱਲ ਖੁਰਾਣਾ ਦੇ ਦੀਵਾਨ ਚੰਦ ਇੰਸਾਂ, ਕੁਰਾਈਵਾਲਾ ਦੇ ਜਗਦੇਵ ਸਿੰਘ ਇੰਸਾਂ, ਮੱਲਵਾਲਾ ਦੇ ਰੌਸ਼ਨ ਸਿੰਘ ਇੰਸਾਂ, ਜੋਨ 5 ਦੇ ਬਲਵੰਤ ਸਿੰਘ ਇੰਸਾਂ ਅਤੇ ਜੋਨ 6 ਦੇ ਬਿੰਟੂ ਪਾਲ ਇੰਸਾਂ ਤੋਂ ਇਲਾਵਾ ਪਿੰਡਾਂ ਅਤੇ ਜੌਨਾਂ ਦੇ ਪ੍ਰੇਮੀ ਸੰਮਤੀ ਦੇ ਸੇਵਾਦਾਰ, ਐਮਐਸਜੀ ਆਈ ਟੀ ਵਿੰਗ, ਕੰਟੀਨ ਸੰਮਤੀ, ਫੋਟੋ ਸੰਮਤੀ, ਟਰੈਫਿਕ ਸੰਮਤੀ, ਛਾਇਆਵਾਨ ਸੰਮਤੀ ਦੇ ਸੇਵਾਦਾਰ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।