‘ਰਾਵਣ ਵਾਂਗ 100 ਸਿਰ ਹਨ ਕੀ’, ਪੀਐਮ ‘ਤੇ ਬਿਆਨ ਦੇ ਕੇ ਵਿਵਾਦਾਂ ‘ਚ ਫਸੇ ਮੱਲਿਕਾਰਜੁਨ ਖੜਗੇ

Mallikarjun Kharge

ਰਾਹੁਲ, ਸੋਨੀਆ ਦੀ ਭਾਸ਼ਾ ਬੋਲ ਰਹੇ ਹਨ ਖੜਗੇ (Mallikarjun Kharge) : ਭਾਜਪਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਵਣ ਕਹਿਣ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਖੜਗੇ (Mallikarjun Kharge) ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਭਾਸ਼ਾ ਬੋਲ ਰਹੇ ਹਨ ਅਤੇ ਉਨ੍ਹਾਂ ਨੂੰ ਗੁਜਰਾਤ ਦੀ ਜਨਤਾ ਤੋਂ ਜਵਾਬ ਮਿਲੇਗਾ। .

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਪਾਰਟੀ ਦੇ ਕੇਂਦਰੀ ਦਫਤਰ ’ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ (Mallikarjun Kharge) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਹੈ, ਉਹ ਨਿੰਦਣਯੋਗ ਹੈ। ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਰਾਵਣ’ ਕਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣੀ ਠੀਕ ਨਹੀਂ ਹੈ।

ਕਾਂਗਰਸੀ ਆਗੂ ਸ਼ਬਦਾਂ ਦੀ ਮਰਿਆਦਾ ਭੁੱਲੇ

ਡਾ. ਪਾਤਰਾ ਨੇ ਕਿਹਾ ਕਿ ਮੋਦੀ ਗੁਜਰਾਤ ਦੇ ਬੇਟੇ ਹਨ। ਉਹ ਪੂਰੇ ਵਿਸ਼ਵ ਵਿੱਚ ਗੁਜਰਾਤ ਦਾ ਮਾਣ ਹੈ। ਗੁਜਰਾਤ ਦੇ ਪੁੱਤਰ ਲਈ ਅਜਿਹੀ ਭਾਸ਼ਾ ਵਰਤਣੀ ਠੀਕ ਨਹੀਂ ਹੈ। ਇਹ ਨਿੰਦਣਯੋਗ ਹੈ ਅਤੇ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਮੋਦੀ ਨੇ ਦੇਸ਼ ਦੇ ਹਿੱਤ ਵਿੱਚ ਕਈ ਕੰਮ ਕੀਤੇ ਹਨ। ਉਹ ਭਾਰਤ ਨੂੰ ਤਰੱਕੀ ਦੇ ਰਾਹ ‘ਤੇ ਲੈ ਕੇ ਜਾ ਰਹੇ ਹਨ। ਸਲਾਮ ਹੈ ਗੁਜਰਾਤ ਦੀ ਮਿੱਟੀ ਨੂੰ, ਜਿਸ ਨੇ ਅਜਿਹਾ ਪੁੱਤਰ ਦਿੱਤਾ ਹੈ, ਜੋ ਭਾਰਤ ਦੇ ਗਰੀਬਾਂ ਨੂੰ ਅੱਗੇ ਲਿਜਾਣ ਲਈ ਕੰਮ ਕਰ ਰਿਹਾ ਹੈ। ਉਸ ਨੂੰ ਰਾਵਣ ਕਹਿਣਾ ਸਿਰਫ਼ ਮੋਦੀ ਦਾ ਅਪਮਾਨ ਨਹੀਂ ਹੈ, ਇਹ ਹਰ ਗੁਜਰਾਤੀ ਅਤੇ ਪੂਰੇ ਗੁਜਰਾਤ ਦਾ ਅਪਮਾਨ ਹੈ।

ਕੀ ਹੈ ਮਾਮਲਾ

ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਆਪਣੀਆਂ ਭਾਸ਼ਾ ਦੀ ਮਰਿਆਦਾ ਨੂੰ ਭੁੱਲ ਗਏ ਹਨ। ਮੋਦੀ ਦੇ ਕੰਮ ਤੋਂ ਹੈਰਾਨ ਅਤੇ ਪਰੇਸ਼ਾਨ ਹੋ ਕੇ ਇਹ ਲੋਕ ਉਸ ਨੂੰ ਘਟੀਆ ਖਿਤਾਬ ਦੇ ਰਹੇ ਹਨ। ਜਦੋਂ ਸ੍ਰੀਮਤੀ ਸੋਨੀਆ ਗਾਂਧੀ ਨੇ ਸ੍ਰੀ ਮੋਦੀ ਨੂੰ ਮੌਤ ਦਾ ਸੌਦਾਗਰ ਕਿਹਾ ਤਾਂ ਉਨ੍ਹਾਂ ਦੇ ਬਾਕੀ ਆਗੂਆਂ ਨੇ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਾਲਮ, ਬਾਂਦਰ, ਰਾਖਕਸ਼ ਤੱਕ ਕਿਹਾ। ਬੁਲਾਰੇ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਬਾਰੇ ਕਾਂਗਰਸ ਦੇ ਨਵੇਂ ਪ੍ਰਧਾਨ ਵੱਲੋਂ ਦਿੱਤਾ ਗਿਆ ਬਿਆਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਬਿਆਨ ਹੈ। ਸਭ ਤੋਂ ਪਹਿਲਾਂ ਸ੍ਰੀਮਤੀ ਸੋਨੀਆ ਗਾਂਧੀ ਨੇ ਮੋਦੀ ਨੂੰ ਮੌਤ ਦਾ ਸੌਦਾਗਰ ਕਿਹਾ ਸੀ ਤੇ ਜਿਸ ਦਾ ਨਤੀਜਾ ਸਭ ਨੇ ਵੇਖਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ