ਮਲਕੀਤ ਕੌਰ ਇੰਸਾਂ ਪਿੰਡ ਮਾਨ ਦੇ ਬਣੇ ਪਹਿਲੇ ਸਰੀਰਦਾਨੀ

MalkitKaur, Pelvis, Village, Maan

ਲੰਬੀ, (ਮੇਵਾ ਸਿੰਘ)। ਡੇਰਾ (Dera Sacha Sauda) ਸੱਚਾ ਸੌਦਾ ਦੇ ਸ਼ਰਧਾਲੂ ਸੱਚਖੰਡਵਾਸੀ ਮਲਕੀਤ ਕੌਰ ਇੰਸਾਂ ਪਤਨੀ ਡੂੰਗਰ ਸਿੰਘ ਇੰਸਾਂ ਵਾਸੀ ਪਿੰਡ ਮਾਨ, ਬਲਾਕ ਲੰਬੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਅੱਖਾਂ ਤੇ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਲੋਕ-ਲਾਜ ਦੀ ਪ੍ਰਵਾਹ ਕੀਤੇ ਬਿਨਾਂ ਮਾਤਾ ਜੀ ਦੀ ਅੰਤਿਮ ਇੱਛਾ ਅਨੁਸਾਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ। ਸਰੀਰਦਾਨੀ ਮਲਕੀਤ ਕੌਰ ਇੰਸਾਂ ਸਵੇਰੇ ਕਰੀਬ 11 ਕੁ ਵਜੇ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ‘ਚ ਸੱਚਖੰਡ ਧਾਮ ਜਾ ਬਿਰਾਜੇ ਸਨ। ਉਹ ਪਿੰਡ ਮਾਨ ਦੇ ਪਹਿਲੇ ਸਰੀਰਦਾਨੀ ਬਣੇ ਹਨ। ਉਨ੍ਹਾਂ ਆਪਣੇ ਜਨਮ ਦਾ ਅਸਲ ਲਾਹਾ ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਕਰੀਬ 35 ਕੁ ਸਾਲ ਪਹਿਲਾਂ ਖੱਟ ਲਿਆ ਸੀ। (Dera Sacha Sauda)

ਇਹ ਵੀ ਪੜ੍ਹੋ : ਸੁਭਾਵਿਕ ਸੁਝਾਅ ਦੇਣਾ ਪਿਆ ਮਹਿੰਗਾ, ਗਈਆਂ ਤਿੰਨ ਜਾਨਾਂ

ਇਸ ਦੁੱਖ ਦੀ ਘੜੀ ‘ਚ ਪਰਿਵਾਰਕ ਮੈਂਬਰਾਂ ਨਾਲ ਨਗਰ ਨਿਵਾਸੀਆਂ, ਰਿਸ਼ਤੇਦਾਰ ਸਾਕ ਸਬੰਧੀਆਂ ਤੇ ਬਲਾਕ ਲੰਬੀ ਦੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਨੇ ਦੁੱਖ ਵੰਡਾਇਆ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਸਰੀਰਦਾਨੀ ਮਲਕੀਤ ਕੌਰ ਇੰਸਾਂ ਦੇ ਸਰੀਰ ਨੂੰ ਇਸ਼ਨਾਨ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਸਮੇਂ ਉਨ੍ਹਾਂ ਦੀਆਂ ਦੋਵਾਂ ਬੇਟੀਆਂ ਵੀਰਪਾਲ ਕੌਰ, ਕੁਲਦੀਪ ਕੌਰ, ਬੇਟਾ ਜਗਜੀਤ ਸਿੰਘ, ਨੂੰਹ ਪਰਮਜੀਤ ਕੌਰ ਇੰਸਾਂ, ਪੋਤਰੀਆਂ ਕੋਮਲਪ੍ਰੀਤ ਤੇ ਅਮਨਪ੍ਰੀਤ ਨੇ ਵੀ ਅਰਥੀ ਨੂੰ ਮੋਢਾ ਦਿੱਤਾ। ਅੰਤਿਮ ਯਾਤਰਾ ਪਰਿਵਾਰ ਤੇ ਸਾਧ-ਸੰਗਤ ਵੱਲੋਂ ਬੇਨਤੀ ਦਾ ਸ਼ਬਦ ਬੋਲਣ ਤੋਂ ਬਾਅਦ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੀ ਫਿਰਨੀ ਤੋਂ ਹੁੰਦੀ ਹੋਈ ਪਿੰਡ ਮਾਨ ਦੇ ਬੱਸ ਅੱਡੇ ‘ਤੇ ਆਕੇ ਸਮਾਪਤ ਹੋਈ।

ਅੰਤਿਮ ਯਾਤਰਾ ਦੇ ਨਾਲ ਚੱਲਣ ਵਾਲੀ ਸਾਧ-ਸੰਗਤ ਨੇ ਸਰੀਰਦਾਨੀ ਮਲਕੀਤ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਵੀ ਲਾਏ। ਇਸ ਤੋਂ ਬਾਅਦ ਬੱਸ ਅੱਡਾ ਮਾਨ ਤੋਂ ਸਰੀਰਦਾਨੀ ਮਲਕੀਤ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਪਤੀ ਡੂੰਗਰ ਸਿੰਘ, ਸਮੂਹ ਪਰਿਵਾਰਕ ਮੈਂਬਰਾਂ, ਨਗਰ ਨਿਵਾਸੀਆਂ, ਰਿਸ਼ਤੇਦਾਰਾਂ ਤੇ ਸਾਧ-ਸੰਗਤ ਨੇ ਭਿੱਜੀਆਂ ਅੱਖਾਂ ਨਾਲ ਅਰਣਾਚਲ ਮੈਡੀਕਲ ਕਾਲਜ ਦੇਹਰਾਦੂਨ (ਯੂਪੀ) ਤੋਂ ਆਈ ਟੀਮ ਦੇ ਹਵਾਲੇ ਕਰਕੇ ਰਵਾਨਾ ਕੀਤਾ।

ਇਸ ਵਕਤ ਬਲਾਕ ਦੇ ਜਿੰਮੇਵਾਰਾਂ ‘ਚ ਲੱਖਾ ਸਿੰਘ ਇੰਸਾਂ 25 ਮੈਂਬਰ, ਜਗਸਰੀ ਸਿੰਘ ਇੰਸਾਂ, ਗੁਰਤੇਜ ਸਿੰਘ ਇੰਸਾਂ, ਚੰਨਾ ਇੰਸਾਂ ਸਾਰੇ 15 ਮੈਂਬਰ, ਰਾਮ ਸਿੰਘ ਤੱਪਾਖੇੜਾ, ਮੋਹਨ ਸਿੰਘ ਇੰਸਾਂ ਬੀਦੋਵਾਲੀ, ਗੁਰਸੇਵਕ ਸਿੰਘ ਇੰਸਾਂ ਭੰਗੀਦਾਸ ਪਿੰਡ ਮਾਨ, ਭੰਗੀਦਾਸ ਰਘਬੀਰ ਸਿੰਘ ਇੰਸਾਂ ਬਾਦਲ, ਗੋਰਾ ਇੰਸਾਂ ਗੱਗੜ, ਪਰਮਜੀਤ ਸ਼ੈਰੀ ਇੰਸਾਂ, ਭੰਗੀਦਾਸ ਨਿੰਮਾ ਸਿੰਘ ਚੰਨੂੰ, ਰਾਕੇਸ ਕੁਮਾਰ ਕਾਕਾ, ਸਿਵਲਾਲ ਬਰਾੜ, ਮੇਜਰ ਸਿੰਘ ਭਿੱਸੀਆਣਾ ਤੋਂ ਇਲਾਵਾ ਬਲਾਕ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਸੇਵਾਦਾਰ ਦੀਆਂ ਭੈਣਾਂ ਤੇ ਭਾਈਆਂ ਸਮੇਤ ਹੋਰ ਵੀ ਕਾਫੀ ਸਾਧ-ਸੰਗਤ ਤੇ ਸੇਵਾਦਾਰ ਮੌਜ਼ੂਦ ਸਨ।