ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News ਕੈਨੇਡਾ ਦੇ ਡਾਲ...

    ਕੈਨੇਡਾ ਦੇ ਡਾਲਰਾਂ ਨੇ ਲਈ ਨੌਜਵਾਨ ਦੀ ਜਾਨ, ਪਿੰਡ ’ਚ ਸੋਗ ਦੀ ਲਹਿਰ

    Canada News
    ਕੈਨੇਡਾ ਦੇ ਡਾਲਰਾਂ ਨੇ ਲਈ ਨੌਜਵਾਨ ਦੀ ਜਾਨ, ਪਿੰਡ ’ਚ ਸੋਗ ਦੀ ਲਹਿਰ

    ਜ਼ਿਲ੍ਹਾ ਮਾਲੇਰਕੋਟਲਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਕਤਲ Canada News

    (ਗੁਰਤੇਜ ਜੋਸੀ) ਮਾਲੇਰਕੋਟਲਾ। ਸਥਾਨਕ ਨਾਭਾ ਰੋਡ ’ਤੇ ਸਥਿੱਤ ਪਿੰਡ ਤੋਲੇਵਾਲ ਦੇ ਇੱਕ ਨੌਜਵਾਨ ਦਾ ਕੈਨੇਡਾ ਦੇ ਸਰ੍ਹੀਂ ਵਿਖੇ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੈ। ਇਸ ਨੌਜਵਾਨ ਦੀ ਉਮਰ ਕਰੀਬ 27 ਸਾਲ ਸੀ। ਜਿਸ ਵਿਅਕਤੀ ਨੇ ਇਸ ਨੌਜਵਾਨ ਦਾ ਕਤਲ ਕੀਤਾ ਹੈ ਉਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। Canada News

    ਮਿਲੀ ਜਾਣਕਾਰੀ ਮੁਤਾਬਕ ਕੁਲਵਿੰਦਰ ਸਿੰਘ ਸੋਹੀ ਦਾ ਕਤਲ ਉਸ ਸਮੇਂ ਕਰ ਦਿੱਤਾ ਗਿਆ ਸੀ ਜਦੋਂ ਮੰਗਲਵਾਰ 23 ਅਪ੍ਰੈਲ 2024 ਨੂੰ ਉਹ ਵ੍ਹਾਈਟ ਸ਼ੌਕ ਬੀ ਸੀ ਕੈਨੇਡਾ ਵਿਖੇ ਇੱਕ ਮੇਜ ’ਤੇ ਬੈਠਾ ਸੀ। ਕੈਨੇਡਾ ਪੁਲਿਸ ਨੇ ਵਾਟਰ ਫਰੰਟ ਖੇਤਰ ਵਿੱਚ ਇਸ ਘਟਨਾਂ ਤੋਂ ਬਾਅਦ ਪੁਲਿਸ ਦੀ ਗਸ਼ਤ ਵਧਾ ਦਿੱਤੀ ਹੈ।

    ਛੁਰਾ ਮਾਰ ਕੇ ਕੀਤਾ ਕਤਲ

    ਪਹਿਲਾਂ ਵੀ ਇਸ ਖੇਤਰ ਵਿੱਚ ਇੱਕ ਵਿਅਕਤੀ ’ਤੇ ਛੁਰਾ ਮਾਰ ਕੇ ਹਮਲਾ ਕੀਤਾ ਗਿਆ ਸੀ। ਜਦੋਂ ਪੁਲਿਸ ਅਫ਼ਸਰ ਘਟਨਾ ਵਾਲੀ ਜਗ੍ਹਾ ’ਤੇ ਪੁੱਜੇ ਤਾਂ ਛੁਰਾ ਮਾਰਨ ਵਾਲਾ ਵਿਅਕਤੀ ਉਥੋਂ ਫਰਾਰ ਹੋ ਗਿਆ। ਕੁਲਵਿੰਦਰ ਸਿੰਘ ਸੋਹੀ ਦੀ ਮੌਤ ਦੀ ਖ਼ਬਰ ਨਾਲ ਸਾਰੇ ਇਲਾਕੇ ਵਿੱਚ ਸ਼ੌਕ ਦੀ ਲਹਿਰ ਫੈਲ ਗਈ ਹੈ। ਲੋਕ ਕੁਲਵਿੰਦਰ ਸਿੰਘ ਸੋਹੀ ਦੇ ਘਰ ਅਫਸੋਸ ਕਰਨ ਲਈ ਜਾ ਰਹੇ ਹਨ ਅਤੇ ਪਰਿਵਾਰ ਨਾਲ ਹਮਦਰਦੀ ਜਤਾ ਰਹੇ ਹਨ। ਇਸ ਪਰਿਵਾਰ ਨੇ ਅਪਣੇ ਸਾਰੇ ਪੈਸੇ ਲਗਾ ਕੇ ਅਪਣੇ ਦੋਵੇਂ ਬੱਚਿਆਂ ਨੂੰ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਨਾਲ ਇਹ ਭਾਣਾ ਵਾਪਰ ਜਾਵੇਗਾ Canada News

    ਕਤਲ ਕੀਤੇ ਗਏ ਨੌਜਵਾਨ ਦਾ ਨਾਂਅ ਕੁਲਵਿੰਦਰ ਸਿੰਘ ਸੋਹੀ ਹੈ। ਇਹ ਦੋ ਭਰਾ ਹਨ ਅਤੇ ਦੋਵੇਂ ਕੈਨੇਡਾ ਵਿੱਚ ਹਨ। ਕੁਲਵਿੰਦਰ ਸਿੰਘ ਸੋਹੀ ਦੋਵੇਂ ਭਰਾਵਾਂ ਵਿੱਚੋਂ ਵੱਡਾ ਸੀ ਅਤੇ 2018 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ ਬਾਅਦ ਵਿੱਚ ਉਥੇ ਹੀ ਪੀ.ਆਰ ਹੋ ਗਿਆ ਸੀ ਅਤੇ ਹੁਣ ਉਥੇ ਉਸ ਨੂੰ ਪਲੰਬਰ ਦਾ ਲਾਇਸੰਸ ਮਿਲ ਗਿਆ ਸੀ ਅਤੇ ਉਹ ਪਲੰਬਰ ਦਾ ਕੰਮ ਕਰ ਰਿਹਾ ਸੀ।

    ਇਹ ਵੀ ਪੜ੍ਵੋ: ਟਰੱਕ ਦੀ ਚਪੇਟ ’ਚ ਆਉਣ ਨਾਲ ਅਪਾਹਿਜ਼ ਮਜ਼ਦੂਰ ਔਰਤ ਦੀ ਮੌਤ

    ਕੁਲਵਿੰਦਰ ਸਿੰਘ ਸੋਹੀ ਅਜੇ ਕੁਆਰਾ ਹੀ ਸੀ ਅਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਿੰਡ ਤੋਲੇਵਾਲ ਦੇ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਸੋਹੀ ਦਾ ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਇੰਡੀਆ ਲੈ ਕੇ ਆਉਣ ਲਈ ਚਾਰਾ ਜੋਰੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
    ਕੁਲਵਿੰਦਰ ਦੇ ਚਾਚਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਕਿਉਂ ਅਤੇ ਕਿਵੇਂ ਹੋਇਆ। ਉਹਨਾਂ ਕਿਹਾ ਕਿ ਸਾਡੇ ਪਰਿਵਾਰ ਨਾਲ ਤਾਂ ਇਹ ਭਾਣਾ ਵਾਪਰ ਗਿਆ ਪਰ ਕਿਸੇ ਹੋਰ ਨਾਲ ਨਾ ਵਾਪਰੇ ਇਸ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ। Canada News

    LEAVE A REPLY

    Please enter your comment!
    Please enter your name here