ਮੋਦੀ ਸਰਕਾਰ ਦੀਆਂ ਲੋਕ ਨੀਤੀਆਂ ਨਾਲ ਦੇਸ਼ ਦਾ ਹਰੇਕ ਵਰਗ ਦੁਖੀ : ਕਾਮਰੇਡ ਸੇਖੋ
ਮਲੇਰਕੋਟਲਾ (ਗੁਰਤੇਜ ਜੋਸੀ)। ਸੀਪੀਆਈ (ਐਮ) ਦੇ ਸਥਾਨਕ ਦਫ਼ਤਰ ਵਿਖੇ ਪਾਰਟੀ ਮਲੇਰਕੋਟਲਾ ਜਿਲਾ੍ਹ ਜਨਰਲ ਬਾਡੀ ਦੀ ਮੀਟਿੰਗ ਕਾਮਰੇਡ ਮੁਹੰਮਦ ਹਲੀਮ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ ਤੋਰ ਤੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸਿਰਕਤ ਕੀਤੀ। (Malerkotla News)
ਇਸ ਮੋਕੇ ਕਾਮਰੇਡ ਸੁਖਵਿੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ 23 ਮਾਰਚ ਨੂੰ ਸ਼ਹੀਦ ਏ ਆਜਮ ਸ:ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦਾ ਸ਼ਹੀਦੀ ਦਿਨ ਤੇ ਉਘੇ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਜਨਮ ਦਿਨ ਹੁਸ਼ਿਆਰਪੁਰ ਵਿਖੇ ਉਸ ਥਾਂ ‘ਤੇ ਮਨਾਉਣ ਦਾ ਫੈਸਲਾ ਕੀਤਾ ਗਿਆ, ਜਿੱਥੇ ਕਾਮਰੇਡ ਸੁਰਜੀਤ ਨੇ 23 ਮਾਰਚ 1932 ਵਿੱਚ ਕਾਂਗਰਸ ਵੱਲੋਂ ਡੀਸੀ ਦਫਤਰਾਂ ਤੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਲਹਿਰਾਉਣ ਦੇ ਦਿੱਤੇ ਸੱਦੇ ਅਨੁਸਾਰ 16 ਸਾਲ ਦੀ ਉਮਰ ‘ਚ ਯੂਨੀਅਨ ਜੈੇਕ ਉਤਾਰ ਕੇ ਤਿਰੰਗਾ ਲਹਿਰਾਇਆ ਸੀ। (Malerkotla News)
ਇਸ ਤਰ੍ਹਾਂ 5 ਅਪ੍ਰੈਲ ਨੂੰ ਦਿੱਲੀ ਵਿੱਖੇ ਹੋ ਰਹੀ ਵਿਸ਼ਾਲ ਰੈਲੀ ਵਿੱਚ ਵੀ ਵੱਧ ਚੜਕੇ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਗਿਆ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਪਾਰਟੀ ਵੱਲੋਂ ਕੀਤੇ ਜਾ ਸੰਘਰਸ਼ਾਂ ਨੂੰ ਲਾਮਬੰਦੀਆਂ ਨਾਲ ਲੜਿਆ ਜਾਵੇਗਾ। ਕਾਮਰੇਡ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਲੋਕ ਮੁੱਦਿਆਂ ਨੂੰ ਭੁਲਾ ਕੇ ਕਾਰਪੋਰੇਟ ਘਰਾਣਿਆਂ ਦੀ ਗੋਲੀ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਲਾਹਾ ਪਹੁੰਚਾਉਣ ਲਈ ਲੋਕ ਮਾਰੂ ਨੀਤੀਆਂ ਬਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨਾਲ ਦੇਸ਼ ਦਾ ਹਰੇਕ ਵਰਗ ਦੁਖੀ ਹੈ। ਉਨ੍ਹਾਂ ਕਿਹਾ ਕਿ ਅੰਢਾਨੀ ਅਤੇ ਅੰਬਾਨੀ ਜਿਹੇ ਕਾਰਪੋਰਟ ਘੜਾਇਆ ਦੀ ਆਮਦਨ ਦਿਨਾਂ ਦਿਨ ਵੱਧ ਰਹੀ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਸੀਪੀਆਈ(ਐਮ) ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਲਗਾਤਾਰ ਵਿਰੋਧ ਕਰਦੇ ਹੋਏ ਇਸ ਖਿਲਾਫ ਨਿਰਤੰਤਰ ਸੰਘਰਸ਼ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।