ਮਲੇਸ਼ੀਅਨ ਓਪਨ ਬੈਡਮਿੰਟਨ : ਸਿੰਧੂ ਨੇ ਮਾਰਿਨ ਤੋਂ ਲਿਆ ਬਦਲਾ

ਸ਼੍ਰੀਕਾਂਤ ਵੀ ਸੈਮੀਫਾਈਨਲ ‘ਚ

ਬੁਕਿਤ ਜਲੀਲ (ਏਜੰਸੀ) ਤੀਸਰਾ ਦਰਜਾ ਪ੍ਰਾਪਤ ਪੀਵੀ ਸਿੰਧੂ ਨੇ ਓਲੰਪਿਕ ਚੈਂਪੀਅਨ ਸਪੇਨ ਨੂੰ ਕੈਰੋਲਿਨ ਮਾਰਿਨ ਤੋਂ ਰਿਓ ਓਲੰਪਿਕ ਦੀ ਹਾਰ ਦਾ ਬਦਲਾ ਚੁਕਾਉਂਦੇ ਹੋਏ ਸ਼ੁੱਕਰਵਾਰ ਨੂੰ ਲਗਾਤਾਰ ਗੇਮਾਂ ਦੀ ਜਿੱਤ ਨਾਲ ਮਲੇਸ਼ੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਸਿੰਧੂ ਦੇ ਨਾਲ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਵੀ ਸੈਮੀਫਾਈਨਲ ‘ਚ ਪਹੁੰਚ ਗਏ ਹਨ ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਤਗਮਾ ਜੇਤੂ ਸਿੰਧੂ ਨੇ ਸਾਬਕਾ ਨੰਬਰ ਇੱਕ ਅਤੇ ਛੇਵਾਂ ਦਰਜਾ ਸਪੇਨ ਦੀ ਕੈਰੋਲਿਨ ਮਾਰਿਨ ਨੂੰ 53ਵੇਂ ਮਿੰਟ ਦੇ ਸੰਘਰਸ਼ ‘ਚ 22-20, 21-19 ਨਾਲ ਹਰਾਇਆ ਅਤੇ ਮਾਰਿਨ ਵਿਰੁੱਧ 5-6 ਦਾ ਕਰੀਅਰ ਰਿਕਾਰਡ ਕਰ ਲਿਆ ਮਾਰਿਨ ਨੇ ਰਿਓ ਓਲੰਪਿਕ ‘ਚ ਸਿੰਧੂ ਨੂੰ ਸੋਨ ਤਗਮੇ ਤੋਂ ਵਾਂਝਾ ਕੀਤਾ ਸੀ ਅਤੇ ਸਿੰਧੂ ਨੇ ਉਸ ਹਾਰ ਦਾ ਬਦਲਾ ਚੁਕਤਾ ਕਰ ਲਿਆ ਸਿੰਧੂ ਦਾ ਸੈਮੀਫਾਈਨਲ ‘ਚ ਨੰਬਰ ਇੱਕ ਖਿਡਾਰੀ ਤਾਈਪੇ ਦੀ ਤੇਈ ਜੂ ਯਿਗ ਨਾਲ ਮੁਕਾਬਲਾ ਹੋਵੇਗਾ ਜਿਸ ਵਿਰੁੱਧ ਭਾਰਤੀ ਖਿਡਾਰੀ ਦਾ 3-8 ਦਾ ਰਿਕਾਰਡ ਹੈ।

ਪੁਰਸ਼ ਵਰਗ ‘ਚ ਵਿਸ਼ਵ ਰੈਂਕਿੰਗ ‘ਚ ਸੱਤਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਨੇ 22ਵਾਂ ਦਰਜਾ ਪ੍ਰਾਪਤ ਫਰਾਂਸ ਦੇ ਬ੍ਰਾਈਸ ਨੂੰ ਇੱਕਤਰਫ਼ਾ ਅੰਦਾਜ਼ ‘ਚ 21-18, 21-14 ਨਾਲ ਸਿਰਫ਼ 39 ਮਿੰਟ ‘ਚ ਹਰਾ ਦਿੱਤਾ ਸ਼੍ਰੀਕਾਂਤ ਦਾ ਬ੍ਰਾਈਸ ਵਿਰੁੱਧ 2-0 ਦਾ ਰਿਕਾਰਡ ਹੋ ਗਿਆ ਹੈ ਸ਼੍ਰੀਕਾਂਤ ਦਾ ਸੈਮੀਫਾਈਨਲ ‘ਚ ਗੈਰ ਦਰਜਾ ਪ੍ਰਾਪਤ ਜਾਪਾਨ ਦੇ ਕੇਂਤੋ ਮੋਮੋਤੋ ਨਾਲ ਮੁਕਾਬਲਾ ਹੋਵੇਗਾ ਜਿਸ ਵਿਰੁੱਧ ਭਾਰਤੀ ਖਿਡਾਰੀ ਦਾ ਰਿਕਾਰਡ 3-5 ਦਾ ਹੈ।