ਆਰਡੀ ਨੈਸ਼ਨਲ ਕਾਲਜ ਫੈਸਟ ‘ਮਲੰਗ’ ਨੌਜਵਾਨ ਟੈਲੇਂਟ ਲਈ ਵਧੀਆ ਮੰਚ ਸਾਬਤ ਹੋਇਆ

ਸੱਚ ਕਹੂੰ ਨਿਊਜ਼, ਮੁੰਬਈ, 6 ਮਾਰਚ| ਆਰਡੀ ਨੈਸ਼ਨਲ ਕਾਲਜ ਲਈ ਬੈਂਚਲਰ ਆਫ ਮੈਨੇਜਮੈਂਟ ਸਟੱਡੀਜ਼ (ਬੀਐੱਮਐੱਸ) ਵਿਭਾਗ ਦੇ ਇੰਟਰ-ਕਾਲਜੀਏਟ ਫੈਸਟੀਵਲ ‘ਮਲੰਗ’ ਦੀ ਸ਼ੁਰੂਆਤ 28 ਫਰਵਰੀ ਤੋਂ 1 ਮਾਰਚ 2022 ਦੌਰਾਨ ਹੋਈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਇੰਟਰਕਾਲਜੀਏਟ ਫੈਸਟ ਨੌਜਵਾਨਾਂ ਲਈ ਆਪਣੀ ਹੁਨਰ ਵਿਖਾਉਣ ਦਾ ਇੱਕ ਵੱਡਾ ਮੰਚ ਰਿਹਾ, ਇਹ ਗੱਲ ਮਲੰਗ ਇੰਚਾਰਜ਼ ਨੇ ਸੱਚ ਕਹੂੰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖੀ। ਦੱਸ ਦੇਈਏ ਕਿ ਰਾਸ਼ਟਰੀ ਅਖਬਾਰ ਸੱਚ ਕਹੂੰ Sach Kahoon ਇਸ ਫੈਸਟ ’ਚ ਮੀਡੀਆ ਪਾਰਟਨਰ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਈਵੈਂਟ ਟੀਮ ’ਤੇ ਮਾਣ ਹੈ, ਜਿਸ ਦੇ ਦ੍ਰਿੜ ਸੰਕਲਪ ਤੇ ਸਖਤ ਮਿਹਨਤ ਕਾਰਨ ਮਲੰਗ ਫੈਸਟ ਦੀ ਕਾਮਯਾਬੀ ਸਾਰਿਆਂ ਦੇ ਸਾਹਮਣੇ ਹੈ। ਇਸ ਵਾਰ ਫੈਸਟ ਦਾ ਸਿਰਲੇਖ ਸਪਾਂਸਰ ਜੁਹੂ ਸਥਿਤ ‘ਸਮਤਾ ਫੂਡਸ ਸਪੈਸ਼ਲਿਟੀ’ (ਸੁੱਕੇ ਮੇਵੇ ਵਿਕਰੇਤਾ) ਰਿਹਾ। ਇਸ ਤਰ੍ਹਾਂ ਹਰ ਸਪਾਂਸਰ ਨੇ ਆਪਣੇ ਯੋਗਦਾਨ ਨਾਲ ਇਸ ਫੈਸਟ ਨੂੰ ਸ਼ਾਨਦਾਰ ਬਣਾਇਆ।

ਫੈਸਟ ਦਾ ਪਹਿਲਾ ਦਿਨ…

ਫੈਸਟ ਦੇ ਪਹਿਲੇ ਦਿਨ ਮਲੰਗ ਦੇ ਉਦਘਾਟਨ ਸਮਾਰੋਹ ਤੋਂ ਬਾਅਦ ਰਿੰਕ ਫੁੱਟਬਾਲ, ਬੈਡਮਿੰਟਨ ਤੇ ਕੈਰਮ ਵਰਗੀਆਂ ਖੇਡਾਂ ਕਰਵਾਈਆਂ ਗਈਆਂ। ਇਸ ਤੋਂ ਬਾਅਦ ਕਈ ਹੋਰ ਸਿੱਖਿਅਕ ਤੇ ਸੱਭਿਆਚਾਰਕ ਤੇ ਫਾਈਨ ਆਰਟਸ ਪ੍ਰੋਗਰਾਮ ਹੋਏ। ਇਨ੍ਹਾਂ ਪ੍ਰੋਗਰਾਮਾਂ ’ਚ ਪੂਰੇ ਜੋਸ਼ ਨਾਲ ਮੁੰਬਈ ਦੇ ਵੱਖ-ਵੱਖ ਕਾਲਜਾਂ ਨੇ ਹਿੱਸਾ ਲਿਆ ਦਰਸ਼ਕਾਂ ਦੇ ਜੋਸ਼ ਤੇ ਉਤਸ਼ਾਹ ਤੇ ਪ੍ਰੋਗਰਾਮਾਂ ’ਚ ਹਾਜ਼ਰ ਲੋਕਾਂ ਦੀ ਭਾਗੀਦਾਰੀ ਨੇ ਫੈਸਟ ਦੇ ਪਹਿਲੇ ਦਿਨ ਨੂੰ ਯਾਦਗਾਰ ਬਣਾਇਆ। ਦੱਸ ਦੇਈਏ ਕਿ ਫੈਸਟ ਦੇ ਪਹਿਲੇ ਦਿਨ 3000 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਾਜ਼ਰੀ ਦਰਜ਼ ਕਰਵਾਈ।

ਫੈਸਟ ਦਾ ਦੂਜਾ ਦਿਨ…

ਫੈਸਟ ਦੇ ਦੂਜੇ ਦਿਨ (ਜਨਸੰਪਰਕ) ਰੈਲੀ ਸਾਰੇ ਵਿਦਿਆਰਥੀਆਂ ’ਚ ਖਿੱਚ ਦਾ ਕੇਂਦਰ ਰਹੀ, ਕਾਫੀ ਵਿਦਿਆਰਥੀਆਂ ਨੇ ਦਿਲਚਸਪੀ ਨਾਲ ਇਸ ਵਿੱਚ ਭਾਗੀਦਾਰੀ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਦਿੱਗਜ ਹਸਤੀਆਂ ਨੇ ਸਿਲੇਬਸਾਂ ਦੇ ਨਾਲ ਹੋਰ ਗਤੀਵਿਧੀਆਂ ਦੇ ਮਹੱਤਵ ਬਾਰੇ ਆਪਣੇ ਵਿਚਾਰ ਰੱਖ ਕੇ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਵਧਾਇਆ।

ਜੇਂਡਰ ਇਕਵਲਿਟੀ:

ਉਤਸਵ ’ਚ ਜੇਂਡਰ ਇਕਵਲਿਟੀ ਨੂੰ ਉਤਸ਼ਾਹ ਕਰਦੇ ਹੋਏ ਇਸ ਵਿਸ਼ੇ ’ਤੇ ਅਧਾਰਿਤ ਫੈਸ਼ਨ ਸ਼ੋਅ ਤੇ ਪੋਸਟਰ ਮੇਕਿੰਗ ਵਰਗੇ ਕੁਝ ਪ੍ਰੋਗਰਾਮ ਵੀ ਕਰਵਾਏ ਗਏ। ਫੈਸਟ ਇੰਚਾਰਜ਼ ਨੇ ਅੱਗੇ ਦੱਸਿਆ ਕਿ ਇਸ ਵਾਰ ਫੈਸਟ ਆਪਣੀ ਸ਼ਾਨੋ-ਸ਼ੌਕਤ ਕਾਰਨ ਸਭ ’ਚ ਚਰਚਾ ਦਾ ਵਿਸ਼ਾ ਰਿਹਾ। ਦੱਸ ਦੇਈਏ ਕਿ ਇਹ ਸਾਰਾ ਪ੍ਰਿੰਸੀਪਲ ਡਾ. ਨੇਹਾ ਜਗਤਿਆਨੀ ਤੇ ਵਾਈਸ ਪ੍ਰਿੰਸੀਪਲ ਕੁਮਾਰੀ ਲਕਸ਼ਮੀ ਆਇਰ ਦੇ ਅਣਮੁੱਲੇ ਮਾਰਗਦਰਸ਼ਨ ਤੋਂ ਬਿਨਾ ਸੰਭਵ ਨਹੀਂ ਸੀ। ਅਸੀਂ ਸਾਰੇ ਸਾਡੀ ਕੋਆਰਡੀਨੇਟਰ ਨਿਕਿਸ਼ਾ ਕੁਕਰੇਜਾ ਤੇ ਫੈਕਲਟੀ ਮੈਂਬਰ ਦਰਸ਼ਨ ਕਾਂਬਲੇ, ਸੁਮਨ ਧਨਾਨੀ ਤੇ ਮਲੰਗ ਫੈਸ ਦੀ ਪੂਰੀ ਟੀਮ ਨੂੰ ਉਨ੍ਹਾਂ ਦੇ ਯੋਗਦਾਨ ਲਈ ਵੀ ਧੰਨਵਾਦ ਕਰਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।