Benefits of eating makhana with milk: ਅੱਜ ਦੇ ਰੁਝੇਵਿਆਂ ਭਰੇ ਸਮੇਂ ’ਚ ਅਸੀਂ ਆਪਣੇ ਸਰੀਰ ’ਤੇ ਧਿਆਨ ਨਹੀਂ ਦੇ ਪਾਉਂਦੇ ਜਿਸ ਕਾਰਨ ਕਈ ਬਿਮਾਰੀਆਂ ਦਾ ਜਨਮ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸਿਹਤ ਸਬੰਧੀ ਅਜਿਹੀ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਜਿਸ ਨਾਲ ਤੁਹਾਡਾ ਸਰੀਰ ਸਿਹਤਮੰਦ ਰਹੇਗਾ ਤੇ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ। ਜੀ ਹਾਂ! ਅੱਜ ਅਸੀਂ ਗੱਲ ਕਰ ਰਹੇ ਹਾਂ ਦੁੱਧ ਤੇ ਮਖਾਣਿਆਂ ਦੀ। ਦੁੱਧ ਤੇ ਮਖਾਣਾ ਖਾਣ ਨਾਲ ਸਾਡੇ ਸਰੀਰ ਨੂੰ ਅਣਗਿਣਤ ਫ਼ਾਇਦੇ ਹੁੰਦੇ ਹਨ। (Makhana With Milk)
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਮੌਕੇ ’ਤੇ ਪਹੁੰਚ ਕੇ ਪਰਵਾਸੀ ਭਾਰਤੀ ਦੇ ਪਲਾਟ ’ਤੇ ਹੁੰਦਾ ਨਾਜਾਇਜ਼ ਕਬਜ਼ਾ ਰੋਕਿਆ
ਦੁੱਧ ਤੇ ਮਖਾਣੇ ’ਚ ਕਈ ਸਾਰੇ ਪੌਸ਼ਕ ਤੱਕਾਂ ਦੇ ਗੁਣ ਹੁੰਦੇ ਹੁੰਦੇ ਹਨ। ਪਰ ਜਦੋਂ ਦੁੱਧ ’ਚ ਮਖਾਣਾ ਮਿਲਾ ਕੇ ਸੇਵਨ ਕਰਦੇ ਹਾਂ ਤਾਂ ਜ਼ਿਆਦਾ ਲਾਭ ਮਿਲਦਾ ਹੈ। ਤੁਹਾਨੂੰ ਦੱਸ ਦਈਏ ਕਿ ਫੁੱਲ ਮਖਾਣੇ ’ਚ ਕੈਲੋਰੀ ਤੇ ਫੈਟ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ ਅਤੇ ਨਾਲ ਹੀ ਇਸ ’ਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਮੈਗ੍ਰੀਸ਼ੀਅਮ, ਐਂਟੀਆਕਸੀਡੈਂਟਸ ਵਰਗੇ ਪੌਸ਼ਕ ਤੱਤ ਪਾਏ ਜਾਂਦੇ ਹਨ। ਉੱਥੇ ਹੀ ਦੁੱਧ ’ਚ ਵਿਟਾਮਿਨ ਡੀ, ਪ੍ਰੋਟੀਨ, ਕੈਲਸ਼ੀਅਮ ਵੀ ਪਾਏ ਜਾਂਦੇ ਹਨ ਜੋ ਕਿ ਸਰੀਰ ਲਈ ਬਹੁਤ ਫ਼ਾਇਦੇਮੰਦ ਹੰੁਦੇ ਹਨ। ਇਸ ਦੇ ਸੇਵਨ ਕਰਨ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਤਾਂ ਆਓ ਜਾਣਦੇ ਹਾਂ ਕਿ ਦੁੱਧ ’ਚ ਮਖਾਣਾ ਮਿਲਾ ਕੇ ਸੇਵਨ ਕਰਨ ਨਾਲ ਸਿਹਤ ਨੂੰ ਕੀ ਫ਼ਾਇਦੇ ਹੰੁਦੇ ਹਨ।
ਦੁੱਧ ’ਚ ਉਪਾਲ ਕੇ ਮਖਾਣੇ ਦਾ ਸੇਵਨ ਕਰਨ ਦੇ ਫ਼ਾਇਦੇ | Makhana With Milk
ਟਾਈਪ 2 ਡਾਇਬਿਟੀਜ਼ ’ਚ ਲਾਭਦਾਇਕ : ਫੁੱਲ ਮਖਾਣਿਆਂ ’ਚ ਐਂਟੀਆਕਸੀਡੈਂਟਸ ਦੀ ਭਰਪੂਰ ਮਾਤਰਾ ਹੁੰਦੀ ਹੈ ਇਸ ਦਾ ਸੇਵਨ ਕਰਨ ਨਾਲ ਟਾਈਪ 2 ਡਾਇਬਿਟੀਜ਼ ’ਚ ਲਾਭ ਹੁੰਦਾ ਹੈ। ਇਸਲਈ ਤੁਸੀਂ ਫੁੱਲ ਮਖਾਣੇ ਨੂੰ ਆਪਣੀ ਡਾਈਟ ’ਚ ਸ਼ਾਮਲ ਕਰਕੇ ਇਸ ਗੰਭੀਰ ਬਿਮਾਰੀ ਦੇ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।
ਵਜ਼ਟ ਘੱਟ ਹੁੰਦਾ ਹੈ : ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਖਾਣਾ ’ਚ ਫਾਇਬਰ ਦੀ ਚੰਗੀ ਮਾਤਰਾ ਹੰੁਦੀ ਹੈ ਇਸ ਲਈ ਇਸ ਦੀ ਵਰਤੋਂ ਕਰਨ ਨਾਲ ਤੁਹਾਡਾ ਪੇਟ ਲੰਮੇਂ ਸਮੇਂ ਤੱਕ ਭਰਿਆ ਮਹਿਸੂਸ ਕਰੇਗਾ ਅਤੇ ਤੁਸੀਂ ਵਾਰ ਵਾਰ ਖਾਣ ਤੋਂ ਬਚੋਗੇ। ਇਸ ਲਈ ਤੁਸੀਂ ਮਖਾਣਾ ਆਪਣੀ ਡਾਈਟ ’ਚ ਸ਼ਾਮਲ ਕਰਦੇ ਹੋ ਤਾਂ ਤੁਹਾਡਾ ਵਜ਼ਨ ਵੀ ਕੰਟਰੋਲ ’ਚ ਰਹੇਗਾ ਅਤੇ ਤੁਹਾਡਾ ਪਾਚਨ ਤੰਤਰ ਵੀ ਮਜ਼ਬੂਤ ਬਣਿਆ ਰਹੇਗਾ।
ਸਕਿੱਨ : ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਮਖਾਣੇ ਨੂੰੂ ਦੁੱਧ ’ਚ ਉਬਾਲ ਕੇ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਤੇ ਮਾਸਪੇਸ਼ੀਟਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਇਸ ਦੇ ਸੇਵਨ ਨਾਲ ਤੁਹਾਨੂੰ ਸਕਿੱਨ ਤੇ ਵਾਲ ਦੋਵਾਂ ਨੂੰ ਹੀ ਹੈਲਦੀ ਤੇ ਚਮਕਦਾਰ ਬਣਾਉਣ ’ਚ ਮੱਦਦ ਮਿਲੇਗੀ। ਇਸ ਨਾਲ ਵਾਲ ਵੀ ਮਜ਼ਬੂਤ ਹੋਣਗੇ।
ਨੋਟ: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਨੁਕਸਿਆਂ ਤੇ ਆਮ ਜਾਣਕਾਰੀਆਂ ’ਤੇ ਆਧਾਰਿਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਸੱਚ ਕਹੂੰ ਇਸ ਦੀ ਪੁਸ਼ਟੀ ਨਹੀਂ ਕਰਦਾ।