‘‘ ਮੇਰੇ ਮੁਰਸ਼ਿਦ ਜੀ ਦੇ ਚਰਨਾਂ ਹੇਠ ਕਿਤੇ ਕੰਕਰ ਵੀ ਨਾ ਚੁਭ ਜਾਵੇ’’

pita ji

‘‘ ਮੇਰੇ ਮੁਰਸ਼ਿਦ ਜੀ ਦੇ ਚਰਨਾਂ ਹੇਠ ਕਿਤੇ ਕੰਕਰ ਵੀ ਨਾ ਚੁਭ ਜਾਵੇ’’ (Maha Paraupakar Month)

ਡਾਕਟਰ ਸਾਹਿਬਾਨਾਂ ਦੀ ਸਲਾਹ ਅਨੁਸਾਰ ਪੂਜਨੀਕ ਪਰਮ ਪਿਤਾ ਜੀ ਰੋਜ਼ਾਨਾ ਸੇਵਾਦਾਰਾਂ ਨਾਲ ਕਿਸੇ ਖੁੱਲ੍ਹੀ ਤੇ ਸਾਫ਼ ਜਿਹੀ ਥਾਂ ’ਤੇ ਸੈਰ ਕਰਨ ਲਈ ਜਾਂਦੇ ਸਨ ਆਪ ਜੀ ਨੇ ਆਪਣੇ ਘੁੰਮਣ ਲਈ ਜੋ ਥਾਂ ਪਸੰਦ ਕੀਤੀ ਸੀ ਉੱਥੋਂ ਦੀ ਜ਼ਮੀਨ ਕੰਕਰੀਲੀ ਅਤੇ ਪਥਰੀਲੀ ਸੀ। ਸਾਰੀ ਜ਼ਮੀਨ ’ਤੇ ਕੰਕਰਾਂ ਦੀ ਮੋਟੀ ਤਹਿ ਵਿਛੀ ਹੋਈ ਸੀ। (Maha Paraupakar Month)

ਪੂਜਨੀਕ ਹਜ਼ੂਰ ਪਿਤਾ ਜੀ ਨੂੰ ਜਦੋਂ ਇਹ ਪਤਾ ਲੱਗਾ ਕਿ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਘੁੰਮਣ ਲਈ ਜਿਸ ਰਸਤੇ ਦੀ ਚੋਣ ਕੀਤੀ ਹੈ ਉਹ ਕੰਕਰ, ਪੱਥਰਾਂ ਨਾਲ ਭਰਿਆ ਹੋਇਆ ਹੈ ਤਾਂ ਆਪ ਜੀ ਨੇ ਸੋਚਿਆ ਕਿ ਮੇਰੇ ਮੁਰਸ਼ਿਦ ਦੇ ਪੈਰਾਂ ਵਿਚ ਕਿਤੇ ਕੰਕਰ ਹੀ ਨਾ ਚੁਭ ਜਾਣ ਇਸ ਲਈ ਆਪ ਜੀ ਕਹੀ ਅਤੇ ਝਾੜੂ ਚੁੱਕ ਕੇ ਪੂਰੀ ਰਾਤ ਉਸ ਰਸਤੇ ਨੂੰ ਸਾਫ਼ ਕਰਨ ਵਿੱਚ ਲੱਗੇ ਰਹੇ।

ਸਵੇਰੇ ਜਦੋਂ ਪੂਜਨੀਕ ਪਰਮ ਪਿਤਾ ਜੀ ਘੁੰਮਣ ਲਈ ਉਸ ਰਸਤੇ ਵੱਲ ਗਏ ਤਾਂ ਉਸ ਰਸਤੇ ਦੀ ਕਾਇਆ ਪਲਟ ਦੇਖ ਕੇ ਬਹੁਤ ਖੁਸ਼ ਹੋਏ ਤੇ ਆਪ ਜੀ ਤੇ ਪਵਿੱਤਰ ਦਿ੍ਰਸ਼ਟੀ ਪਾਈ ਅਤੇ ਅੱਖਾਂ ਹੀ ਅੱਖਾਂ ਵਿਚ ਗੱਲਾਂ ਹੋਈਆਂ, ਸ਼ਾਇਦ ਕਹਿ ਰਹੇ ਸਨ ਕਿ ਸਾਡੇ ਲਈ ਇੰਨਾ ਕਸ਼ਟ ਉਠਾਉਣ ਦੀ ਕੀ ਲੋੜ ਸੀ? ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਜੀ ਰੋਜ਼ਾਨਾ ਤੀਹ-ਚਾਲ੍ਹੀ ਕਦਮ ਹੀ ਤੁਰਦੇ ਸਨ ਪਰ ਉਸ ਦਿਨ ਪੂਜਨੀਕ ਪਰਮ ਪਿਤਾ ਜੀ ਆਪਣੀ ਸੋਟੀ ਨੂੰ ਪਾਸੇ ਰੱਖ ਕੇ ਬਿਨਾ ਕਿਸੇ ਆਸਰੇ ਦੇ ਲਗਭਗ 300 ਕਦਮ (ਜਿੱਥੋਂ ਤੱਕ ਪੂਜਨੀਕ ਹਜ਼ੂਰ ਪਿਤਾ ਜੀ ਨੇ ਸਫ਼ਾਈ ਕੀਤੀ ਸੀ) ਤੱਕ ਤੁਰ ਕੇ ਗਏ ਇਹ ਨਜ਼ਾਰਾ ਦੇਖ ਕੇ ਸਭ ਹੈਰਾਨ ਰਹਿ ਗਏ ਕਿ ਵਾਹ ਸਤਿਗੁਰੂ ਤੇਰੀ ਖੇਡ ਨਿਆਰੀ ਹੈ।

ਹੁਣ ਅਸੀਂ ਜਵਾਨ ਬਣ ਕੇ ਆਏ ਹਾਂ, ਇਸ ਬਾਡੀ ‘ਚ ਅਸੀਂ ਖੁਦ ਕੰਮ ਕਰਾਂਗੇ

Maha Paraupakar Month

ਹੁਣ ਅਸੀਂ ਜਵਾਨ ਬਣ ਕੇ ਆਏ ਹਾਂ, ਇਸ ਬਾਡੀ ‘ਚ ਅਸੀਂ ਖੁਦ ਕੰਮ ਕਰਾਂਗੇ (Maha Paraupakar Month)

ਪਵਿੱਤਰ ਮਹਾਂ ਪਰਉਪਕਾਰ ਦਿਵਸ (ਗੁਰਗੱਦੀ ਦਿਵਸ) 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਚਮਕੀਲੇ ਫੁੱਲਾਂ ਦਾ ਇੱਕ ਸੁੰਦਰ ਹਾਰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪੂਜਨੀਕ ਗੁਰੂ ਜੀ ਦੇ ਗਲ ‘ਚ ਪਾਇਆ ਅਤੇ ਆਪਣੀ ਪਾਕਿ-ਪਵਿੱਤਰ ਦ੍ਰਿਸ਼ਟੀ ਦਾ ਪ੍ਰਸਾਦ (ਹਲਵੇ ਦਾ ਪ੍ਰਸਾਦ) ਭੇਂਟ ਕੀਤਾ ਜੋ ਪਵਿੱਤਰ ਹੁਕਮ ਅਨੁਸਾਰ ਉਸ ਪਵਿੱਤਰ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਸੀ (Maha Paraupakar Month)

ਸਾਧ-ਸੰਗਤ ਦੀ ਸੇਵਾ ਅਤੇ ਸੰਭਾਲ ਪਹਿਲਾਂ ਤੋਂ ਕਈ ਗੁਣਾ ਵਧ ਕੇ ਹੋਵੇਗੀ

ਇਸ ਸ਼ੁੱਭ ਮੌਕੇ ‘ਤੇ ਸਾਧ-ਸੰਗਤ ‘ਚ ਵੀ ਉਹ ਪਵਿੱਤਰ ਪ੍ਰਸ਼ਾਦ ਵੰਡਿਆ ਗਿਆ ਇਸ ਮੌਕੇ ਸੱਚੇ ਪਾਤਸ਼ਾਹ ਜੀ ਨੇ ਸਾਧ-ਸੰਗਤ ‘ਚ ਫਰਮਾਇਆ, ਹੁਣ ਅਸੀਂ ਜਵਾਨ ਬਣ ਕੇ ਆਏ ਹਾਂ ਇਸ ਬਾਡੀ ‘ਚ ਅਸੀਂ ਖੁਦ ਕੰਮ ਕਰਾਂਗੇ ਕਿਸੇ ਨੇ ਘਬਰਾਉਣਾ ਨਹੀਂ ਇਹ ਸਾਡਾ ਹੀ ਰੂਪ ਹਨ ਸਾਧ-ਸੰਗਤ ਦੀ ਸੇਵਾ ਅਤੇ ਸੰਭਾਲ ਪਹਿਲਾਂ ਤੋਂ ਕਈ ਗੁਣਾ ਵਧ ਕੇ ਹੋਵੇਗੀ ਡੇਰਾ ਅਤੇ ਸਾਧ-ਸੰਗਤ ਅਤੇ ਨਾਮ ਵਾਲੇ ਜੀਵ ਦਿਨ ਦੁੱਗਣੀ ਰਾਤ ਚੌਗੁਣੀ, ਕਈ ਗੁਣਾ ਵਧਣਗੇ ਕਿਸੇ ਨੇ ਚਿੰਤਾ, ਫਿਕਰ ਨਹੀਂ ਕਰਨਾ ਅਸੀਂ ਕਿਤੇ ਜਾਂਦੇ ਨਹੀਂ ਹਰ ਸਮੇਂ ਅਤੇ ਹਮੇਸ਼ਾ ਸਾਧ-ਸੰਗਤ ਦੇ ਨਾਲ ਹਾਂ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਜਿੱਥੇ ਗੁਰਗੱਦੀ ਦੀ ਰਸਮ ਨੂੰ ਮਰਿਆਦਾ ਅਨੁਸਾਰ ਮੁਕੰਮਲ ਕਰਵਾਇਆ, ਉੱਥੇ ਨਾਲ ਹੀ ਡੇਰਾ ਸੱਚਾ ਸੌਦਾ ਅਤੇ ਸਮੂਹ ਸਾਧ-ਸੰਗਤ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਿਆਂ ਕਈ ਗੁਣਾ ਵਧ ਕੇ ਸੇਵਾ ਅਤੇ ਸੰਭਾਲ ਦੇ ਬਚਨ ਵੀ ਕੀਤੇ

ਅਸੀਂ ਇਨ੍ਹਾਂ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੀ ਝੋਲੀ ‘ਚ ਦੋਵਾਂ ਜਹਾਨਾਂ ਦੀ ਦੌਲਤ ਪਾ ਦਿੱਤੀ (Maha Paraupakar Month)

22 ਸਤੰਬਰ 1990 ਦਿਨ ਸ਼ਨਿੱਚਰਵਾਰ, ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪਰਿਵਾਰ ਸਮੇਤ ਦਰਬਾਰ ਆਏ ਤਾਂ ਆਪ ਜੀ ਨੂੰ ਆਪਣਾ ਵਾਰਸ ਐਲਾਨਣ ਬਾਰੇ ਪਰਮ ਪਿਤਾ ਜੀ ਨੇ ਆਪ ਜੀ (ਪੂਜਨੀਕ ਗੁਰੂ ਜੀ) ਦੇ ਪਿਤਾ ਜੀ (ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ) ਨੂੰ ਪੁੱਛਿਆ, ਕਿਉਂ ਬੇਟਾ, ਖੁਸ਼ ਤਾਂ ਹੋ? ਉਦੋਂ ਪੂਜਨੀਕ ਬਾਪੂ ਜੀ ਨੇ ਹੱਥ ਜੋੜ ਕੇ ਕਿਹਾ, ”ਸੱਚੇ ਪਾਤਸ਼ਾਹ ਜੀ ਸਭ ਕੁਝ ਆਪ ਜੀ ਦਾ ਹੀ ਹੈ, ਸਾਡੀ ਤਾਂ ਸਾਰੀ ਜਾਇਦਾਦ ਵੀ ਬੇਸ਼ੱਕ ਵੰਡ ਦਿਓ” ਇਸ ‘ਤੇ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ਅਸੀਂ ਇਨ੍ਹਾਂ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੀ ਝੋਲੀ ‘ਚ ਦੋਵਾਂ ਜਹਾਨਾਂ ਦੀ ਦੌਲਤ ਪਾ ਦਿੱਤੀ ਹੈ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਮਾਲਿਕ ਹਮੇਸ਼ਾ ਤੁਹਾਡੇ ਅੰਗ-ਸੰਗ ਹੈ

ਇਸ ਤੋਂ ਬਾਅਦ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਜੀ ਨੇ ਅੱਜ ਦੇ ਹੀ ਪਵਿੱਤਰ ਦਿਨ ਸਵੇਰੇ ਸਾਢੇ ਨੌ ਵਜੇ ਦੇ ਸੁਨਹਿਰੀ ਸਮੇਂ ਡੇਰਾ ਸੱਚਾ ਸੌਦਾ ਸਰਸਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਟੇਜ ‘ਤੇ ਆਪਣੇ ਨਾਲ ਬਿਰਾਜਮਾਨ ਕਰਕੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪ੍ਰਸਾਦ ਦੇ ਕੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ਦੀ ਬਖਸ਼ਿਸ਼ ਕੀਤੀ ਅਸਲ ਵਿਚ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿਚ ਇਹ ਇੱਕ ਸੁਨਹਿਰਾ ਅਤੇ ਇਤਿਹਾਸਕ ਪਲ ਸੀ ਕਿਉਂਕਿ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਕਿਸੇ ਪੂਰਨ ਸਤਿਗੁਰੂ ਨੇ ਖੁਦ ਆਪਣੇ ਕਰ-ਕਮਲਾਂ ਨਾਲ ਗੁਰਗੱਦੀ ਦੀ ਰਸਮ ਅਦਾ ਕੀਤੀ ਸੀ ਅਤੇ 15 ਮਹੀਨਿਆਂ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਇਕੱਠੇ ਸਟੇਜ ‘ਤੇ ਬਿਰਾਜਮਾਨ ਰਹੇ ਗੁਰਗੱਦੀ ਬਖਸ਼ਿਸ਼ ਤੋਂ  ਦੋ ਦਿਨ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਚਨ ਫ਼ਰਮਾਏ,

 ”ਜਿਹੋ-ਜਿਹਾ ਅਸੀਂ ਚਾਹੁੰਦੇ ਸੀ ਬੇਪਰਵਾਹ ਮਸਤਾਨਾ ਜੀ ਨੇ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਗੁਣਵਾਨ (ਸਰਵਗੁਣ ਸੰਪੰਨ) ਨੌਜਵਾਨ ਸਾਨੂੰ ਲੱਭ ਕੇ ਦਿੱਤਾ

 ”ਜਿਹੋ-ਜਿਹਾ ਅਸੀਂ ਚਾਹੁੰਦੇ ਸੀ ਬੇਪਰਵਾਹ ਮਸਤਾਨਾ ਜੀ ਨੇ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਗੁਣਵਾਨ (ਸਰਵਗੁਣ ਸੰਪੰਨ) ਨੌਜਵਾਨ ਸਾਨੂੰ ਲੱਭ ਕੇ ਦਿੱਤਾ ਹੈ ਅਸੀਂ ਇਨ੍ਹਾਂ ਨੂੰ ਆਪਣਾ ਸਰੂਪ ਬਣਾਇਆ ਹੈ ਇਹ ਬਚਨ ਮੰਨ ਲੈਣਾ ਹੈ ਜੇਕਰ ਸਾਡਾ ਇਹ ਬਚਨ ਮੰਨ ਲਿਆ ਤਾਂ ਅਸੀਂ ਇਸ ਨੂੰ ਤੁਹਾਡੀ ਸਿਰ ਦੀ ਕੁਰਬਾਨੀ ਮੰਨਾਂਗੇ, ਸਾਡਾ ਇਹ ਬਚਨ ਮੰਨ ਲੈਣਾ ਹੈ”

ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ਦੇ ਨਾਂਅ ਆਪਣਾ ਹੁਕਮਨਾਮਾ ਵੀ ਲਿਖਵਾਇਆ ਕਿ ”ਸੰਤ ਗੁਰਮੀਤ ਜੀ” ਨੂੰ ਜੋ ਸ਼ਹਿਨਸ਼ਾਹ ਮਸਤਾਨਾ ਜੀ ਦੇ ਹੁਕਮ ਨਾਲ ਬਖਸ਼ਿਸ਼ ਕੀਤੀ ਗਈ ਹੈ ਉਹ ਸਤਿਪੁਰਖ ਨੂੰ ਮਨਜ਼ੂਰ ਹੈ ਇਸ ਲਈ ਜੋ ਵੀ ਇਨ੍ਹਾਂ ਨਾਲ (ਪੂਜਨੀਕ ਹਜ਼ੂਰ ਪਿਤਾ ਜੀ ਨਾਲ)  ”ਪ੍ਰੇਮ ਕਰੇਗਾ ਉਹ ਮੰਨੋ ਸਾਡੇ ਨਾਲ ਪ੍ਰੇਮ ਕਰਦਾ ਹੈ” ਜੋ ਜੀਵ ਇਨ੍ਹਾਂ ਦਾ ਹੁਕਮ ਮੰਨੇਗਾ ਉਹ ਮੰਨੋ ਸਾਡਾ ਹੁਕਮ ਮੰਨਦਾ ਹੈ ਜੋ ਜੀਵ ਇਨ੍ਹਾਂ ‘ਤੇ ਵਿਸ਼ਵਾਸ ਕਰੇਗਾ ਉਹ ਮੰਨੋ ਸਾਡੇ ‘ਤੇ ਵਿਸ਼ਵਾਸ ਕਰਦਾ ਹੈ ਜੋ ਇਨ੍ਹਾਂ ਨਾਲ ਭੇਦਭਾਵ ਕਰੇਗਾ ਉਹ ਮੰਨੋ ਸਾਡੇ ਨਾਲ ਭੇਦਭਾਵ ਕਰਦਾ ਹੈ।

Maha Paraupakar Month

  • ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ਦੇ ਨਾਂਅ ਆਪਣਾ ਹੁਕਮਨਾਮਾ ਵੀ ਲਿਖਵਾਇਆ
  • 15 ਮਹੀਨਿਆਂ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਇਕੱਠੇ ਸਟੇਜ ‘ਤੇ ਬਿਰਾਜਮਾਨ ਰਹੇ
  • 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਜੀ ਨੇ ਹਜ਼ੂਰ ਪਿਤਾ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ
  • ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ਅਸੀਂ ਇਨ੍ਹਾਂ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੀ ਝੋਲੀ ‘ਚ ਦੋਵਾਂ ਜਹਾਨਾਂ ਦੀ ਦੌਲਤ ਪਾ ਦਿੱਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ