ਮੱਧ ਪ੍ਰਦੇਸ਼ ‘ਚ ਇਨਕਮ ਟੈਕਸ ਨੇ 50 ਥਾਵਾਂ ‘ਤੇ ਮਾਰੇ ਛਾਪੇ

MadhyaPradesh, IncomeTax

ਸੀਐੱਮ ਕਮਲਨਾਥ ਦੇ ਨਜ਼ਦੀਕੀਆਂ ਦੇ ਘਰ ਪਹੁੰਚੀ ਆਈਟੀ

ਛਾਪੇਮਾਰੀ ‘ਚ 9 ਕਰੋੜ ਰੁਪਏ ਬਰਾਮਦ, ਹਵਾਲਾ ਦੇ ਰਾਹੀਂ ਲੈਣ-ਦੇਣ ਦਾ ਦੋਸ਼

ਨਵੀਂ ਦਿੱਲੀ, ਏਜੰਸੀ 

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਵਿਸ਼ੇਸ਼ ਅਧਿਕਾਰੀ (ਓਐਸਡੀ) ਪ੍ਰਵੀਨ ਕੱਕੜ ਦੇ ਇੰਦੌਰ ਤੇ ਸਾਬਕਾ ਸਲਾਹਕਾਰ ਰਾਜਿੰਦਰ ਮਿਗਲਾਨੀ ਦੇ ਦਿੱਲੀ ਤੇ ਭੋਪਾਲ ਸਥਿਤ ਰਿਹਾਇਸ਼ ਸਮੇਤ ਕਰੀਬ 50 ਥਾਵਾਂ ‘ਤੇ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਸਵੇਰੇ ਛਾਪੇਮਾਰੀ ਸ਼ੁਰੂ ਕੀਤੀ, ਜਿਸ ‘ਚ ਹੁਣ ਤੱਕ 9 ਕਰੋੜ ਰੁਪਏ ਬਰਾਮਦ ਕੀਤੇ ਗਏ ਸੂਤਰਾਂ ਨੇ ਦੱਸਿਆ ਕਿ ਇਹ ਛਾਪੇਮਾਰੀ ਹਵਾਲਾ ਰਾਹੀਂ ਧਨ ਦੇ ਲੈਣ-ਦੇਣ ਦੇ ਸਿਲਸਿਲੇ ‘ਚ ਕੀਤੀ ਗਈ ਹੈ ਹਾਲੇ ਤੱਕ ਟੈਕਸ ਵਿਭਾਗ ਦੀ ਟੀਮ ਨੇ 9 ਕਰੋੜ ਰੁਪਏ ਬਰਾਮਦ ਕੀਤੇ ਹਨ ਕੱਕੜ ਨੇ ਕਮਲਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਸੰਬਰ 2018 ‘ਚ ਓਐਸਡੀ ਦਾ ਅਹੁਦਾ ਸੰਭਾਲਿਆ ਸੀ ਤੇ ਆਮ ਚੋਣਾਂ ਦੇ ਐਲਾਨ ਤੋਂ ਬਾਅਦ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਮਿਗਲਾਨੀ ਨੇ ਛਿੰਦਵਾੜਾ ‘ਚ ਚੋਣ ਪ੍ਰਬੰਧਨ ਲਈ ਹਾਲ ਹੀ ‘ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।

ਸੂਤਰਾਂ ਨੇ ਕਿਹਾ ਕਿ ਆਮ ਚੋਣਾਂ ਦੌਰਾਨ ਹਵਾਲੇ ਰਾਹੀਂ ਭਾਰੀ ਮਾਤਰਾ ‘ਚ ਨਗਦੀ ਲੈਣ-

ਦੇਣ ਕਰਨ ਸਬੰਧੀ ਮਿਲੀ ਜਾਣਕਾਰੀ  ਦੇ ਅਧਾਰ ‘ਤੇ ਛਾਪੇਮਾਰੀ ਕੀਤੀ ਗਈ ਹੈ ਕੱਕੜ ਦੇ ਇੰਦੌਰ ਦੇ ਵਿਜੈਨਗਰ ਸਥਿਤ ਰਿਹਾਇਸ਼, ਬੀਸੀਐਮ ਹਾਈਟਸ ਸਥਿਤ ਦਫ਼ਤਰ, ਉਨ੍ਹਾਂ ਵੱਲੋਂ ਸੰਚਾਲਿਤ ਇੱਕ ਵਿਆਹ ਭਵਨ ਤੇ ਇੱਕ ਫਲੈਟ ‘ਤੇ ਛਾਪੇਮਾਰੀ ਦੀ ਕਾਰਵਾਈ ਕੀਤੀ ਗਈ ਮਿਗਲਾਨੀ ਦੇ ਭੋਪਾਲ ਤੇ ਦਿੱਲੀ ਦੇ ਗ੍ਰੀਨ ਪਾਰਕ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਮਿਗਲਾਨੀ ਦੇ ਰਿਸ਼ਤੇਦਾਰ ਮੋਜਰ ਬੇਅਰ ਦੇ ਮਾਲਕ ਦੇ ਨੋਇਡਾ ਸਥਿਤ ਕੰਪਲੈਕਸਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ ਸੂਤਰਾਂ ਨੇ ਕਿਹਾ ਕਿ 50 ਸਥਾਨਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ‘ਚ ਕਮਲਨਾਥ ਦੇ ਕਰੀਬੀ ਸਹਿਯੋਗੀਆਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰ ਰਾਤੁਲ ਪੂਰੀ ਤੇ ਉਨ੍ਹਾਂ ਦੀ ਕੰਪਨੀ ਅਮਿਰਾ ਗਰੁੱਪ ਤੇ ਮੋਜਰ ਬੇਅਰ ਸ਼ਾਮਲ ਹੈ ਭੋਪਾਲ, ਇੰਦੌਰ, ਗੋਵਾ ਤੇ ਦਿੱਲੀ ‘ਚ ਕਰੀਬ 35 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਜਿਸ ‘ਚ ਕਰੀਬ 200 ਅਧਿਕਾਰੀ ਸ਼ਾਮਲ ਹਨ ਸੂਤਰਾਂ ਨੈ ਕਿਹਾ ਕਿ ਕੋਲਕਾਤਾ ਦੇ ਕਾਰੋਬਾਰੀ ਪਾਰਸ ਲਾਲ ਲੋਢਾ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ ਛਾਪੇ ਦੌਰਾਨ ਜ਼ਬਤ ਦਸਤਾਵੇਜ਼ਾਂ ਦੀ ਵਿਸਥਾਰ ਜਾਂਚ ਕੀਤੀ ਜਾ ਰਹੀ ਹੈ।

ਜੋ ਚੋਰ ਹੈ, ਉਸ ਨੂੰ ਹੀ ਚੌਂਕੀਦਾਰ ਤੋਂ ਸ਼ਿਕਾਇਤ : ਭਾਜਪਾ

ਇਸ ਛਾਪੇਮਾਰੀ ਸਬੰਧੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈ ਵਰਗੀ ਨੇ ਟਵੀਟ ਕੀਤਾ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਨਿੱਜੀ ਸਕੱਤਰ ਦੇ ਘਰੋਂ ਟੈਕਸ ਵਿਭਾਗ ਦੇ ਛਾਪੇ ‘ਚ ਕਰੋੜਾਂ ਰੁਪਏ ਦੀ ਕਾਲੀ ਕਮਾਈ ਬਰਾਮਦ ਹੋਈ ਇਸ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਜੋ ਚੋਰ ਹੈ, ਉਸ ਨੂੰ ਹੀ ਚੌਂਕੀਦਾਰ ਤੋਂ ਸ਼ਿਕਾਇਤ ਹੈ ਵਿਜੈਵਰਗੀ ਨੇ ਆਪਣੇ ਇਸ ਟਵੀਟ ਦੇ ਨਾਲ ਇੱਕ ਫੋਟੋ ਵੀ ਲਾਈ, ਜਿਸ ‘ਚ ਨੋਟਾਂ ਦੀਆਂ ਗੁੱਟੀਆਂ ਨਾਲ ਭਰੇ ਦੋ ਬਕਸੇ ਨਜ਼ਰ ਆ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।