ਕ੍ਰਿਕੇਟ ਮੈਚਾਂ ’ਤੇ ਸ਼ਰਤਾਂ ਲਾਉਣ ਦੇ ਦੋਸ਼ ’ਚ 9 ਗ੍ਰਿਫਤਾਰ, 2 ਫਰਾਰ

Ludhiana News

ਦੋ ਵੱਖ-ਵੱਖ ਮਾਮਲਿਆਂ ’ਚ ਪੁਲਿਸ ਵੱਲੋਂ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ 5 ਲੱਖ ਤੋਂ ਜ਼ਿਆਦਾ ਦੇ ਕਰੰਸੀ ਨੋਟ, ਲੈਪਟਾਪ ਤੇ ਮੋਬਾਇਲ ਬਰਾਮਦ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਕ੍ਰਿਕੇਟ ਮੈਂਚਾਂ ’ਤੇ ਦੜਾ ਸੱਟਾ ਲਾਉਣ ਦੇ ਦੋਸ਼ਾਂ ਤਹਿਤ ਦੋ ਵੱਖ-ਵੱਖ ਮਾਮਲਿਆਂ ’ਚ ਜ਼ਿਲ੍ਹਾ ਲੁਧਿਆਣਾ ਪੁਲਿਸ ਨੇ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਗਿ੍ਰਫ਼ਤਾਰ ਵਿਅਕਤੀਆਂ ਦੇ ਕਬਜ਼ੇ ’ਚੋਂ 5 ਲੱਖ ਰੁਪਏ ਤੋਂ ਜਿਆਦਾ ਦੇ ਕਰੰਸੀ ਨੋਟ, ਲੈਪਟਪ ਤੇ ਮੋਬਾਇਲ ਵੀ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਥਾਣਾ ਦੁੱਗਰੀ ਦੀ ਪੁਲਿਸ ਪੱਖੋਵਾਲ ਰੋਡ ’ਤੇ ਮੌਜੂਦ ਸੀ, ਜਿੱਥੇ ਮੁਖ਼ਬਰ ਖਾਸ ਵੱਲੋਂ ਇਤਲਾਹ ਮਿਲੀ ਕਿ ਸੈਫੀ ਗੋਇਲ ਤੇ ਰਾਹੁਗ ਗੋਇਲ ਆਈਪੀਐੱਲ ਕ੍ਰਿਕੇਟ ਮੈਚਾਂ ’ਤੇ ਜ਼ਾਅਲੀ ਨਾਮ ਪਤਿਆਂ ਉੱਪਰ ਆਪਣੇ ਘਰ ਬੈਠ ਕੇ ਚੇਨਈ ਸੁਪਰਕਿੰਗ ਤੇ ਰਾਹੁਲ ਚੈਲੰਗ ਬੈਗਲੂਰ (ਆਰਸੀਬੀ) ਵਿਚਕਾਰ ਚੱਲ ਰਹੇ ਆਈਪੀਐੱਲ ਮੈਚ ’ਤੇ ਦੜਾ (ਸ਼ਰਤਾਂ) ਲਾ ਰਹੇ ਹਨ। (Ludhiana News)

ਥਾਣੇਦਾਰ ਗੁਰਪ੍ਰੀਤ ਸਿੰਘ ਕਰਾਇਮ ਬ੍ਰਾਂਚ ਨੰਬਰ -3 ਨੇ ਦੱਸਿਆ ਕਿ ਮਿਲੀ ਇਤਲਾਹ ’ਤੇ ਪੁਲਿਸ ਨੇ ਰੇਡ ਕਰਕੇ ਸੈਫੀ ਗੋਇਲ, ਰਾਹੁਲ ਗਇਲ ਵਾਸੀਆਨ ਸ਼ਹੀਦ ਭਗਤ ਸਿੰਘ ਨਗਰ ਤੇ ਰਾਜੇਸ਼ ਬਹਿਲ ਵਾਸੀ ਛਾਬੜਾ ਕਲੋਨੀ ਪੱਖੋਵਾਲ ਖਿਲਾਫ਼ ਮਾਮਲਾ ਦਰਜ਼ ਕਰਕੇ ਰਾਹੁਲ ਗਇਲ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਰੇਡ ਦੌਰਾਨ ਪੁਲਿਸ ਨੂੰ ਇੱਕ ਲੈਪਟੌਪ, 5 ਮੋਬਾਇਲ ਫੋਨ ਤੇ 5 ਹਜ਼ਾਰ ਰੁਪਏ ਦੇ ਭਾਰਤੀ ਕਰੰਸੀ ਨੋਟ ਬਰਾਮਦ ਹੋਏ ਹਨ। (Ludhiana News)

ਦੂਜੇ ਮਾਮਲੇ ’ਚ ਥਾਣਾ ਹੈਬੋਵਾਲ ਦੀ ਪੁਲਿਸ ਵੱਲੋਂ ਇਤਲਾਹ ਮਿਲਣ ’ਤੇ ਜਤਿਨ ਬਹਿਲ ਵਾਸੀ ਦੀਪ ਨਗਰ ਲੁਧਿਆਣਾ, ਤਲਵਨੀਸ਼ ਬਾਹਰੀ ਵਾਸੀ ਨਿਊ ਰਘਵੀਰ ਸਿੰਘ ਪਾਰਕ, ਮੋਹਿਤ ਸ਼ਾਹਨੀ ਵਾਸੀ ਨਿਊ ਦੀਪ ਨਗਰ, ਲਵਿਸ਼ ਤਿਕਾਰਾ, ਕਪਿਲ ਤੇਨਜਾ ਵਾਸੀ ਛਾਉਣੀ ਮੁਹੱਲਾ, ਪਿਯੂਸ਼ ਕਪੂਰ ਵਾਸੀ ਨਵੀਨ ਨਗਰ, ਨਵਿਤ ਕਪੂਰ, ਅਸ਼ਵਨੀ ਵਾਸੀ ਮਹੁੱਲਾ ਨਵੀਨ ਨਗਰ ਲੁਧਿਆਣਾ ਖਿਲਾਫ਼ ਮਾਮਲੇ ਦਰਜ਼ ਕਰਕੇ ਸਾਰਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਤਫ਼ਤੀਸ਼ੀ ਅਫ਼ਸਰ ਮਨਦੀਪ ਸਿੰਘ ਮੁਤਾਬਕ ਪੁਲਿਸ ਨੇ ਉਕਤਾਨ ਨੂੰ ਮੁਹੱਲਾ ਨਵੀਨ ਸਿੰਘ ਨਗਰ ਹੈਬੋਵਾਲ ਵਿਖੇ ਇਕੱਠੇ ਹੋ ਕੇ ਮੋਬਾਇਲ ਫੋਨਾਂ ’ਤੇ ਦੜ੍ਹਾ-ਸੱਟਾ ਲਾਉਂਦਿਆਂ ਨੂੰ ਕਾਬੂ ਕੀਤਾ ਗਿਆ ਹੈ, ਜਿੰਨਾਂ ਦੇ ਕਬਜ਼ੇ ’ਚੋਂ ਪੁਲਿਸ ਨੂੰ 5 ਲੱਖ ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ ਹਨ। (Ludhiana News)