ਮੀਂਹ ਕਾਰਨ ਲਖਨਊ-ਚੇਨਈ ਮੈਚ ਰੱਦ, ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ

Lucknow-Chennai Match Canceled

ਏਕਾਨਾ। ਇੰਡੀਅਨ ਪ੍ਰੀਮੀਅਰ ਲੀਗ-16 ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰਜਾਇੰਟਸ ਦਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਇਸ ਮੈਚ ਤੋਂ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। (Lucknow-Chennai Match Canceled) ਲਖਨਊ ਦੇ ਏਕਾਨਾ ਸਟੇਡੀਅਮ ‘ਚ ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 19.2 ਓਵਰਾਂ ‘ਚ 7 ਵਿਕਟਾਂ ‘ਤੇ 125 ਦੌੜਾਂ ਬਣਾ ਲਈਆਂ ਸਨ ਕਿ ਉਦੋਂ ਮੀਂਹ ਆ ਗਿਆ ਅਤੇ ਖੇਡ ਨੂੰ ਰੋਕਣਾ ਪਿਆ। ਮੀਂਹ ਕਾਰਨ ਗਰਾਊਂਡ ਕਾਫੀ ਗਿਲਾ ਹੋ ਗਿਆ। ਹਾਲਾਂਕਿ ਕਈ ਵਾਰ ਅੰਪਾਇਰਾਂ ਨੇ ਗਰਾਊਂਡ ਦਾ ਮੁਆਇਨਾ ਵੀ ਕੀਤਾ ਪਰ ਜਿਆਦਾ ਮੀਂਹ ਪੈਣ ਕਾਰਨ ਮੁੜ ਮੈਚ ਸ਼ੁਰੂ ਨਹੀਂ ਹੋ ਸਕਿਆ।

Lucknow-Chennai Match Canceled

ਇਹ ਵੀ ਪੜ੍ਹ੍ਵੋ : ਜਦੋਂ ਕੈਂਸਰ ਨੂੰ ਹਰਾ ਕੇ ਉੱਭਰੇ ਸਨ ਸ਼ਰਦ ਪਵਾਰ, ਜਾਣੋ ਉਸ ਸਮੇਂ ਦਾ ਪੂਰਾ ਹਾਲ

ਮੀਂਹ ਕਾਰਨ ਚੇਨਈ ਨੂੰ 19 ਓਵਰਾਂ ‘ਚ 127 ਦੌੜਾਂ ਦਾ ਸੋਧਿਆ ਟੀਚਾ ਵੀ ਦਿੱਤਾ ਗਿਆ ਸੀ ਪਰ ਨਿਰਧਾਰਤ ਸਮੇਂ ਤੱਕ ਮੀਂਹ ਨਹੀਂ ਰੁਕਿਆ। ਅਜਿਹੇ ‘ਚ ਮੈਚ ਰੱਦ ਕਰਨਾ ਪਿਆ। ਲਖਨਊ ਵੱਲੋਂ ਆਯੂਸ਼ ਬਡੋਨੀ ਨੇ ਸਭ ਤੋਂ ਵੱਧ ਨਾਬਾਦ 59 ਦੌੜਾਂ ਬਣਾਈਆਂ। ਨਿਕੋਲਸ ਪੂਰਨ ਨੇ 20 ਦੌੜਾਂ ਦਾ ਯੋਗਦਾਨ ਪਾਇਆ ਜਦੋਂਕਿ ਕਾਇਲ ਮੇਅਰਜ਼ ਨੇ 14 ਦੌੜਾਂ ਦਾ ਯੋਗਦਾਨ ਪਾਇਆ।

ਲਖਨਊ ਦੀ ਖਰਾਬ ਸ਼ੁਰੂਆਤ (Lucknow-Chennai Match Canceled)

Lucknow-Chennai Match Canceled

ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਉਸ ਨੇ ਸਿਰਫ 45 ਦੌੜਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ। ਟੀਮ ਨੇ ਪਾਵਰਪਲੇ ‘ਚ 31 ਦੌੜਾਂ ਬਣਾ ਕੇ 3 ਵਿਕਟਾਂ ਗੁਆ ਦਿੱਤੀਆਂ ਸਨ। ਕਾਇਲ ਮੇਅਰਸ, ਮਨਨ ਵੋਹਰਾ ਅਤੇ ਕਰੁਣਾਲ ਪਾਂਡਿਆ ਸਸਤੇ ਵਿੱਚ ਆਊਟ ਹੋ ਗਏ। ਇਸ ਦੌਰਾਨ ਮਹਿਸ਼ ਤੀਕਸ਼ਾਨਾ ਨੇ ਦੋ ਅਤੇ ਮੋਇਨ ਅਲੀ ਨੇ ਇੱਕ ਵਿਕਟ ਲਈ।  ਇਸ ਤੋਂ ਤੋਂ ਬਾਅਦ ਆਯੂਸ਼ ਬਡੋਨੀ ਅਤੇ ਨਿਕੋਲਸ ਪੂਰਨ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕਰਕੇ ਲਖਨਊ ਦੀ ਪਾਰੀ ਨੂੰ ਸੰਭਾਲਿਆ। ਦੋਵਾਂ ਨੇ 48 ਗੇਂਦਾਂ ‘ਤੇ 59 ਦੌੜਾਂ ਜੋੜੀਆਂ। ਪਥੀਰਾਨਾ ਨੇ ਪੂਰਨ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ।