ਕਿਸਮਤ ਤੇ ਸੁਭਾਅ (Luck and nature)

ਕਿਸਮਤ ਤੇ ਸੁਭਾਅ (Luck and nature)

Luck and nature | ਆਮ ਅਜਿਹਾ ਮੰਨਿਆ ਜਾਂਦਾ ਹੈ ਕਿ ਦੋ ਭਾਈਆਂ ਦਾ ਸੁਭਾਅ ਇੱਕੋ-ਜਿਹਾ ਹੁੰਦਾ ਹੈ ਪਰੰਤੂ ਅਜਿਹਾ ਨਹੀਂ ਹੁੰਦਾ ਇਸ ਸਬੰਧ ਵਿਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਇੱਕ ਹੀ ਗਰਭ ‘ਚੋਂ ਜਨਮ ਲੈਣ ਵਾਲੇ ਬੱਚੇ ਤੇ ਇੱਕ ਹੀ ਸਮੇਂ ਪੈਦਾ ਹੋਣ ਵਾਲੇ ਬੱਚੇ ਦੀ ਕਿਸਮਤ ਤੇ ਸੁਭਾਅ ਵੱਖ-ਵੱਖ ਹੁੰਦਾ ਹੈ

ਜਿਸ ਤਰ੍ਹਾਂ ਇੱਕ ਹੀ ਦਰੱਖਤ ‘ਤੇ ਬੇਰ ਤੇ ਕੰਡੇ ਲੱਗਦੇ ਹਨ, ਅਜਿਹਾ ਕਦੇ ਵੀ ਨਹੀਂ ਹੋ ਸਕਦਾ ਕਿ ਦੋ ਲੋਕਾਂ ਦਾ ਸੁਭਾਅ ਇੱਕੋ- ਜਿਹਾ ਜਾਂ ਉਨ੍ਹਾਂ ਦੀ ਕਿਸਮਤ ਇੱਕੋ-ਜਿਹੀ  ਹੋਵੇ ਅਚਾਰਿਆ ਚਾਣੱਕਿਆ ਕਹਿੰਦੇ ਹਨ ਕਿ ਦਰੱਖਤ ‘ਤੇ ਬੇਰ ਤੇ ਕੰਡੇ ਦੋਵੇਂ ਹੀ ਹੁੰਦੇ ਹਨ  ਇਸ ਤੋਂ ਇਲਾਵਾ ਇਹ ਵੀ ਸੰਭਵ ਨਹੀਂ ਹੈ ਕਿ ਇੱਕ ਹੀ ਦਰੱਖਤ ‘ਤੇ ਲੱਗਣ ਵਾਲੇ ਸਾਰੇ ਹੀ ਬੇਰ ਮਿੱਠੇ ਹੀ ਹੋਣ ਕੁਝ ਬੇਰ ਖੱਟੇ ਵੀ ਹੋ ਸਕਦੇ ਹਨ
ਠੀਕ ਇਸੇ ਤਰ੍ਹਾਂ ਹੀ ਇੱਕ ਹੀ ਮਾਂ ਦੀ ਸੰਤਾਨ ਦਾ ਸੁਭਾਅ ਵੀ ਵੱਖ-ਵੱਖ ਹੀ ਹੁੰਦਾ ਹੈ ਜੇਕਰ ਸੰਤਾਨ ਇੱਕ ਹੀ ਸਮੇਂ ਜਨਮ ਲੈਂਦੀ ਹੈ ਤਾਂ ਵੀ ਉਨ੍ਹਾਂ ਦੀ ਕਿਸਮਤ ਵੱਖ-ਵੱਖ ਹੀ ਹੁੰਦੀ ਹੈ ਹਰ ਵਿਅਕਤੀ ਦੀ ਵੱਖਰੀ ਕਿਸਮਤ ਤੇ ਸੁਭਾਅ ਹੁੰਦਾ ਹੈ ਤੇ ਉਹ ਉਸੇ ਮੁਤਾਬਕ ਕੰਮ ਕਰਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।