ਹਮੀਰ ਕੌਰ ਇੰਸਾ ਦੀ ਮਿਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Body donater

ਪਿੰਡ ਚੋਂ 6ਵਾਂ ਸਰੀਰਦਾਨ

ਤਪਾ ਭਦੌੜ |  ਬਲਾਕ ਤਪਾ ਭਦੌੜ ਦੇ ਪਿੰਡ ਅਸਪਾਲ ਕਲਾਂ ਵਿਖੇ ਡੇਰਾ ਸ਼ਰਧਾਲੂ ਪਰਿਵਾਰ ਵਲੋਂ ਅਪਣੀ ਬਜ਼ੁਰਗ ਮਾਤਾ ਹਮੀਰ ਕੌਰ ਇੰਸਾ (Body donater) ਪਤਨੀ ਪ੍ਰੇਮੀ ਸੱਚਖੰਡ ਵਾਸੀ ਤੋਤਾ ਸਿੰਘ ਇੰਸਾ ਦੀ ਮਿਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਮਾਤਾ ਦੇ ਪੁੱਤਰਾਂ ਗੁਰਜੰਟ ਸਿੰਘ ਇੰਸਾ ਅਤੇ ਦਰਸ਼ਨ ਸਿੰਘ ਇੰਸਾ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਹਮੀਰ ਕੌਰ ਇੰਸਾ ਬੀਤੀ ਰਾਤ ਸੱਚਖੰਡ ਜਾ ਵਿਰਾਜੇ ਸ਼ਨ। ਉਹਨਾਂ ਦਾ ਸਮੁੱਚਾ ਪਰਿਵਾਰ ਡੇਰਾ ਸੱਚਾ ਸੌਦਾ ਦਾ ਅਟੁੱਟ ਸ਼ਰਧਾਲੂ ਹੈ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਲੋਂ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਚ ਮਾਤਾ ਨੇ ਆਪਣੀ ਮੌਤ ਦੇ ਬਾਅਦ ਮਿਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ। ਇਸ ਲਈ ਉਹਨਾਂ ਦੀ ਇੱਛਾ ਨੂੰ ਪੂਰਾ ਕਰਦਿਆਂ ਅੱਜ ਉਹਨਾਂ ਦੀ ਮਿਰਤਕ ਦੇਹ ਆਦੇਸ਼ ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ ਭੁੱਚੋ ਨੂੰ ਸਾਧ ਸੰਗਤ ਦੀ ਹਾਜਰੀ ਚ ਰਵਾਨਾ ਕੀਤਾ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਪਹਿਲਾ ਮਾਤਾ ਦੇ ਪਤੀ ਅਤੇ ਪਰਿਵਾਰ ਦੇ ਮੁਖੀ ਤੋਤਾ ਸਿੰਘ ਇੰਸਾ ਦੀ ਮਿਰਤਕ ਦੇਹ ਵੀ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਸੀ। ਪਰਿਵਾਰਕ ਮੈਂਬਰ ਡੇਰਾ ਸੱਚਾ ਸੌਦਾ ਚਵਜੋਂ ਮਾਨਵਤਾ ਦੀ ਸੇਵਾ ਕਰ ਰਹੇ ਹਨ। ਅੱਜ ਇਸ ਪਿੰਡ ਵਿੱਚੋ ਛੇਵੀਂ ਮ੍ਰਿਤਕ ਦੇਹ ਦਾਨ ਕੀਤੀ ਗਈ ਹੈ। ਇਸ ਮੌਕੇ ਪਿੰਡ ਦੇ ਸਰਪੰਚ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪਿੰਡ ਅਸਪਾਲ ਕਲਾਂ ਭਾਗਸ਼ਾਲੀ ਪਿੰਡ ਹੈ ਜਿਥੋਂ ਛੇਵੀਂ ਮ੍ਰਿਤਕ ਦੇਹ ਡਾਕਟਰੀ ਖੋਜਾਂ ਲਈ ਦਾਨ ਕੀਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।