ਮਾਲਕ ਦਾ ਪਿਆਰ ਹੀ ਸੱਚਾ : ਪੂਜਨੀਕ ਗੁਰੂ ਜੀ

Lord Love True, Guru Ji

ਸੱਚ ਕਹੂੰ ਨਿਊਜ਼, ਸਰਸਾ

ਪੂਜਨੀਕ ਗੁਰੂ?ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਦੁਨੀਆਂ ‘ਚ ਜਿੰਨੇ ਵੀ ਰਿਸ਼ਤੇ-ਨਾਤੇ ਹਨ, ਸੰਬੰਧ ਹਨ, ਉਨ੍ਹਾਂ ਦਾ ਅਧਾਰ, ਨੀਂਹ ਗਰਜ਼ ‘ਤੇ ਟਿਕੀ ਹੋਈ ਹੈ ਇੱਕ-ਦੂਜੇ ਦੇ ਵਿਚਾਰਾਂ ਨਾਲ ਸਹਿਮਤੀ ਹੋਵੇ, ਇੱਕ-ਦੂਜੇ ਦੇ ਦੁਨਿਆਵੀ ਕੰਮ ਆਉਂਦਾ ਹੋਵੇ ਤਾਂ ਪਿਆਰ-ਮੁਹੱਬਤ ਹੈ ਇਨ੍ਹਾਂ ‘ਚ ਜੇਕਰ ਵਿਚਾਰਾਂ ‘ਚ ਬਦਲਾਅ ਆਵੇਗਾ, ਇੱਕ-ਦੂਜੇ ਦਾ ਸਹਿਯੋਗ ਖਤਮ ਹੋ ਗਿਆ ਤਾਂ ਸਾਲਾਂ ਤੋਂ ਬਣੇ ਰਿਸ਼ਤੇ ਪਲ ‘ਚ ਕੱਚੇ ਧਾਗੇ ਵਾਂਗ ਟੁੱਟ ਜਾਂਦੇ ਹਨ ਅਤੇ ਇਨਸਾਨ ਕਈ ਵਾਰ ਲੁੱਟਿਆ ਜਾਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹਾ ਇਨਸਾਨ ਜੋ ਦੁਨੀਆਂਦਾਰੀ ‘ਚ ਹੁਸ਼ਿਆਰ ਨਹੀਂ ਹੁੰਦਾ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਭੋਲ਼ਾ ਹੈ, ਜੋ ਦੁਨੀਆਂਦਾਰੀ ਤੋਂ ਅਣਜਾਣ ਹੈ, ਜੇਕਰ ਉਸ ਨੂੰ ਕੋਈ ਜ਼ਰਾ ਕੁ ਪਿਆਰ-ਮੁਹੱਬਤ ਦੇਵੇ ਤਾਂ ਉਹ ਗੁਆਚ ਜਾਂਦਾ ਹੈ, ਉਸ ਨੂੰ ਲੱਗਦਾ ਹੈ ਕਿ ਜੰਨ੍ਹਤ ਨਸੀਬ ਹੋ ਰਹੀ ਹੈ ਉਸ ਨੂੰ ਲੱਗਦਾ ਹੈ ਕਿ ਦੁਨੀਆਂ ਦਾ ਸਭ ਤੋਂ ਅਨਮੋਲ ਖਜ਼ਾਨਾ ਹਾਸਲ ਕਰ ਲਿਆ ਪਰ ਇਹ ਨਹੀਂ ਪਤਾ ਕਿ ਇਹ ਕਲਿਯੁਗ ਹੈ ਇਸ ‘ਚ ਕਲਿਯੁਗੀ ਇਨਸਾਨ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਤੁਹਾਨੂੰ ਆਕਰਸ਼ਿਤ ਕਰ ਰਿਹਾ ਹੈ ਉਸ ਦਾ ਕੋਈ ਮਕਸਦ ਹੋਵੇਗਾ, ਤੁਹਾਡਾ ਪੈਸਾ, ਜ਼ਮੀਨ-ਜਾਇਦਾਦ ਅਜਿਹਾ ਕੁਝ ਵੀ ਹੋ ਸਕਦਾ ਹੈ ਕਿਉਂਕਿ ਇਹ ਕਲਿਯੁਗ ਹੈ ਅਤੇ ਪਤਾ ਉਦੋਂ ਲੱਗੇਗਾ ਜਦੋਂ ਤੁਸੀਂ ਸਭ ਕੁਝ ਲੁਟਾ ਬੈਠੋਗੇ, ਠ੍ਹੋਕਰ ਲੱਗੇਗੀ ਫਿਰ ਰੋਵੋਗੇ ਕਿ ਮੇਰੇ ਨਾਲ ਅਜਿਹਾ ਕਿਉਂ ਹੋਇਆ।

ਆਪ ਜੀ ਅੱਗੇ ਫ਼ਰਮਾਉਂਦੇ ਹਨ ਕਿ ਤੁਸੀਂ ਸੰਤਾਂ ਦੇ ਬਚਨਾਂ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਜਦੋਂ ਪੀਰ-ਫ਼ਕੀਰ ਸਤਿਸੰਗ ‘ਚ ਸਮਝਾਉਂਦੇ ਰਹਿੰਦੇ ਹਨ ਕਿ ਦੁਨੀਆਂ ‘ਚ ਗਰਜ਼ ਹੈ, ਪਿਆਰ-ਮੁਹੱਬਤ  ਸਤਿਗੁਰੂ, ਮਾਲਕ ਦਾ ਹੀ ਸੱਚਾ ਹੈ ਉਹੀ ਰਹਿਮੋ-ਕਰਮ ਦਾ ਦਾਤਾ ਹੈ, ਉਹੀ ਇੱਕ ਅਜਿਹਾ ਹੈ ਜਿਸ ਦਾ ਪਿਆਰ-ਮੁਹੱਬਤ ਸਿਰਫ਼ ਪਾਕ ਹੈ, ਬੇਗਰਜ਼ ਹੈ ਜਦੋਂ ਉਸ ਦੇ ਬਚਨਾਂ ‘ਤੇ ਕੋਈ ਨਹੀਂ ਚੱਲਦਾ, ਅਮਲ ਨਹੀਂ ਕਰਦਾ ਤਾਂ ਨਾ ਦੁਨੀਆਂ ‘ਚ ਸੁਖ ਅਤੇ ਨਾ ਹੀ ਮਾਲਕ ਨਾਲ ਤਾਰ ਜੁੜੀ ਰਹਿ ਸਕਦੀ ਹੈ ਸੰਤ-ਫ਼ਕੀਰ ਸਭ ਨਾਲ ਬੇਗਰਜ਼ ਪਿਆਰ-ਮੁਹੱਬਤ ਕਰਦੇ ਹਨ ਅਤੇ ਇਹੀ ਸਮਝਾਉਂਦੇ ਹਨ ਕਿ ਤੁਸੀਂ ਬੁਰਾਈਆਂ ਨਾ ਕਰੋ, ਕਾਮ-ਵਾਸ਼ਨਾ, ਕਰੋਧ, ਲੋਭ, ਹੰਕਾਰ, ਮਨ-ਮਾਇਆ ਦੇ ਹੱਥੋਂ ਮਜ਼ਬੂਰ ਨਾ ਹੋਵੋ ਇਨ੍ਹਾਂ ਨਾਲ ਲੜੋਗੇ, ਇਨ੍ਹਾਂ ਤੋਂ ਬਚੋਗੇ ਤਾਂ ਹੀ ਮਾਲਕ ਨਾਲ ਪਿਆਰ ਪ੍ਰਵਾਨ ਚੜ੍ਹੇਗਾ।

ਆਪ ਜੀ ਫ਼ਰਮਾਉਂਦੇ ਹਨ ਕਿ ਇੱਥੇ ਜਿਹੋ-ਜਿਹਾ ਕਰਮ ਕਰੋਗੇ, ਉਹੋ-ਜਿਹਾ ਫਲ ਮਿਲਦਾ ਹੈ ਜਿਹੋ-ਜਿਹੀ ਇਹ ਧਰਤੀ ਹੈ, ਇਸ ‘ਚ ਜਿਹੋ-ਜਿਹਾ ਬੀਜ਼ ਪਾਓਗੇ, ਇਸ ਨੂੰ ਸੰਭਾਲੋਗੇ, ਨਿਰਾਈ, ਗੁਡਾਈ ਕਰੋਗੇ, ਮਿਹਨਤ ਕਰੋਗੇ ਤਾਂ ਅੰਬ ਦਾ ਪੌਦਾ ਲਾਇਆ ਤਾਂ ਇੱਕ ਦਿਨ ਅੰਬ ਜ਼ਰੂਰ ਲੱਗਣਗੇ ਅਤੇ ਜੇਕਰ ਬਬੂਲ ਦਾ ਪੌਦਾ ਲਾਇਆ ਹੈ ਤਾਂ ਅੱਖ ਬੰਦ ਕਰਕੇ ਜੇਕਰ ਹੱਥ ਮਾਰੋ ਤਾਂ ਹੱਥ ਲਹੂ-ਲੁਹਾਨ ਹੋ ਜਾਣਗੇ ਅਤੇ ਫਿਰ ਦੋਸ਼ ਦਿਓਗੇ। ਭਗਵਾਨ ਨੂੰ ਕਿ ਮੈਂ ਪੌਦਾ ਬੀਜਿਆ ਸੀ, ਤੂੰ ਅੰਬ ਕਿਉਂ ਨਹੀਂ ਲਾਇਆ ਇੰਨੀ ਤਾਂ ਭਗਵਾਨ ਨੇ ਵੀ ਤੁਹਾਨੂੰ ਸਮਝ ਦਿੱਤੀ ਹੈ ਕਿ ਜੇਕਰ ਪੌਦਾ ਬਬੂਲ ਦਾ ਲਾਇਆ ਹੈ ਤਾਂ ਅੰਬ ਕਿਵੇਂ ਹੋ ਸਕਦਾ ਹੈ ਪਰ ਇਨਸਾਨ ਪਰਵਾਹ ਨਹੀਂ ਕਰਦਾ ਬੀਜ ਪਾਇਆ ਉਸ ਨੂੰ ਵੇਖਿਆ ਨਹੀਂ ਫ਼ਕੀਰਾਂ ਨੇ ਬਹੁਤ ਸਮਝਾਇਆ ਕਿ ਚੰਗੇ-ਨੇਕ ਕਰਮ ਕਰੋ, ਕਾਮ-ਵਾਸ਼ਨਾ, ਕਰੋਧ, ਲੋਭ, ਮੋਹ, ਹੰਕਾਰ ਤੋਂ ਅਜ਼ਾਦ ਹੋ ਜਾਓ, ਮਨ-ਮਾਇਆ ਦੇ ਜਾਲ ‘ਚ ਨਾ ਫਸੋ, ਸਿਮਰਨ ਕਰੋ, ਅੱਲ੍ਹਾ, ਮਾਲਕ ਦੀ ਇਬਾਦਤ ਕਰੋ ਕਿਸੇ ਦੀ ਨਿੰਦਿਆ ਨਾ ਕਰੋ, ਨਿੰਦਕ ਦਾ ਪਰਛਾਵਾਂ ਨਾ ਪੈਣ ਦਿਓ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।