ਤੂਫ਼ਾਨ ਦੀ ਤਬਾਹੀ ਦਾ ਦੇਖੋ ਮੰਜਰ, ਕਿੰਨਾ ਹੋਇਆ ਨੁਕਸਾਨ, ਰੇਲ ਆਵਾਜਾਈ ਪ੍ਰਭਾਵਿਤ

Heavy Storm

ਜੈਪੁਰ। ਬੀਤੀ ਰਾਤ ਪੂਰੇ ਉੱਤਰ ਭਾਰਤ ਵਿੱਚ ਤੂਫ਼ਾਨ (Heavy Storm) ਨੇ ਤਬਾਹੀ ਮਚਾਈ ਹੈ। ਪੰਜਾਬ, ਹਰਿਆਣਾ, ਰਾਜਸਥਾਨ ਵਿੱਚ ਭਾਰੀ ਨੁਕਸਾਨ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦਰਮਿਆਨ ਰਾਜਸਥਾਨ ’ਚ ਕੁਦਰਤ ਦੀ ਤਬਾਹੀ ਦਾ ਮੰਜਰ ਦੇਖਣ ਵਾਲਾ ਹਰ ਕੋਈ ਦੰਗ ਰਹਿ ਗਿਆ। ਬੁੱਧਵਾਰ ਨੂੰ ਆਏ ਤੇਜ਼ ਤੂਫ਼ਾਨ ’ਚ ਭਿਆਨਕ ਤਬਾਹੀ ਹੋਈ ਹੈ, ਜਿਸ ਨਾਲ ਸੜਕ ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਜਗ੍ਹਾ-ਜਗ੍ਹਾ ਰੇਲਵੇ ਲਾਈਨਾਂ ’ਤੇ ਪਏ ਰੁੱਖ ਟੁੱਟ ਕੇ ਡਿੱਗ ਪਏ ਹਨ, ਆਵਾਜਾਈ ਦਾ ਕੋਈ ਰਸਤਾ ਨਾ ਹੋਣ ਕਾਰਨ ਬਹੁਤ ਸਾਰੀਆਂ ਰੇਲਾਂ ਰੱਦ ਕਰਨੀਆਂ ਪਈਆਂ ਹਨ, ਬਹੁਤ ਸਾਰੀਆਂ ਗੱਡੀਆਂ ਦੇ ਰੂਟ ਬਦਲੇ ਗਏ ਹਨ। ਜਾਣੋ ਕਿਹੜੀ-ਕਿਹੜੀ ਰੇਲ ਪ੍ਰਭਾਵਿਤ ਹੋਈ ਹੈ:-

ਹਨੁਮਾਨਗੜ੍ਹ-ਬਠਿੰਡਾ ਰੇਲਖੰਡ ਦੇ ਵਿਚਕਾਰ ਤੇਜ਼ ਹਵਾਵਾਂ ਚੱਲਣ ਤੇ ਟਰੈਕ ’ਤੇ ਰੁੱਖ ਡਿੱਗਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ।

ਰੱਦ ਰੇਲ ਸੇਵਾਵਾਂ (ਸ਼ਰੂਆਤੀ ਸਟੇਸ਼ਨਾਂ ਤੋਂ) | Heavy Storm

1. ਗੱਡੀ ਨੰਬਰ 04784, ਸਰਸਾ ਬਠਿੰਡਾ ਸਪੈਸ਼ਲ ਰੇਲ ਸੇਵਾ ਮਿਤੀ 18-5-2023 ਨੂੰ ਰੱਦ ਰਹੇਗੀ।
1. ਗੱਡੀ ਨੰਬਰ 14029, ਸ੍ਰੀਗੰਗਾਨਰ-ਦਿੱਲੀ ਰੇਲ ਸੇਵਾ ਮਿਤੀ 18-5-2023 ਨੂੰ ਸ੍ਰੀਗੰਗਾਨਗਰ ਤੋਂ ਚੱਲਣ ਵਾਲੀ ਬਦਲਵਾਂ ਰੂਟ ਵਾਇਆ ਬਠਿੰਡਾ-ਜਾਖਲ-ਰੋਹਤਕ-ਭਿਵਾਨੀ ਹੋ ਕੇ ਚੱਲੇਗੀ।
2. ਗੱਡੀ ਨੰਬਰ 14732, ਬਠਿੰਡਾ-ਦਿੱਲੀ ਰੇਲ ਸੇਵਾ ਮਿਤੀ 18-5-2023 ਨੂੰ ਬਠਿੰਡਾ ਤੋਂ ਚੱਲਣ ਵਾਲੀ ਬਲਦਵਾਂ ਰੂਟ ਵਾਇਆ ਬਠਿੰਡਾ-ਜਾਖਲ-ਰੋਹਤਕ ਹੋ ਕੇ ਜਾਵੇਗੀ।
3. ਗੱਡੀ ਨੰਬਰ 04084 ਹਿਸਾਰ-ਜੀਂਦ ਸਪੈਸ਼ਲ ਰੇਲ ਸੇਵਾ ਮਿਤੀ 18-5-2023 ਨੂੰ ਹਿਸਾਰ ਤੋਂ ਚੱਲਣ ਵਾਲੀ ਬਦਲਵਾਂ ਰੂਟ ਵਾਇਆ ਹਿਸਾਰ-ਜਾਖਲ ਹੋ ਕੇ ਜਾਵੇਗੀ।

ਕੁਝ ਰੇਲ ਸੇਵਾਵਾਂ (ਸ਼ੁਰੂਆਤੀ ਸਟੇਸ਼ਨਾਂ ਤੋਂ)

1. ਗੱਡੀ ਨੰਬਰ 09604 ਬਠਿੰਡਾ-ਜੈਪੁਰ ਸਪੈਸ਼ਲ ਰੇਲ ਸੇਵਾ ਮਿਤੀ 18-5-2023 ਨੂੰ ਬਠਿੰਡਾ ਦੇ ਸਥਾਨ ’ਤੇ ਮੰਡੀ ਡੱਬਵਾਲੀ ਤੋਂ ਚੱਲੇਗੀ।

ਇਹ ਵੀ ਪੜ੍ਹੋ : ਦੇਰ ਰਾਤ ਆਏ ਤੇਜ਼ ਤੂਫਾਨ ਨੇ ਦਰੱਖਤ ਜੜੋਂ ਪੁੱਟੇ, ਬਿਜਲੀ ਦੇ ਖੰਭੇ ਤੋੜੇ