ਕੋਰੋਨਾ ਮਹਾਂਮਾਰੀ ਅਤੇ ਲਾਕਡਾਊਨ ’ਚ ਵੀ ਖੂਨਦਾਨ ਕਰਨ ਲਈ ਬਲੱਡ ਬੈਂਕਾਂ ’ਚ ਲੱਗੀਆਂ ਲੰਮੀਆਂ ਕਤਾਰਾਂ

ਪੂਜਨੀਕ ਗੁਰੂ ਜੀ ਦੀਆਂ ਰੂਹਾਨੀ ਚਿੱਠੀਆਂ ਨੇ ਸਮਾਜ ’ਚ ਭਰੀ ਨਵੀਂ ਊਰਜਾ

ਸੱਚ ਕਹੂੰ ਨਿਊਜ਼/ਰਵਿੰਦਰ ਸ਼ਰਮਾ/ ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਚਿੱਠੀਆਂ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਕਿਉਂਕਿ ਪੂਜਨੀਕ ਗੁਰੂ ਜੀ ਪਲ-ਪਲ, ਕਦਮ-ਕਦਮ ’ਤੇ ਸਾਧ-ਸੰਗਤ ਦੀ ਸਾਰ-ਸੰਭਾਲ ਕਰਨ ਦੇ ਨਾਲ-ਨਾਲ ਬੇਸ਼ਕੀਮਤੀ ਮਾਰਗਦਰਸ਼ਨ ਵੀ ਕਰਦੇ ਹਨ। ਇਨਸਾਨੀਅਤ ਦੇ ਭਾਵ ਨੂੰ ਉੱਚਾ ਚੁੱਕਣ ਲਈ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਤੇਜ਼ ਰਫ਼ਤਾਰ ਦੇਣ ਦੀ ਸਿੱਖਿਆ ਦਿੰਦੇ ਹਨ। ਸਮੇਂ-ਸਮੇਂ ’ਤੇ ਸਮਾਜ ਨੂੰ ਸਿਹਤ ਸਬੰਧੀ ਟਿਪਸ ਅਤੇ ਬਿਹਤਰੀਨ ਜੀਵਨਸ਼ੈਲੀ ਨੂੰ ਅਪਣਾ ਕੇ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੇ ਹਨ। ਇਸ ਲਈ ਸਾਧ-ਸੰਗਤ ਨੂੰ ਪਿਆਰੇ ਸਤਿਗੁਰੂ ਜੀ ਦੀਆਂ ਚਿੱਠੀਆਂ ਦੀ ਉਡੀਕ ਰਹਿੰਦੀ ਹੈ।

ਜਦੋਂ ਦੇਸ਼ ਨੇ ਕੋਰੋਨਾ ਮਹਾਂਬਿਮਾਰੀ ਦੌਰਾਨ ਲਾਕਡਾਊਨ ਦਾ ਦਰਦਨਾਕ ਦੌਰ ਵੇਖਿਆ, ਉਦੋਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਜ਼ਰੂਰਤਮੰਦਾਂ ਦੀ ਮੱਦਦ ’ਚ ਡੇਰਾ ਸੱਚਾ ਸੌਦਾ ਦੀ ਵੀ ਅਹਿਮ ਭੂਮਿਕਾ ਰਹੀ। ਡੇਰੇ ਦੇ ਸੇਵਾਦਾਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਕੋਰੋਨਾ ਸਬੰਧੀ ਨਿਯਮਾਂ ਦੀ ਪਾਲਣ ਕਰਦਿਆਂ ਫੀਲਡ ’ਚ ਉੱਤਰ ਕੇ ਵਧ-ਚੜ੍ਹ ਕੇ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਕੰਮ ਕੀਤਾ। ਇਹ ਪੂਜਨੀਕ ਗੁਰੂ ਜੀ ਦੀਆਂ ਚਿੱਠੀਆਂ ਰਾਹੀਂ ਦਿੱਤੀ ਗਈ ਪ੍ਰੇਰਨਾ ਹੀ ਸੀ, ਜਿਸ ਨੇ ਸਮਾਜ ’ਚ ਨਵੀਂ ਊਰਜਾ ਭਰ ਦਿੱਤੀ। ਆਪ ਜੀ ਨੇ ਰੂਹਾਨੀ ਚਿੱਠੀਆਂ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਗਰੀਬਾਂ ਅਤੇ ਲਾਚਾਰਾਂ ਦੀ ਮੱਦਦ ਅਤੇ ਵਧ-ਚੜ੍ਹ ਕੇ ਖੂਨਦਾਨ ਲਈ ਪ੍ਰੇਰਿਤ ਕੀਤਾ, ਜਿਸ ’ਤੇ ਚੱਲਦਿਆਂ ਸਾਧ-ਸੰਗਤ ਨੇ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਦੇਸ਼ ਦੇ ਹੋਰ ਕਈ ਖੇਤਰਾਂ ’ਚ ਵੱਡੇ ਪੱਧਰ ’ਤੇ ਖੂਨਦਾਨ ਕੈਂਪ ਲਾ ਕੇ ਖੂਨ ਦੀ ਕਮੀ ਨੂੰ ਪੂਰਾ ਕੀਤਾ।

ਇਸ ਤੋਂ ਇਲਾਵਾ ਜਦੋਂ ਮਜ਼ਦੂਰ ਅਤੇ ਗਰੀਬ ਵਰਗ ਦੇ ਲੋਕ ਭੋਜਨ ਨਾ ਮਿਲਣ ਕਾਰਨ ਤੜਫ ਰਹੇ ਸਨ, ਉਦੋਂ ਉਨ੍ਹਾਂ ਤੱਕ ਭੋਜਨ ਦੇ ਪੈਕੇਟ ਪਹੁੰਚਾਏ ਗਏ। ਸਰਕਾਰੀ ਇਮਾਰਤਾਂ ਸਮੇਤ ਗਲੀ-ਮੁਹੱਲਿਆਂ, ਮੰਦਰਾਂ, ਗੁਰਦੁਆਰਿਆਂ ਨੂੰ ਸੈਨੇਟਾਈਜ਼ ਕੀਤਾ ਗਿਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਦੇ ਨਾਂਅ ਪਹਿਲੀ ਚਿੱਠੀ 7 ਮਈ 2020 ਨੂੰ ਭੇਜੀ, ਜਿਸ ’ਚ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਦਾ ਹਾਲ-ਚਾਲ ਜਾਣਿਆ ਅਤੇ ਸ੍ਰਿਸ਼ਟੀ ਦੀ ਬਿਹਤਰ ਸਿਹਤ ਦੀ ਕਾਮਨਾ ਕੀਤੀ। ਨਾਲ ਹੀ ਆਪ ਜੀ ਨੇ ਕੋਰੋਨਾ ਮਹਾਂਮਾਰੀ ਦਾ ਜ਼ਿਕਰ ਕਰਦਿਆਂ ਸਾਧ-ਸੰਗਤ ਨੂੰ ਸਾਵਧਾਨੀਆਂ ਵਰਤਣ ਲਈ ਬਚਨ ਵੀ ਫਰਮਾਏ।

ਮਹਾਂਮਾਰੀ ਤੋਂ ਬਚਾਅ ਅਤੇ ਰਾਹਤ ਕਾਰਜ ਨਾਲ-ਨਾਲ

ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਭਰ ’ਚ ਲੱਗੇ ਪਹਿਲੇ ਲਾਕਡਾਊਨ ਨੇ ਸ਼ੁਰੂਆਤ ’ਚ ਲੋਕਾਂ ਨੂੰ ਇੰਨਾ ਡਰਾ ਦਿੱਤਾ ਸੀ ਕਿ ਲੋਕ ਹਸਪਤਾਲਾਂ ਤੋਂ ਮੂੰਹ ਮੋੜਨ ਲੱਗੇ ਸਨ ਅਤੇ ਦੇਸ਼ ਭਰ ਦੇ ਬਲੱਡ ਬੈਂਕਾਂ ’ਚ ਖੂਨ ਦਾ ਟੋਟਾ ਹੋਣ ਲੱਗਾ ਸੀ। ਪੂਜਨੀਕ ਗੁਰੂ ਜੀ ਨੇ ਚਿੱਠੀ ’ਚ ਸਾਧ-ਸੰਗਤ ਨੂੰ ਬਚਨ ਫ਼ਰਮਾਏ ਕਿ ਪ੍ਰਸ਼ਾਸਨ ਦੀ ਮੰਗ ਅਨੁਸਾਰ ਹੀ ਸਭ ਨੇ ਖੂਨਦਾਨ ਕਰਨਾ ਹੈ ਤਾਂ ਕਿ ਖੂਨ ਦੇ ਬਿਨਾ ਕਿਸੇ ਦੀ ਜਾਨ ਨਾ ਜਾਵੇ। ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਸਾਧ-ਸੰਗਤ ਨੇ ਕੋਰੋਨਾ ਮਹਾਂਮਾਰੀ ਦੌਰਾਨ ਖੂਨਦਾਨ ਕੈਂਪ ਲਾਉਣ ਦੀ ਸ਼ੁਰੂਆਤ ਕੀਤੀ ਅਤੇ ਬਲੱਡ ਬੈੈਂਕਾਂ ’ਚ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਖੂਨਦਾਨੀਆਂ ਦੀਆਂ ਕਤਾਰਾਂ ਲੱਗ ਗਈਆਂ। ਡੇਰਾ ਸ਼ਰਧਾਲੂਆਂ ਨੇ ਲਾਕਡਾਊਨ ’ਚ ਜ਼ਰੂਰਤਮੰਦਾਂ ਦੇ ਘਰਾਂ ’ਚ ਰਾਸ਼ਨ-ਪਾਣੀ ਅਤੇ ਖਾਣਾ ਪਹੁੰਚਾਉਣਾ ਵੀ ਸ਼ੁਰੂ ਕਰ ਦਿੱਤਾ। ਨਾਲ ਹੀ ਪੂਜਨੀਕ ਗੁਰੂ ਜੀ ਨੇ ਪੂਰੇ ਸਮਾਜ ਦੀ ਸਿਹਤ ਦਾ ਖਿਆਲ ਰੱਖਦਿਆਂ ਆਯੁਰਵੈਦਿਕ ਕਾੜ੍ਹੇ ਦਾ ਸੇਵਨ ਕਰਨ ਦੇ ਬਚਨ ਫਰਮਾਏ।

ਦ੍ਰਿੜ ਵਿਸ਼ਵਾਸ ਹੋਰ ਮਜ਼ਬੂਤ ਹੋਇਆ

ਪਹਿਲੀ ਅਤੇ ਦੂਜੀ ਰੂਹਾਨੀ ਚਿੱਠੀ (25 ਜੁਲਾਈ 2020) ’ਚ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਦ੍ਰਿੜ ਵਿਸ਼ਵਾਸ ਰੱਖਣ ਅਤੇ ਚੁੰਗਲੀ-ਨਿੰਦਾ ਤੋਂ ਬਚਣ ਲਈ ਪ੍ਰੇਰਿਤ ਕੀਤਾ। ਆਪ ਜੀ ਨੇ ਸਾਧ-ਸੰਗਤ ਨੂੰ ਵਧ-ਚੜ੍ਹ ਕੇ ਸੇਵਾ ਕਾਰਜ ਕਰਦੇ ਰਹਿਣ ਲਈ ਕਿਹਾ ਨਾਲ ਹੀ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਅਖੰਡ ਸਿਮਰਨ ਦਾ ਪ੍ਰੇਮ ਮੁਕਾਬਲਾ ਕਰਨ ਲਈ ਵੀ ਪ੍ਰੇਰਿਤ ਕੀਤਾ। ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਏਕਤਾ ਕਾਇਮ ਰੱਖਣ ਦੇ ਬਚਨ ਫਰਮਾਏ ਇੰਜ ਹੀ ਚੌਥੀ ਚਿੱਠੀ ’ਚ ਆਪ ਜੀ ਨੇ ਕੂੜ ਪ੍ਰਚਾਰ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਲਈ ਕਿਹਾ।

ਜਦੋਂ ਵੀ ਘਰੋਂ ਨਿੱਕਲੋ ਮਾਸਕ ਲਾਓ

ਕੋੋਰੋਨਾ ਵਾਇਰਸ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੋਂ ਸਹਿਜ਼ੇ ਹੀ ਲਾਇਆ ਜਾ ਸਕਦਾ ਹੈ ਕਿ ਪੂਜਨੀਕ ਗੁਰੂ ਜੀ ਨੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਨਹੀਂ ਸਗੋਂ ਮਹਾਂਬਿਮਾਰੀ ਦਾ ਨਾਂਅ ਦਿੱਤਾ। ਨਾਲ ਹੀ ਇਸ ਤੋਂ ਬਚਾਅ ਕਰਨ ਲਈ ਜਦੋਂ ਵੀ ਘਰੋਂ ਨਿੱਕਲੋ ਤਾਂ ਮਾਸਕ ਜ਼ਰੂਰ ਲਾਉਣ ਦੇ ਬਚਨ ਫ਼ਰਮਾਏ ਹੱਥਾਂ ਨੂੰ ਸਾਬਣ ਲਾ ਕੇ ਝੱਗ ਬਣਾਉਣ ਤੋਂ ਬਾਅਦ ਹਥੇਲੀ ’ਚ ਨਹੁੰਆਂ ਨੂੰ ਰਗੜਨ ਨਾਲ ਬੈਕਟੀਰੀਆ ਖਤਮ ਹੋ ਜਾਂਦੇ ਹਨ, ਆਦਿ ਟਿਪਸ ਦੱਸੇ।

ਪੁਰਾਤਨ ਸ਼ੈਲੀ ਦਾ ਪ੍ਰਭਾਵ

ਪੂਜਨੀਕ ਗੁਰੂ ਜੀ ਨੇ ਚਿੱਠੀਆਂ ਰਾਹੀਂ ਕਾੜ੍ਹਾ ਬਣਾਉਣ ਦੀ ਵਿਧੀ ਦੱਸੀ, ਜੋ ਕੋਰੋਨਾ ਕਾਲ ’ਚ ਬੇਹੱਦ ਕਾਰਗਰ ਸਾਬਤ ਹੋਈ ਦੇਸ਼ ਭਰ ’ਚ ਆਯੁਰਵੈਦਿਕ ਕਾੜ੍ਹੇ ਦੀ ਡਿਮਾਂਡ ਵਧਣ ਲੱਗੀ। ਜਿਨ੍ਹਾਂ ਜੜ੍ਹੀ-ਬੂਟੀਆਂ ਅਤੇ ਮਸਾਲਿਆਂ ਦੇ ਮਹੱਤਵ ਨੂੰ ਅਸੀਂ ਭੁੱਲ ਰਹੇ ਸੀ, ਉਨ੍ਹਾਂ ਤੋਂ ਹੀ ਪੂਜਨੀਕ ਗੁਰੂ ਜੀ ਨੇ ਜਾਣੂੰ ਕਰਵਾਇਆ। ਕਾੜ੍ਹੇ ’ਚ ਤੁਲਸੀ, ਗਿਲੋਅ, ਹਲਦੀ, ਸੁੰਢ, ਲੋਂਗ, ਸ਼ਹਿਦ, ਨਿੰਮ ਦੇ ਪੱਤੇ ਆਦਿ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ ਦਾ ਸੇਵਨ ਕਰਕੇ ਸੈਂਕੜੇ ਲੋਕਾਂ ਨੇ ਆਪਣੇ ਜੀਵਨ ਨੂੰ ਸੁਰੱਖਿਆ ਦਾ ਕਵਚ ਪ੍ਰਦਾਨ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।