ਛੋਟੇ, ਦਰਮਿਆਨੇ ਤੇ ਮੱਧਮ ਉਦਯੋਗਾਂ ਲਈ ਦੀਵਾਲੀ ਗਿਫ਼ਟ’
ਸਰਕਾਰ ਨੇ ਟਰਟਏ ਸੈਕਟਰ ਨੂੰ ਤਾਕਤ ਦੇਣ ਲਈ 12 ਨੀਤੀਆਂ ਨੂੰ ਦਿੱਤਾ ਹੈ ਅੰਤਿਮ ਰੂਪ
ਏਜੰਸੀ, ਨਵੀਂ ਦਿੱਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਛੋਟੇ ਦਰਮਿਆਨੇ ਤੇ ਮੱਧਮ ਉਦਯੋਗਾਂ ਦੀ ਬਿਹਤਰੀ ਲਈ 12 ਵੱਡੇ ਤੇ ਇਤਿਹਾਸਕ ਫੈਸਲੇ ਲਏ ਹਨ, ਜਿਨ੍ਹਾਂ ਦਾ ਕਾਫ਼ੀ ਅਸਰ ਦਿਸ ਰਿਹਾ ਹੈ ਪ੍ਰਧਾਨ ਮੰਤਰੀ ਨੇ ਇਨ੍ਹਾਂ ਉਦਯੋਗਾਂ ਲਈ ਇੱਕ ਘੰਟੇ ਤੋਂ ਵੀ ਘੱਟ ਸਮੇਂ ‘ਚ ਇੱਕ ਕਰੋੜ ਰੁਪਏ ਤੱਕ ਦੇ ਕਰਜ਼ ਦੀ ਯੋਜਨਾ ਦਾ ਵੀ ਐਲਾਨ ਕੀਤਾ ਉਨ੍ਹਾਂ ਈਜ਼ ਆਫ਼ ਡੂਹਿੰਗ ਬਿਜਨੈਸ ਰੈਂਕਿੰਗ ‘ਚ ਭਾਰਤ ਦੀ ਉਤਾਲ ਦੀ ਸ਼ਲਾਘਾ ਕਰਦਿਆਂ ਕਿਹਾ ਇਸ ਨੂੰ ਸ਼ਾਨਦਾਰ ਦੱਸਿਆ
ਦਿੱਲੀ ਦੇ ਵਿਗਿਆਨ ਭਵਨ ‘ਚ ਛੋਟੇ, ਦਰਮਿਆਨੇ ਤੇ ਮੱਧਮ ਉਦਯੋਗ (ਟਰਟਏ) ਲਈ ਸਰਕਾਰ ਦੀ ਸਪਾਰਟ ਐਂਡ ਆਊਟਰੀਚ ਇਨੀਸਟਿਵ ਦੇ ਲਾਂਚ ਇੰਵੈਂਟ ‘ਚ ਪ੍ਰਧਾਨ ਮੰਤਰੀ ਮੋਦੀ ਨੇ 59 ਮਿੰਟ ਲੋਨ ਪੋਰਟਲ ਦੀ ਲਾਂਚਿੰਗ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪੋਰਟਲ ਨਾਲ ਛੋਟੇ ਤੇ ਮੱਧਮ ਉਦਯੋਗਾਂ ਦੇ ਲਈ 59 ਮਿੰਟਾਂ ਦੇ ਅੰਦਰ 1 ਕਰੋੜ ਰੁਪਏ ਤੱਕ ਦੇ ਕਰਜ਼ ਦੀ ਮਨਜ਼ੂਰੀ ਮਿਲ ਜਾਵੇਗੀ
ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਟਰਟਏ ਸੈਕਟਰ ਨੂੰ ਤਾਕਤ ਦੇਣ ਲਈ 12 ਨੀਤੀਆਂ ਨੂੰ ਅੰਤਮ ਰੂਪ ਦਿੱਤਾ ਹੈ ਇਨ੍ਹਾਂ ਨੀਤੀਆਂ ਨੂੰ ਦੀਵਾਲੀ ਗਿਫਟ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੀਤੀਆਂ ਨਾਲ ਛੋਟੇ, ਦਰਮਿਆਨੇ ਤੇ ਮੱਧਮ ਉਦਯੋਗਾਂ ਲਈ ਪੂੰਜੀ/ਕ੍ਰੇਡਿਟ ਤੱਕ ਪਹੁੰਚ ਵਧੇਗੀ ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਨਾਲ ਇਸ ਸੈਕਟਰ ਨੂੰ ਉਤਸ਼ਾਹ ਮਿਲੇਗਾ ਤੇ ਰੁਜ਼ਗਾਰ ਪੈਦਾ ਹੋਣਗੇ 59 ਮਿੰਟਾਂ ‘ਚ 1 ਕਰੋੜ ਰੁਪਏ ਤੱਕ ਲੋਨ ਦੀ ਯੋਜਨਾ ਵੀ ਇਨ੍ਹਾਂ 12 ਨੀਤੀਆਂ ‘ਚ ਸ਼ਾਮਲ ਹੈ
ਜ਼ਿਕਰਯੋਗ ਹੈ ਕਿ ਇਹ ਆਊਟਰੀਚ ਪ੍ਰੋੋਗਰਾਮ 100 ਦਿਨਾਂ ਤੱਕ ਚੱਲੇਗਾ ਤੇ ਇਸ ਦੇ ਤਹਿਤ ਦੇਸ਼ ਭਰ ਦੇ 100 ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਈਜ ਆਫ਼ ਡੂਇੰਗ ਬਿਜਨੈਸ ਰੈਂਕਿੰਗ ‘ਚ ਭਾਰਤ ਦੀ ਛਲਾਂਗ ਨੂੰ ਸ਼ਾਨਦਾਰ ਦੱਸਿਆ ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਨੇ ਉਹ ਕਰ ਦਿਖਾਇਆ ਹੈ, ਜਿਸ ਦੀ ਲੋਕਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ ਈਜ ਆਫ਼ ਡੂਇੰਗ ਬਿਜਨੈਸ ਰੈਂਕਿੰਗ ‘ਚ ਹੁਣ ਟਾਪ-50 ‘ਚ ਆਉਣਾ ਬਹੁਤ ਦੂਰ ਨਹੀਂ ਹੈ ਜ਼ਿਕਰਯੋਗ ਹੈ ਕਿ ਵਿਸ਼ਵ ਬੈਂਕ ਵੱਲੋਂ ਜਾਰੀ ਈਜ਼ ਆਫ਼ ਡੂਇੰਗ ਬਿਜਨੈਸ ਰੈਂਕਿੰਗ 2018 ‘ਚ ਭਾਰਤ 23 ਰੈਂਕਿੰਗ ਦੀ ਛਲਾਂਗ ਨਾਲ 77ਵੇਂ ਸਥਾਨ ‘ਤੇ ਪਹੁੰਚ ਚੁੱਕਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।