ਮਾਂ (MAA)
ਮਾਂ (MAA)
ਰਜਨੀ ਦਾ ਪਤੀ ਇੱਕ ਉੱਚ ਅਧਿਕਾਰੀ ਸੀ। ਉਹ ਵਿਆਹ ਤੋਂ ਦਸ ਸਾਲ ਬਾਅਦ ਹੀ ਪਰਮਾਤਮਾ ਨੂੰ ਪਿਆਰਾ ਹੋ ਗਿਆ, ਅਚਾਨਕ ਹਿਰਦੇ ਗਤੀ ਰੁਕਣ ਕਰਕੇ। ਉੁਚ ਅਧਿਕਾਰੀ ਹੋਣ ਦੇ ਨਾਤੇ ਘਰ ਦਾ ਵਾਤਾਵਰਨ, ਰਹਿਣ-ਸਹਿਣ ਉੱਚ ਦਰਜੇ ਦਾ ਸੀ। ਰਜਨੀ ਪੜ੍ਹੀ-ਲਿਖੀ ਤਾਂ ਸੀ ਪਰ ਉਸਨੇ ਕੋਈ ਨੌਕਰੀ ਨਹੀਂ ਸੀ ਕੀਤੀ। ਰਜਨੀ ਦਾ...
ਵਾਲੀ ਵਾਰਿਸ
ਸੜਕ 'ਤੇ ਭੀੜ ਜਮ੍ਹਾ ਸੀ, ਟਰੈਫਿਕ ਜਾਮ ਸੀ। ਇੱਕ ਪੁਲਿਸ ਵਾਲਾ ਭੀੜ ਨੂੰ ਇੱਧਰ-ਉੱਧਰ ਕਰਕੇ ਟਰੈਫਿਕ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟਰੈਫਿਕ ਸੀ ਕਿ ਅੱਗੇ ਚੱਲਣ ਦਾ ਨਾਂਅ ਹੀ ਨਹੀਂ ਸੀ ਲੈ ਰਹੀ। ਕੋਈ ਦੁਰਘਟਨਾ ਹੋ ਗਈ ਲੱਗਦੀ ਸੀ ਕਿਉਂਕਿ ਰੋਣ-ਕੁਰਲਾਉਣ ਦੀਆਂ ਅਵਾਜ਼ਾਂ ਵੀ ਆ ਰਹੀਆਂ ਸਨ। ਮੈਂ ਵੀ ਬੱਸ ਵਿੱਚ...
ਸਰਪੰਚਣੀ
ਸਰਪੰਚਣੀ
''ਏਸ ਵਾਰ ਸਾਰੇ ਭਈਏ ਚਲੇ ਗਏ ਨੇ ਬਿਹਾਰ ਤੇ ਯੂਪੀ ਨੂੰ... ਸੋ ਏਸ ਕਰਕੇ ਝੋਨਾ ਸਾਡੇ ਪਿੰਡ ਦੇ ਮਜ਼ਦੂਰ (ਵਿਹੜੇ ਵਾਲੇ) ਹੀ ਲਾਉਣਗੇ... ਸੋ ਪਿੰਡ ਵਾਲਿਓ! ਤੁਸੀਂ ਹੀ ਦੱਸੋ ਕਿ ਝੋਨੇ ਦੀ ਲਵਾਈ ਦਾ ਕੀ ਰੇਟ ਬੰਨ੍ਹੀਏ?'' ਮੱਘਰ ਸਿਉਂ ਪੰਚਾਇਤ ਮੈਂਬਰ ਨੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕ...
ਪਛਤਾਵਾ (Regret)
ਪਛਤਾਵਾ
ਡਾ. ਜੁਗਰਾਜ ਸਿੰਘ ਇਲਾਕੇ ਦਾ ਮਸ਼ਹੂਰ ਸਰਜਨ ਹੈ, ਉਹ ਜਿਸ ਮਰੀਜ਼ ਦਾ ਹੱਥ ਫੜ ਲਵੇ, ਯਮਰਾਜ ਜਲਦੀ ਉਸ ਲਾਗੇ ਨਹੀਂ ਫ਼ਟਕਦਾ। ਇੱਕ ਸ਼ਾਮ ਹਸਪਤਾਲੋਂ ਉਸ ਲਈ ਫ਼ੋਨ ਆਇਆ ਕਿ ਇੱਕ ਸੜਕ ਦੁਰਘਟਨਾ ਦਾ ਕੇਸ ਆਇਆ ਹੈ। ਉਸ ਨੌਜਵਾਨ ਮਰੀਜ਼ ਦੀਆਂ ਪਸਲੀਆਂ ਟੁੱਟਣ ਕਾਰਨ ਤਿੱਲੀ ’ਤੇ ਡੂੰਘੀ ਸੱਟ ਕਾਰਨ ਐਮਰਜੈਂਸੀ ਆਪ੍ਰ੍ਰੇ...
ਅਜ਼ਾਦੀ ਦੀ ਉਡੀਕ
ਅਜ਼ਾਦੀ ਦੀ ਉਡੀਕ
ਸਕੂਲ ਨੂੰ ਜਾ ਰਿਹਾ ਮਾਸਟਰ ਜਸਕਰਨ ਸਿੰਘ ਜਦ ਸ਼ਹਿਰ ਦੇ ਚੌਕ ਵਿੱਚ ਦੀ ਲੰਘਣ ਲੱਗਾ ਤਾਂ ਉਸਦੀ ਨਿਗ੍ਹਾ ਅਚਾਨਕ ਸੜਕ 'ਤੇ ਖੜ੍ਹੇ ਬੱਗੋ ਵੱਲ ਪਈ ਜੋ ਭੱਜ-ਭੱਜ ਰਾਹਗੀਰਾਂ ਨੂੰ ਤਿਰੰਗੇ ਝੰਡੇ ਵੇਚ ਰਿਹਾ ਸੀ। ਮਾਸਟਰ ਗੱਡੀ ਇੱਕ ਪਾਸੇ ਲਾ ਬੱਗੋ ਕੋਲ ਜਾ ਖੜ੍ਹਾ ਤਾਂ ਬੱਗੋ ਨੇ ਡਰਦੇ-ਡਰਦੇ ਸਤਿ ਸ੍ਰੀ...
ਮੇਰੀ ਅੰਮੜੀ ਬਾਝੋਂ ਨੀਂ, ਮੈਂ ਸਭ ਨੇ ਝਿੜਕੀ
ਮੇਰੀ ਅੰਮੜੀ ਬਾਝੋਂ ਨੀਂ, ਮੈਂ ਸਭ ਨੇ ਝਿੜਕੀ
ਰਸੋਈ ਵਿੱਚ ਭਾਂਡੇ ਸਾਫ ਕਰ ਰਹੀ ਸੁਰਜੀਤ ਕੌਰ ਦੇ ਹੱਥ ਵਿੱਚੋਂ ਕੱਚ ਦਾ ਗਲਾਸ ਡਿੱਗ ਕੇ ਟੁੱਟ ਗਿਆ। ਗਲਾਸ ਟੁੱਟਣ ਦੀ ਆਵਾਜ ਸੁਣ ਕੇ ਬਾਹਰ ਚੌਂਤਰੇ ’ਤੇ ਬੈਠੀ ਸੁਰਜੀਤ ਕੌਰ ਦੀ ਨੂੰਹ ਨੇ ਉਸਨੂੰ ਟੋਕਦਿਆਂ ਕਿਹਾ, ‘‘ਬੀਬੀ, ਜੇ ਨਹੀਂ ਕੰਮ ਹੁੰਦਾ ਤਾਂ ਐਵੇਂ ਪੰਗੇ ...
ਕਿਸੇ ਵਿਹਾਰ ਲਈ ਹੁਣ ਤਾਂ ਛੱਜ ਵੀ ਭਾਲਣਾ ਪੈਂਦੈ
ਕਿਸੇ ਵਿਹਾਰ ਲਈ ਹੁਣ ਤਾਂ ਛੱਜ ਵੀ ਭਾਲਣਾ ਪੈਂਦੈ
ਪੁਰਾਤਨ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਛੱਜ ਅਤੇ ਛੱਜਲੀ ਹਰ ਘਰ ਦੀ ਸ਼ਾਨ ਹੋਇਆ ਕਰਦੇ ਸਨ। ਜਦ ਵੀ ਕਣਕ, ਜੌਂ, ਛੋਲੇ ਆਦਿ ਫ਼ਸਲਾਂ ਦੀ ਗਹਾਈ ਕਰਦੇ ਸਨ ਤਾਂ ਪਿੜਾਂ ਵਿੱਚ ਛੱਜਲੀ ਦੀ ਲੋੜ ਪੈਂਦੀ ਸੀ। ਘਰ ਵਿੱਚ ਕਣਕ ਦਾ ਪੀਹਣ ਬਣਾਉਣ ਲਈ ਛੱਜ ਹਰ ਘਰ ਦੀ ਸ਼ਾਨ ਹੋ...
ਤਮੰਨਾ (ਇੱਕ ਕਹਾਣੀ)
ਤਮੰਨਾ (ਇੱਕ ਕਹਾਣੀ)
ਸ਼ਾਮ ਦੇ ਲਗਭਗ ਚਾਰ ਵੱਜੇ ਸਨ। ਬੱਦਲਾਂ ਦੀ ਕਾਲੀ ਘਟ ਨੇ ਹਰ ਪਾਸੇ ਹਨ੍ਹੇਰਾ ਕਰ ਦਿੱਤਾ ਸੀ। ਖੁੰਢ 'ਤੇ ਬੈਠਾ ਰੁਲਦੂ ਬੱਦਲਾਂ ਵੱਲ ਵੇਖ ਛੇਤੀ ਉੱਠਿਆ ਤੇ ਜੈਲਦਾਰ ਬਚਨ ਸਿੰਘ ਦੇ ਘਰ ਵੱਲ ਚੱਲ ਪਿਆ। ਬਿਜਲੀ ਦੀ ਲਿਸ਼ਕ ਤੇ ਥੋੜ੍ਹੀਆਂ-ਥੋੜ੍ਹੀਆਂ ਡਿੱਗ ਰਹੀਆਂ ਕਣੀਆਂ ਕਰਕੇ ਉਸਨੇ ਆਪਨੇ ਕਦਮਾਂ...
ਜੋੋ ਗੈਰਾਂ ਲਈ ਜਿਊਂਦਾ
ਜੋੋ ਗੈਰਾਂ ਲਈ ਜਿਊਂਦਾ
ਹਨ੍ਹੇਰੀ ਰਾਤ ਸੀ ਇੱਕ ਡੇਢ ਦਾ ਵਕਤ ਹੋਵੇਗਾ। ਬਾਹਰ ਮੀਂਹ ਵਰ੍ਹ ਰਿਹਾ ਸੀ, ਜਿਸ ਕਾਰਨ ਰਾਤ ਨੂੰ ਠੰਢ ਕਾਫੀ ਵਧ ਗਈ ਸੀ। ਕੰਮਕਾਰਾਂ ਦੇ ਥੱਕੇ ਸਭ ਘਰ ਵਿਚ ਗੂੜ੍ਹੀ ਨੀਂਦ ਸੁੱਤੇ ਪਏ ਸਨ, ਤਾਰੋ ਵੀ ਦਿਨ ਭਰ ਦੇ ਕੰਮਾਂ ਤੋਂ ਥੱਕੀ ਹੋਈ ਸੀ ਪਰ ਨੀਂਦ ਸੀ ਕਿ ਆਉਣ ਦਾ ਨਾਂਅ ਹੀ ਨਹੀਂ ਲੈ ਰਹ...
ਬਿੱਟੂ ਦੁਗਾਲ ਨੂੰ ਯਾਦ ਕਰਦਿਆਂ…
ਬਿੱਟੂ ਦੁਗਾਲ ਨੂੰ ਯਾਦ ਕਰਦਿਆਂ...
71 ਨੰਬਰ ਨੈਸ਼ਨਲ ਹਾਈਵੇ 'ਤੇ ਵੱਸਿਆ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਪਾਤੜਾਂ ਦਾ ਪਿੰਡ ਦੁਗਾਲ ਖੁਰਦ ਪੰਜਾਬੀਆਂ ਦੀ ਮਾਣਮੱਤੀ ਖੇਡ ਕਬੱਡੀ ਦੇ ਪ੍ਰਸਿੱਧ ਖਿਡਾਰੀ ਬਿੱਟੂ ਦੁਗਾਲ ਦੀ ਬਾਬਤ ਵਿਲੱਖਣਤਾ ਹਾਸਲ ਕਰ ਚੁੱਕਾ ਹੈ। ਸੰਨ 1981 ਦੇ ਦਸੰਬਰ ਮਹੀਨੇ ਦੀ 27 ਤਰੀਕ ਨੂੰ ਸਧਾਰਨ...