ਜੈਸਾ ਅੰਨ, ਵੈਸਾ ਮਨ

Bhishma Pitamah Sachkahoon

ਜੈਸਾ ਅੰਨ, ਵੈਸਾ ਮਨ

ਭੀਸ਼ਮ ਪਿਤਾਮਾ ਤੀਰਾਂ ਦੀ ਸੇਜ਼ ’ਤੇ ਲੇਟੇ ਹੋਏ ਸਨ ਯੁਧਿਸ਼ਟਰ ਮਹਾਰਾਜ ਉਨ੍ਹਾਂ ਤੋਂ ਧਰਮ-ਉਪਦੇਸ਼ ਲੈ ਰਹੇ ਸਨ ਧਰਮ ਦੀਆਂ ਬੜੀਆਂ ਗੰਭੀਰ ਤੇ ਲਾਭਦਾਇਕ ਗੱਲਾਂ ਉਹ ਕਰ ਰਹੇ ਸਨ ਉਦੋਂ ਦਰੋਪਤੀ ਨੇ ਕਿਹਾ, ‘‘ਪਿਤਾਮਾ, ਮੇਰਾ ਵੀ ਇੱਕ ਸਵਾਲ ਹੈ, ਆਪ ਆਗਿਆ ਦਿਓ ਤਾਂ ਪੁੱਛਾਂ?’’ ਭੀਸ਼ਮ ਬੋਲੇ, ‘‘ਪੁੱਛੋ ਬੇਟੀ’’ ਦਰੋਪਤੀ ਨੇ ਕਿਹਾ, ‘‘ਮਹਾਰਾਜ ਪਹਿਲਾਂ ਮਾਫ਼ੀ ਚਾਹੁੰਦੀ ਹਾਂ, ਮੇਰਾ ਸਵਾਲ ਕੁਝ ਟੇਢਾ ਹੈ ਜੇਕਰ ਬੁਰਾ ਲੱਗੇ ਤਾਂ ਨਰਾਜ਼ ਨਾ ਹੋਣਾ’’ ਭੀਸ਼ਮ ਬੋਲੇ, ‘‘ਮੈਂ ਨਰਾਜ਼ ਨਹੀਂ ਹੁੰਦਾ ਜੋ ਵੀ ਚਾਹੋ ਪੁੱਛੋ’’ ਦਰੋਪਤੀ ਨੇ ਕਿਹਾ, ‘‘ਪਿਤਾਮਾ ਤੁਹਾਨੂੰ ਯਾਦ ਹੈ, ਜਦੋਂ ਦੁਰਯੋਧਨ ਦੀ ਸਭਾ ’ਚ ਦੁਸ਼ਾਸਨ ਮੇਰਾ ਚੀਰ-ਹਰਨ ਕਰਨ ਦਾ ਯਤਨ ਕਰ ਰਿਹਾ ਸੀ, ਮੈਂ ਰੋ ਰਹੀ ਸੀ, ਚੀਕ ਰਹੀ ਸੀ, ਆਪ ਵੀ ਉੱਥੇ ਮੌਜ਼ੂਦ ਸੀ। ਆਪ ਨੂੰ ਮੈਂ ਮੱਦਦ ਦੀ ਬੇਨਤੀ ਕੀਤੀ ਸੀ ਅੱਜ ਆਪ ਗਿਆਨ-ਧਿਆਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹੋ ਉਸ ਸਮੇਂ ਤੁਹਾਡਾ ਇਹ ਗਿਆਨ-ਧਿਆਨ ਕਿੱਥੇ ਗਿਆ ਸੀ? ਉਸ ਸਮੇਂ ਇੱਕ ਅਬਲਾ ਦਾ ਅਪਮਾਨ ਤੁਸੀਂ ਕਿਵੇਂ ਸਹਿਣ ਕੀਤਾ? ਉਸ ਦੀ ਪੁਕਾਰ ਕਿਉ ਨਾ ਸੁਣੀ?’’

ਭੀਸ਼ਮ ਬੋਲੇ, ‘‘ਤੂੰ ਠੀਕ ਕਹਿੰਦੀ ਹੈਂ ਬੇਟੀ, ਉਸ ਸਮੇਂ ਮੈਂ ਦੁਰਯੋਧਨ ਦਾ ਪਾਪ ਭਰਿਆ ਅੰਨ ਖਾਂਦਾ ਸੀ ਉਹ ਮੇਰੇ ਸਰੀਰ ’ਚ ਸਮਾਇਆ ਸੀ ਖੂਨ ਬਣ ਕੇ ਮੇਰੀਆਂ ਨਾੜਾਂ ’ਚ ਦੌੜ ਰਿਹਾ ਸੀ ਉਸ ਸਮੇਂ ਮੈਂ ਚਾਹੁਣ ’ਤੇ ਵੀ ਧਰਮ ਦੀ ਗੱਲ ਨਹੀਂ ਕਹਿ ਸਕਿਆ ਹੁਣ ਅਰਜੁਨ ਦੇ ਤੀਰਾਂ ਨੇ ਉਹ ਖੂਨ ਕੱਢ ਦਿੱਤਾ ਹੈ ਕਿੰਨੇ ਸਮੇਂ ਤੋਂ ਮੈਂ ਤੀਰਾਂ ਦੀ ਸੇਜ਼ ’ਤੇ ਪਿਆ ਹਾਂ ਪਾਪ ਦਾ ਅੰਨ ਸਰੀਰ ’ਚੋਂ ਨੁੱਚੜ ਗਿਆ ਹੈ, ਇਸ ਲਈ ਧਰਮ ਦੀ ਗੱਲ ਕਰਨ ਲੱਗਾ ਹਾਂ’’ ਇਸੇ ਲਈ ਤਾਂ ਸੰਤ-ਮਹਾਤਮਾ ਕਹਿੰਦੇ ਹਨ, ‘ਜੈਸਾ ਅੰਨਾ, ਵੈਸਾ ਮਨ’, ‘ਜੈਸਾ ਆਹਾਰ ਵੈਸਾ ਵਿਚਾਰ’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here