ਬੇਟਾ ਲੈ ਕੇ ਆਉਂਦਾ ਸੀ ਨਕਲੀ ਨੋਟ, ਬਜ਼ਾਰ ’ਚ ਚਲਾਉਂਦੀ ਸੀ ਮਹਿਲਾ

fake-notes-696x412, Fake Notes

ਸਿਟੀ ਪੁਲਿਸ ਨੇ 1 ਲੱਖ 11 ਹਜ਼ਾਰ ਦੀ ਨਗਦੀ ਸਮੇਤ ਕੀਤਾ ਕਾਬੂ, ਦੋਸ਼ੀ ਔਰਤ ਦਾ ਲੜਕਾ ਫਰਾਰ

ਸਰਸਾ (ਸੱਚ ਕਹੂੰ ਨਿਊਜ਼)। ਸਿਟੀ ਥਾਣਾ ਕੀਰਤੀਨਗਰ ਚੌਕੀ ਦੀ ਪੁਲਿਸ ਨੇ ਬੇਗੂ ਰੋਡ ‘ਤੇ ਸੁਖਸਾਗਰ ਕਾਲੋਨੀ ‘ਚ ਕਿਰਾਏ ਦੇ ਮਕਾਨ ‘ਚ ਰਹਿਣ ਵਾਲੀ ਇਕ ਔਰਤ ਨੂੰ ਜਾਅਲੀ ਕਰੰਸੀ (Fake Notes) ਸਮੇਤ ਕਾਬੂ ਕੀਤਾ ਹੈ। ਔਰਤ ਕੋਲੋਂ ਇੱਕ ਲੱਖ 11 ਹਜ਼ਾਰ ਰੁਪਏ ਦੇ 500, 200 ਅਤੇ 100 ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਹਨ। ਔਰਤ ਦੀ ਪਛਾਣ ਸੁਖਵਿੰਦਰ ਕੌਰ ਵਾਸੀ ਪਿੰਡ ਬੇਗੂ ਵਜੋਂ ਹੋਈ ਹੈ। ਜਦਕਿ ਉਸਦਾ ਲੜਕਾ ਗਗਨਦੀਪ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੋਵਾਂ ਖਿਲਾਫ ਥਾਣਾ ਸਿਟੀ ‘ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਹਿਰ ਥਾਣਾ ਦੀ ਕਿਰਤੀਨਗਰ ਚੌਂਕੀ ਪੁਲਿਸ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ’ਤੇ ਬੇਗੂ ਰੋਡ ’ਤੇ ਸਥਿਤ ਸੁਖਸਾਗਰ ਕਾਲੋਨੀ ’ਚ ਛਾਪਾ ਮਾਰਿਆ। ਪੁਲਿਸ ਟੀਮ ਨੇ ਕਿਰਾਏ ਦੇ ਮਕਾਨ ’ਚੋਂ ਸੁਖਵਿੰਦਰ ਕੌਰ ਨਾਂਅ ਦੀ ਮਹਿਲਾ ਨੂੰ ਕਾਬੂ ਕੀਤਾ। ਮੁਲਜ਼ਮ ਕੋਲੋਂ ਇੱਕ ਲੱਖ ੧੧ ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ। ਮੁੱਢਲੀ ਪੁੱਛਗਿਛ ’ਚ ਮੁਲਜ਼ਮ ਮਹਿਲਾ ਨੇ ਦੱਸਿਆ ਕਿ ਉਸਦਾ ਬੇਟਾ ਗਗਨਦੀਪ ਨਕਲੀ ਨੋਟ ਲੈ ਕੇ ਆਉਂਦਾ ਸੀ। ਜਿਸ ਦੋਂ ਬਾਅਦ ਉਹ ਉਨਾਂ ਨੂੰ ਬਜ਼ਾਰ ’ਚ ਚਲਾਉਂਦੇ ਸਨ। ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ ਹੈ।

ਪੁਲਿਸ ਨੇ ਗੁਪਤ ਜਾਣਕਾਰੀ ‘ਤੇ ਛਾਪਾ ਮਾਰਿਆ

ਨਕਲੀ ਨੋਟ ਚਲਾਉਣ ਦੇ ਇਸ ਧੰਦੇ ਨਾਲ ਕਈ ਹੋਰ ਲੋਕਾਂ ਦੇ ਵੀ ਜੁੜੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨਕਲੀ ਨੋਟਾਂ ਦੇ ਇਸ ਰੈਕੇਟ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦੋਸ਼ੀ ਔਰਤ ਦੇ ਲੜਕੇ ਗਗਨਦੀਪ ਦੀ ਭਾਲ ਕਰ ਰਹੀ ਹੈ। ਪੁਲਸ ਦੋਸ਼ੀ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ