ਨਵੀਂ ਨੀਤੀ ’ਚ ਹਾਈਡ੍ਰੋਜਨ ਬਾਲਣ ਨੂੰ ਹੱਲਾਸ਼ੇਰੀ

Hydrogen Fuel Sachkahoon

ਨਵੀਂ ਨੀਤੀ ’ਚ ਹਾਈਡ੍ਰੋਜਨ ਬਾਲਣ ਨੂੰ ਹੱਲਾਸ਼ੇਰੀ

ਰਾਸ਼ਟਰੀ ਹਾਈਡ੍ਰੋਜਨ ਨੀਤੀ ਦੇ ਪਹਿਲੇ ਭਾਗ ਦੇ ਨੋਟੀਫਾਈਡ ਕੀਤੇ ਜਾਣ ਤੋਂ ਬਾਅਦ ਸਰਕਾਰ ਨੇ ਸਾਲ 2030 ਤੱਕ 5 ਮਿਲੀਅਨ ਟਨ ਹਰੀ ਹਾਈਡ੍ਰੋਜਨ ਦੇ ਉਤਪਾਦਨ ਦਾ ਟੀਚਾ ਰੱਖਿਆ ਹੈ ਚਿਰਾਂ ਤੋਂ ਉਡੀਕੀ ਜਾ ਰਹੀ ਇਸ ਨੀਤੀ ’ਚ ਹਰੀ ਹਾਈਡੋ੍ਰਜਨ ਅਤੇ ਅਮੋਨੀਆ ਨਿਰਮਾਤਾ ਪਾਵਰ ਐਕਸਚੇਂਜ ਤੋਂ ਅਕਸ਼ੈ ਊਰਜਾ ਖਰੀਦ ਸਕਦੇ ਹਨ ਜਾਂ ਅਕਸ਼ੈ ਊਰਜਾ ਸਮਰੱਥਾ ਸਥਾਪਿਤ ਕਰ ਸਕਦੇ ਹਨ ਜਾਂ ਦੇਸ਼ ’ਚ ਕਿਤੇ ਵੀ ਕਿਸੇ ਹੋਰ ਵਿਕਾਸਕਰਤਾ ਤੋਂ ਅਕਸ਼ੈ ਊਰਜਾ ਖਰੀਦ ਸਕਦੇ ਹਨ ਜ਼ਿਕਰਯੋਗ ਹੈ ਕਿ ਹਾਲ ਹੀ ’ਚ ਪੂਨੇ ਇੰਟਰਨੈਸ਼ਨਲ ਸੈਂਟਰ ਅਤੇ ਵਿਦੇਸ਼ ਮੰਤਰਾਲੇ ਵੱਲੋਂ ਕਰਵਾਏ ਏਸ਼ੀਆ ਇਕੋਨੋਮਿਕ ਡਾਇਲਾਗ ’ਚ ਰਿਲਾਇੰਸ ਇੰਡਸਟ੍ਰੀ ਦੇ ਮੁਖੀ ਮੁਕੇਸ਼ ਅੰਬਾਨੀ ਨੇ ਕਿਹਾ ਕਿ ਭਾਰਤ ਨੂੰ ਅਗਲੇ ਦੋ-ਤਿੰਨ ਦਹਾਕਿਆਂ ’ਚ ਕੋਲਾ ਅਤੇ ਤੇਲ ’ਤੇ ਨਿਰਭਰਤਾ ਨੂੰ ਸਮਾਪਤ ਕਰਨਾ ਹੋਵੇਗਾ ਉਨ੍ਹਾਂ ਕਿਹਾ ਕਿ ਭਾਰਤ ਤੋਂ ਸਵੱਛ ਊਰਜਾ ਦਾ ਨਿਰਯਾਤ ਅਗਲੇ 20 ਸਾਲਾਂ ’ਚ ਅੱਧਾ ਟਿ੍ਰਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ ਜਾਮਨਗਰ ਤੇਲ ਸੋਧ ਕੈਂਪਸ ’ਚ ਵਰਤਮਾਨ ’ਚ ਪੈਟਰੋਲੀਅਮ ਕੋਕ ਨੂੰ ਸਿੰਥੈਟਿਕ ਗੈਸ ’ਚ ਬਦਲਿਆ ਜਾਂਦਾ ਹੈ ਅਤੇ ਉਸ ਤੋਂ 1.2 ਡਾਲਰ ਦੀ ਲਾਗਤ ’ਤੇ ਡੇਢ ਕਿੱਲੋਂ ਬਲਿਊ ਹਾਈਡ੍ਰੋਜਨ ਦਾ ਉਤਪਾਦਨ ਕੀਤਾ ਜਾਂਦਾ ਹੈ ਇਹ ਲਾਗਤ ਅਕਸ਼ੈ ਊਰਜਾ ਵਸੀਲਿਆਂ ਤੋਂ ਪੈਦਾ ਹਰੀ ਹਾਈਡੋ੍ਰਜਨ ਦੀ ਲਾਗਤ ਤੋਂ ਘੱਟ ਹੈ ਜਿਸ ਦੀ ਲਾਗਤ 3 ਤੋਂ 6.55 ਡਾਲਰ ਪ੍ਰਤੀ ਕਿੱਲੋ ਆਉਂਦੀ ਹੈ ਇਹ ਤੱਥ ਯੂੁਰਪੀਅਨ ਕਮਿਸ਼ਨ ਦੀ ਜੁਲਾਈ 2020 ਹਾਈਡ੍ਰੋਜਨ ਰਣਨੀਤੀ ’ਚ ਉਜਾਗਰ ਕੀਤਾ ਗਿਆ ਹੈ।

ਪਿਛਲੇ ਕੁਝ ਸਾਲਾਂ ਤੋਂ ਸੌਰ ਊਰਜਾ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਹਰੀ ਹਾਈਡ੍ਰੋਜਨ ਨੂੰ ਮਾਹਿਰਾਂ ਨੇ ਉਸ ਦੇ ਸਾਮਾਨ ਇੱਕ ਮਨਜ਼ੂਰ ਬਦਲ ਮੰਨਿਆ ਹੈ ਅਤੇ ਇਸ ਨਾਲ ਵਾਤਾਵਰਨ ਪ੍ਰਦੂਸ਼ਣ ’ਤੇ ਰੋਕ ਲੱਗੇਗੀ ਸਰਕਾਰ ਅਰਜੀਆਂ ਪ੍ਰਾਪਤ ਹੋਣ ਦੇ 15 ਦਿਨਾਂ ਅੰਦਰ ਅਕਸ਼ੈ ਊਰਜਾ ਲਈ ਸਪਲਾਈ ਲਾਈਨਾਂ ਤੋਂ ਕੁਨੈਕਟੀਵਿਟੀ ਦੀ ਖੱੁਲ੍ਹੀ ਪਹੁੰਚ ਮੁਹੱਈਆ ਕਰਵਾਏਗੀ ਨਿਰਮਾਤਾ ਆਪਣੀ ਅਣਵਰਤੀ ਅਕਸ਼ੈ ਊਰਜਾ ਨੂੰ 30 ਦਿਨ ਤੱਕ ਸਪਲਾਈ ਕੰਪਨੀ ਕੋਲ ਭੰਡਾਰ ਕਰ ਸਕੇਗਾ ਸਰਕਾਰ ਅੰਤਰ-ਰਾਜ ਸਪਲਾਈ ਚਾਰਜਾਂ ’ਚ 25 ਸਾਲ ਦੀ ਛੋਟ ਦੇਣਾ ਚਾਹੁੰਦੀ ਹੈ ਅਜਿਹੀ ਛੋਟ ਉਨ੍ਹਾਂ ਨਿਰਮਾਤਾਵਾਂ ਨੂੰ ਦਿੱਤੀ ਜਾਵੇਗੀ ਜੋ ਜੂਨ 2025 ਤੋਂ ਪਹਿਲਾਂ ਪ੍ਰਾਜੈਕਟ ਲਾਗੂ ਕਰ ਦੇਣਗੇ।

ਪੈਟਰੋਲੀਅਮ ਦੀਆਂ ਵਧਦੀਆਂ ਕੀਮਤਾਂ ਅਤੇ ਵਧਦੇ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਖੋਜਕਾਰਾਂ ਅਤੇ ਵਿਕਾਸ ਵਿਗਿਆਨੀਆਂ ਨੇ 1990 ਦੇ ਦਹਾਕੇ ’ਚ ਹਾਈਡ੍ਰੋਜਨ ਬਾਲਣ ਵੱਲ ਧਿਆਨ ਦੇਣਾ ਸ਼ੁਰੂ ਕੀਤਾ 1996 ’ਚ ਊਰਜਾ ਅਤੇ ਕੁਦਰਤੀ ਵਸੀਲਿਆਂ ਸਬੰਧੀ ਅਮਰੀਕੀ ਸੀਨੇਟ ਦੀ ਕਮੇਟੀ ਨੇ ਕਿਹਾ ਕਿ ਹਾਈਡ੍ਰੋਜਨ ਦੀ ਸਭ ਤੋਂ ਬਿਹਤਰ ਵਰਤੋਂ ਆਵਾਜਾਈ ’ਚ ਹੋਵੇਗੀ ਹਾਈਡ੍ਰੋਜਨ ਦੀ ਵਰਤੋਂ ਨਾਲ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਰਸਾਇਣ ਪੈਦਾ ਨਹੀਂ ਹੰੁਦੇ ਹਨ ਐਸਿਡ ਬਰਸਾਤ ਨਹੀਂ ਹੁੰਦੀ ਹੈ ਅਤੇ ਨਾ ਹੀ ਪਰਮਾਣੂ ਰਹਿੰਦ-ਖੂੰਹਦ ਨਿੱਕਲਦੀ ਹੈ ਬੈਟਰੀਆਂ ਦੀ ਤੁਲਨਾ ’ਚ ਹਾਈਡ੍ਰੋਜਨ ਊਰਜਾ ਦੇ ਕਈ ਫਾਇਦੇ ਹਨ ਹਾਲਾਂਕਿ ਹਾਈਡ੍ਰੋਜਨ ਨੂੰ ਭੰਡਾਰ ਕਰਨ ਲਈ ਟੈਂਕ ਭਾਰੇ ਹੁੰਦੇ ਹਨ ਪਰ ਇਲੈਕਟਿ੍ਰਕ ਵਾਹਨਾਂ ’ਚ ਬੈਟਰੀ ਦੇ ਪੈਕ ਦਾ ਵਜ਼ਨ ਕਈ ਸੌ ਕਿੱਲੋ ਹੁੰਦਾ ਹੈ ਅਜਿਹਾ ਸਮਝਿਆ ਜਾਂਦਾ ਹੈ ਕਿ ਟੈਸਲਾ ਦੀ ਸਭ ਤੋਂ ਛੋਟੀ ਬੈਟਰੀ ਦਾ ਵਜ਼ਨ ਲਗਭਗ ਅੱਧਾ ਟਨ ਹੈ ਕਿਉਕਿ ਹਾਈਡੋ੍ਰਜਨ ਦਾ ਕੁਝ ਕਿਲੋ ਦਾ ਪੈਕ ਬੈਟਰੀ ਤੋਂ ਜਿਆਦਾ ਊਰਜਾ ਦਾ ਭੰਡਾਰ ਕਰਦਾ ਹੈ ਅਤੇ ਨਿਰਾਈ ਦੀ ਬਾਲਣ ਕਿਫ਼ਾਇਤ ’ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਅਕਸ਼ੈ ਊਰਜਾ ਸਰੋਤਾਂ ਜਾਂ ਘੱਟ ਕਾਰਬਨ ਵਾਲੇ ਊਰਜਾ ਸਰੋਤਾਂ ਤੋਂ ਪੈਦਾ ਹਾਈਡੋੋ੍ਰੋਜਨ ਊਰਜਾ ਖੇਤਰ ’ਚ ਇੱਕ ਮਹੱਤਵਪੂਰਨ ਬਦਲਾਅ ਲਿਆ ਸਕਦਾ ਹੈ ਜਿਸ ਨਾਲ ਗਰੀਨ ਹਾਊਸ ਗੈਸਾਂ ਦਾ ਉਤਸਰਜਨ 15 ਤੋਂ 25 ਫੀਸਦੀ ਘੱਟ ਹੋਵੇਗਾ ਕਈ ਅਜ਼ਾਦ ਬਿਜਲੀ ਉਤਪਾਦਕ ਭਾਰਤ ’ਚ ਗਰੀਨ ਹਾਈਡੋ੍ਰਜਨ ਉਤਪਾਦਕ ਇਕਾਈਆਂ ਸਥਾਪਿਤ ਕਰਨ ’ਚ ਰੂਚੀ ਦਿਖਾ ਰਹੇ ਹਨ ਘਰੇਲੂ ਗਰੀਨ ਹਾਈਡ੍ਰੋਜਨ ਭਾਰਤ ਦੀ ਊਰਜਾ ਸੁਰੱਖਿਆ ਲਈ ਵੀ ਮਹੱਤਵਪੂਰਨ ਹੋਵੇਗੀ ਅਤੇ ਤੇਲ, ਗੈਸ ਤੇ ਕੋਲਾ ’ਤੇ ਉਸ ਦੀ ਆਯਾਤ ਨਿਰਭਰਤਾ ਘੱਟ ਹੋਵੇਗੀ।

ਹਰੀ ਹਾਈਡੋ੍ਰਜਨ ਦੀ ਵਪਾਰਕ ਅਰਥ-ਸਮਰੱਥਾ ਕਈ ਕਾਰਨਾਂ ’ਤੇ ਨਿਰਭਰ ਕਰੇਗੀ ਸਵੱਛ ਬਿਜਲੀ ਊਰਜਾ ਹਰੀ ਹਾਈਡ੍ਰੋਜਨ ਉਤਪਾਦਨ ਲਈ ਮਹੱਤਵਪੂਰਨ ਆਦਾਨ ਹੈ ਅਤੇ ਅਜਿਹੀ ਊਰਜਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਇਲੈਕਟੋ੍ਰਲਾਈਜ਼ਰ ਸਮਰੱਥਾ ਦੇ ਵਿਸਥਾਰ ਦੇ ਮਹੱਤਵਪੂਰਨ ਟੀਚੇ ਰੱਖੇ ਜਾਣੇ ਚਾਹੀਦੇ ਹਨ ਅਤੇ ਇਸ ਖੇਤਰ ’ਚ ਰਿਸਰਚ ਅਤੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਇਸ ਨਾਲ ਆਟੋਮੇਟਿਡ ਅਤੇ ਕੁਸ਼ਲ ਨਿਰਮਾਣ ਪ੍ਰਕਿਰਿਆਵਾਂ ਦਾ ਵਿਕਾਸ ਹੋਵੇਗਾ ਅਤੇ ਤਕਨੀਕੀ ਤਰੱਕੀ ਆਵੇਗੀ ਇਸ ਲਈ ਹਾਈਡ੍ਰੋਜਨ ਦੀ ਆਵਾਜਾਈ ਅਤੇ ਭੰਡਾਰਨ ਲਈ ਸਮੁੱਚੇ ਢਾਂਚੇ ਦੀ ਲੋੜ ਹੈ

ਮੈਕੇਂਜੀ ਦੇ ਖੋਜੀਆਂ ਦਾ ਕਹਿਣਾ ਹੈ ਕਿ 2030 ਤੱਕ ਅਜਿਹਾ ਦੇਖਣ ਨੂੰ ਮਿਲੇਗਾ ਭਾਰਤ ਹੁਣ ਵਿਸ਼ਵ ’ਚ ਹਰੀ ਹਾਈਡ੍ਰੋਜਨ ਦੇ ਮੁਕਾਬਲੇ ’ਚ ਸ਼ਾਮਲ ਹੈ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਇਸ ਖੇਤਰ ’ਚ 80 ਬਿਲੀਅਨ ਡਾਲਰ ਦਾ ਭਾਰੀ ਨਿਵੇਸ਼ ਕਰਨ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਰਿਲਾਇੰਸ ਹਰੀ ਹਾਈਡ੍ਰੋਜਨ ਦੀ ਲਾਗਤ ਨੂੰ ਇੱਕ ਡਾਲਰ ਪ੍ਰਤੀ ਕਿੱਲੋ ਤੋਂ ਘੱਟ ਕਰਕੇ 3 ਰੁਪਏ ਪ੍ਰਤੀ ਕਿਲੋਗਾ੍ਰਮ ਤੱਕ ਲਿਆਉਣ ਲਈ ਕੰਮ ਕਰੇਗੀ ਸਿਆਸੀ ਅਗਵਾਈ ਹਰੀ ਹਾਈਡ੍ਰੋਜਨ ਦੇ ਪ੍ਰਚਾਰ-ਪ੍ਰਸਾਰ ਨੂੰ ਸਹੀ ਹੱਲਾਸ਼ੇਰੀ ਦੇ ਰਹੀ ਹੈ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸ ਨੀਤੀ ਦੇ ਦੂਜੇ ਗੇੜ ’ਚ ਪਲਾਂਟਾਂ ਵੱਲੋਂ ਗੇੜਬੱਧ ਢੰਗ ਨਾਲ ਹਰੀ ਹਾਈਡ੍ਰੋਜਨ ਅਤੇ ਹਰੀ ਅਮੋਨੀਆ ਦੀ ਵਰਤੋਂ ’ਤੇ ਜ਼ੋਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਅਜਿਹੇ ਨਿਰਮਾਣ ਜੋਨਾਂ ਦੀ ਸਥਾਪਨਾ ਦੀ ਵੀ ਤਜਵੀਜ਼ ਹੈ ਜਿੱਥੇ ਇਸ ਲਈ ਪਲਾਂਟ ਸਥਾਪਿਤ ਕੀਤੇ ਜਾਣਗੇ ਨਾਲ ਹੀ ਹਰੀ ਹਾਈਡ੍ਰੋਜਨ ਉਤਪਾਦਕਾਂ ਨੂੰ ਬੰਦਰਗਾੲ ਦੇ ਨਜਦੀਕ ਹਰੀ ਅਮੋਨੀਆ ਦੇ ਨਿਰਯਾਤ ਲਈ ਬੰਕਰਾਂ ਦੀ ਸਥਾਪਨਾ ਦੀ ਆਗਿਆ ਵੀ ਦਿੱਤੀ ਜਾਵੇਗੀ ਸਵੱਛ ਹਾਈਡ੍ਰੋਜਨ ਬਾਲਣ ਅਪਣਾਉਣ ਨਾਲ ਭਾਰਤ ਦੀ ਊਰਜਾ ਨੀਤੀ ’ਚ ਵੱਡਾ ਬਦਲਾਅ ਆਵੇਗਾ ਅਤੇ ਸ਼ਹਿਰੀ ਖੇਤਰ ਪ੍ਰਦੂਸ਼ਣ ਤੋਂ ਬਚਣਗੇ ਹੁਣ ਦੇਖਣਾ ਇਹ ਹੈ ਕਿ ਸਵੱਛ ਹਾਈਡ੍ਰੋਜਨ ਬਾਲਣ ਨੂੰ ਮੁਕਾਬਲਤਨ ਮੁੱਲਾਂ ’ਤੇ ਕਦੋਂ ਤੱਕ ਮੁਹੱਈਆ ਕਰਵਾਇਆ ਜਾਵੇਗਾ ਨੀਤੀ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਹਰੀ ਹਾਈਡ੍ਰੋਜਨ ਦੇ ਮੁੱਲ ’ਚ ਕੇਂਦਰ ਦੀ ਭੂਮਿਕਾ ਹੋਵੇਗੀ ਅਤੇ ਉਮੀਦ ਕੀਤੀ ਜਾਂਦੀ ਹੈ ਇਹ ਬਾਲਣ ਸਸਤਾ ਮੁਹੱਈਆ ਹੋਵੇਗਾ।

ਅਕਸ਼ੈ ਊਰਜਾ ਸਰੋਤਾਂ ’ਤੇ ਜ਼ੋਰ ਦੇਣ ਕਾਰਨ ਹਰੀ ਹਾਈਡ੍ਰੋਜਨ ਅਤੇ ਇੱਥੋਂ ਤੱਕ ਪਰਮਾਣੂ ਊਰਜਾ ਸਰੋਤਾਂ ਦੀ ਵਰਤੋਂ ਨਾਲ ਭਾਰਤ ਵਾਤਾਵਰਨੀ ਪ੍ਰਦੂਸ਼ਣ ਦੇ ਮਾਮਲੇ ’ਚ ਪੱਛਮ ਦੀ ਆਲੋਚਨਾ ਦਾ ਮੁਕਾਬਲਾ ਵੀ ਕਰ ਸਕੇਗਾ ਬਜਟ ਵਿਚ ਘਰੇਲੂ ਸਮੇਕਿਤ ਸੌਰ ਮੁੜ-ਨਿਰਮਾਣ ਪਲਾਂਟਾਂ ਦੀ ਸਥਾਪਨਾ ਲਈ ਉਤਪਾਦਨ ਅਧਾਰਿਤ ਪ੍ਰੋਤਸਾਹਨ ਰਾਸ਼ੀ ਵਧਾਈ ਗਈ ਹੈ ਅਤੇ ਇਸ ਲਈ ਇਸ ਵਿੱਤੀ ਵਰ੍ਹੇ ’ਚ ਵੰਡ 4500 ਕਰੋੜ ਰੁਪਏ ਤੋਂ ਵਧਾ ਕੇ 19500 ਕਰੋੜ ਰੁਪਏ ਕਰ ਦਿੱਤੀ ਗਈ ਅਤੇ ਸਾਲ 2030 ਤੱਕ 280 ਗੀਗਾ ਵਾਟ ਸੌਰ ਊਰਜਾ ਦੇ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ ਇਸ ਨਾਲ ਵਾਤਾਵਰਨੀ ਚਿੰਤਾਵਾਂ ਦੇ ਨਾਲ-ਨਾਲ ਸੰਤੁਲਿਤ ਵਿਕਾਸ ਦੀ ਕੀਤਾ ਜਾਵੇਗਾ।

ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਨੇ ਕਈ ਸਾਲਾਂ ਬਾਅਦ ਇਸ ਟੀਚੇ ਨੂੰ ਪ੍ਰਾਪਤ ਕੀਤਾ ਹੈ ਹਰੀ ਹਾਈਡੋ੍ਰਜਨ ਬਾਲਣ ਨੂੰ ਲਾਗੂ ਕਰਨਾ ਇੱਕ ਵੱਡਾ ਬਦਲਾਅ ਲਿਆਏਗਾ ਪਰ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਨਿਰਮਾਤਾ ਨਿਰਮਾਣ, ਆਵਾਜਾਈ ਅਤੇ ਭੰਡਾਰਨ ਦੀਆਂ ਸੁਵਿਧਾਵਾਂ ਕਿੰਨੀਆਂ ਜਲਦੀ ਮੁਹੱਈਆ ਕਰਾਉਂਦੇ ਹਨ ਉਮੀਦ ਕੀਤੀ ਜਾਂਦੀ ਹੈ ਕਿ ਅਗਲੇ ਸਾਲ ਤੋਂ ਇਹ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਅਗਲੇ ਕੁਝ ਸਾਲਾਂ ’ਚ ਸਾਨੂੰ ਇਸ ਦਿਸ਼ਾ ’ਚ ਉਤਸ਼ਾਹਜਨਕ ਖ਼ਬਰਾਂ ਮਿਲਣਗੀਆਂ ਇਸ ਲਈ ਅਕਸ਼ੈ ਊਰਜਾ ਅਤੇ ਇਲੈਕਟਿ੍ਰਕ ਵਾਹਨਾਂ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

ਧੁਰਜਤੀ ਮੁਖ਼ਰਜੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ