ਚੰਡੀਗੜ੍ਹ ਵਿੱਚ ਪਿਆ ਹਲਕਾ ਮੀਂਹ, ਮੌਸਮ ਹੋਇਆ ਸੁਹਾਵਣਾ

ਚੰਡੀਗੜ੍ਹ ਵਿੱਚ ਪਿਆ ਹਲਕਾ ਮੀਂਹ, ਮੌਸਮ ਹੋਇਆ ਸੁਹਾਵਣਾ

ਚੰਡੀਗੜ੍ਹ। (ਐੱਮ. ਕੇ. ਸ਼ਾਇਨਾ)। ਪਹਾੜਾਂ ‘ਤੇ ਪੈ ਰਹੇ ਤੇਜ਼ ਮਹੀਂ ਦਾ ਅਰਸ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬੱਦਲ ਛਾਏ ਹੋਏ ਹਨ ਤੇ ਕਈ ਵਾਰੀ ਹਲਕਾ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਦੇ ਕੁਝ ਹਿੱਸਿਆਂ ‘ਚ ਗਰਜ ਨਾਲ ਹਲਕਾ ਮੀਂਹ ਪਿਆ ਅਤੇ ਕੁਝ ਥਾਵਾਂ ‘ਤੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਮੌਸਮ ਕਦੇ ਧੁੱਪ ਅਤੇ ਕਦੇ ਮੀਂਹ ਵਾਲਾ ਰਹੇਗਾ। ਹਲਕੇ ਮੀਂਹ ਵਿਚ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੁਹਾਵਣੇ ਮੌਸਮ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।

ਮੌਸਮ ਵਿਭਾਗ ਨੇ ਪੰਜਾਬ ਵਿੱਚ ਸੋਮਵਾਰ ਤੋਂ ਹਫ਼ਤਾ ਭਰ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਕੁਝ ਜ਼ਿਲਿਆਂ ‘ਚ ਹਲਕੀ ਅਤੇ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਦੂਜੇ ਪਾਸੇ ਹਰਿਆਣਾ ‘ਚ 25 ਤਰੀਕ ਤੱਕ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਐਤਵਾਰ ਨੂੰ ਪਠਾਨਕੋਟ ਵਿੱਚ 19.6 ਮਿਲੀਮੀਟਰ, ਰੋਪੜ ਵਿੱਚ 3.5, ਐਸਬੀਐਸ ਨਗਰ ਵਿੱਚ 2.7, ਫਤਿਹਗੜ੍ਹ ਸਾਹਿਬ ਵਿੱਚ 2.2, ਅੰਮ੍ਰਿਤਸਰ ਵਿੱਚ 1.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ