ਲੈਫਟੀਨੈਂਟ ਜਨਰਲ P.N. Hoon ਦਾ ਦਿਹਾਂਤ

ਮੋਦੀ ਨੇ ਟਵੀਟ ਕਰਕੇ ਜਤਾਇਆ ਦੁੱਖ

ਨਵੀਂ ਦਿੱਲੀ। 36 ਸਾਲ ਪਹਿਲਾਂ 1984 ‘ਚ ਸਿਆਚਿਨ ਵਿਖੇ ਆਪ੍ਰੇਸ਼ਨ ਮੇਘਦੂਤ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਪੀ. ਐੱਨ. ਹੂਨ (P.N. Hoon) ਦਾ ਮੰਗਲਵਾਰ ਦਿਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਹੂਨ 91 ਸਾਲ ਦੇ ਸਨ।

ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਪੀ.ਐੱਨ. ਹੂਨ (ਰਿਟਾਇਰਡ) ਨੇ ਦੇਸ਼ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਲਈ ਵੱਡਾ ਯੋਗਦਾਨ ਦਿੱਤਾ। ਮੋਦੀ ਨੇ ਟਵੀਟ ਕੀਤਾ,”ਲੈਫਟੀਨੈਂਟ ਜਨਰਲ ਪੀ.ਐੱਨ. ਹੂਨ ਦੇ ਦਿਹਾਂਤ ਤੋਂ ਕਾਫ਼ੀ ਦੁਖੀ ਹਾਂ। ਉਨ੍ਹਾਂ ਨੇ ਪੂਰੇ ਸਮਰਪਣ ਨਾਲ ਭਾਰਤ ਦੀ ਸੇਵਾ ਕੀਤੀ ਅਤੇ ਸਾਡੇ ਦੇਸ਼ ਨੂੰ ਮਜ਼ਬੂਤ ਅਤੇ ਵਧ ਸੁਰੱਖਿਅਤ ਬਣਾਉਣ ‘ਚ ਮਹੱਤਵਪੂਰਨ ਯੋਗਦਾਨ ਦਿੱਤਾ”। ਉਨ੍ਹਾਂ ਨੇ ਕਿਹਾ ਕਿ ਇਸ ਦੁਖ ਦੀ ਘੜੀ ‘ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।