ਦੇਸ਼ ‘ਚ ਕੋਰੋਨਾ ਦੇ 40 ਹਜ਼ਾਰ ਤੋਂ ਘੱਟ ਮਾਮਲੇ

Corona Active

ਕੋਰੋਨਾ ਦੇ 38,074 ਨਵੇਂ ਮਾਮਲੇ ਸਾਹਮਣੇ ਆਏ

  • ਰਿਕਵਰੀ ਦਰ 92.64 ਫੀਸਦੀ

ਨਵੀਂ ਦਿੱਲੀ। ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ‘ਚ ਕੋਰੋਨਾ ਵਾਇਰਸ ਮਹਾਮਾਰੀ ਦੇ ਨਵੇਂ ਮਾਮਲਿਆਂ ‘ਚ ਕਮੀ ਆਈ ਹੈ ਤੇ ਇਹ 40 ਹਜ਼ਾਰ ਤੋਂ ਹੇਠਾਂ ਆ ਗਏ ਹਨ। ਇਸ ਬਿਮਾਰ ਨੂੰ ਹਰਾ ਦੇਣ ਵਾਲਿਆਂ ਦੀ ਦਰ 92.64 ਫੀਸਦੀ ਹੋ ਗਈ ਹੈ।

Corona Active

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 38,074 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 42,033 ਮਰੀਜ਼ ਠੀਕ ਹੋਏ ਹਨ ਤੇ 448 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 85.91 ਲੱਖ ਮਰੀਜ਼ ਪੀੜਤ ਹੋਏ ਹਨ ਜਿਨ੍ਹਾਂ ‘ਚੋਂ 79.59 ਲੱਖ ਠੀਕ ਹੋ ਚੁੱਕੇ ਹਨ ਤੇ 1,27,059 ਵਿਅਕਤੀਆਂ ਨੇ ਜਾਨ ਗਵਾਈ ਹੈ। ਨਵੇਂ ਮਾਮਲਿਆਂ ਦੇ ਮੁਕਾਬਲੇ ‘ਚ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਹੋਣ ਨਾਲ ਸਰਗਰਮ ਮਾਮਲੇ 4,408 ਘੱਟ ਕੇ ਹੁਣ 5,05,265 ਰਹਿ ਗਈ ਹੈ। ਇਸ ਸਮੇਂ ਠੀਕ ਹੋਣ ਵਾਲਿਆਂ ਦੀ ਦਰ 92.64 , ਮ੍ਰਿਤਕ ਦਰ 1.48 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰ 5.88 ਫੀਸਦੀ ਰਹਿ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.