ਤਬਾਦਲਿਆਂ ਲਈ ਭਿੜੇ ਵਿਧਾਇਕ, ਮੰਤਰੀਆਂ ਵੱਲੋਂ ਨਾਂਹ

Legislators, Transfer, Refusal, Ministers

ਹਰ ਕੋਈ ਆਪਣੇ ਹਲਕੇ ਦੇ ਜ਼ਿਆਦਾ ਤੋਂ ਜ਼ਿਆਦਾ ਕਰਵਾਉਣਾ ਚਾਹੁੰਦਾ ਹੈ ਤਬਾਦਲੇ | Transfer MLA

  • ਦੂਜੇ ਹਲਕੇ ਵਿੱਚੋਂ ਹੋਣ ਵਾਲੇ ਤਬਾਦਲਿਆਂ ਸਬੰਧੀ ਇਤਰਾਜ਼ ਕਰ ਰਹੇ ਹਨ ਵਿਧਾਇਕ | Transfer MLA

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਪਣੀ ਹੀ ਸਰਕਾਰ ਵਿੱਚ ਤਬਾਦਲਿਆਂ ਨੂੰ ਲੈ ਕੇ ਕਈ ਕਾਂਗਰਸੀ ਵਿਧਾਇਕ ਆਪਸ ਵਿੱਚ ਹੀ ਭਿੜ ਰਹੇ ਹਨ, ਕਿਉਂਕਿ ਦੂਜੇ ਵਿਧਾਇਕਾਂ ਦੇ ਹਲਕੇ ਵਿੱਚੋਂ ਆਪਣੇ-ਆਪਣੇ ਹਲਕੇ ਦੇ ਤਬਾਦਲੇ ਕਰਵਾਉਣ ਲਈ ਹਰ ਕੋਈ ਕੋਸ਼ਸ਼ ਕਰ ਰਿਹਾ ਹੈ, ਜਿਸ ਕਾਰਨ ਕੈਬਨਿਟ ਮੰਤਰੀ ਕਈ ਵਿਧਾਇਕਾਂ ਨੂੰ ਸਾਫ਼ ਇਨਕਾਰ ਕਰਨ ਵਿੱਚ ਲੱਗੇ ਹੋਏ ਹਨ। ਕਈ ਵਿਧਾਇਕਾਂ ਨੇ ਇਸ ਸਬੰਧੀ ਰੋਸ ਵੀ ਜ਼ਾਹਰ ਕੀਤਾ ਹੈ ਪਰ ਮੰਤਰੀਆਂ ਨੇ ਬੇਵੱਸੀ ਜ਼ਾਹਰ ਕਰਦੇ ਹੋਏ ਵਿਧਾਇਕਾਂ ਨੂੰ ਆਪਸੀ ਸਹਿਮਤੀ ਬਣਾ ਕੇ ਆਉਣ ਲਈ ਕਿਹਾ ਹੈ।

ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਇਸ ਸਮੇਂ ਤਬਾਦਲਿਆਂ ਦਾ ਸੀਜ਼ਨ ਚਲ ਰਿਹਾ ਹੈ, ਹਰ ਵਿਭਾਗ ਥੋਕ ਵਿੱਚ ਤਬਾਦਲੇ ਕਰਨ ਵਿੱਚ ਲੱਗਿਆ ਹੋਇਆ ਹੈ ਤਾਂ ਕਾਂਗਰਸ ਦੇ ਵਿਧਾਇਕ ਵੀ ਲੱਗੇ ਹੱਥੀਂ ਆਪਣੇ ਕਰੀਬੀਆਂ ਦੇ ਤਬਾਦਲੇ ਕਰਵਾਉਣ ਵਿੱਚ ਲੱਗੇ ਹੋਏ ਹਨ। ਸਾਰੇ ਵਿਭਾਗਾਂ ਦੇ ਮੰਤਰੀਆਂ ਨੇ ਹਰ ਵਿਧਾਇਕ ਨੂੰ ਆਪਣੀਆਂ-ਆਪਣੀਆਂ ਸੂਚੀਆਂ ਭੇਜਣ ਲਈ ਕਿਹਾ ਸੀ, ਜਿਸ ਤੋਂ ਵਿਧਾਇਕਾਂ ਦੀਆਂ ਸੂਚੀਆਂ ਤਾਂ ਆ ਗਈਆਂ ਹਨ ਪਰ ਉਨ੍ਹਾਂ ਸੂਚੀਆਂ ਨੂੰ ਲੈ ਕੇ ਹੀ ਕਲੇਸ਼ ਛਿੜਿਆ ਹੋਇਆ ਹੈ।

ਮੁੱਖ ਮੰਤਰੀ ਦਫ਼ਤਰ ਨੂੰ ਦੇਣੀ ਪੈ ਰਹੀ ਹੈ ਤਬਾਦਲਿਆਂ ‘ਚ ਦਖ਼ਲ | Transfer MLA

ਸਿੱਖਿਆ ਵਿਭਾਗ ਤੋਂ ਲੈ ਕੇ ਪੰਚਾਇਤ ਵਿਭਾਗ ਵਿੱਚ ਇੱਕ ਸਟੇਸ਼ਨ ‘ਤੇ 3-3 ਵਿਧਾਇਕਾਂ ਦੀ ਸਿਫ਼ਾਰਸ਼ ਆਈ ਹੋਈ ਹੈ ਤਾਂ ਕੋਈ ਵਿਧਾਇਕ ਜਿਹੜੇ ਅਧਿਕਾਰੀ ਜਾਂ ਫਿਰ ਕਰਮਚਾਰੀ ਨੂੰ ਆਪਣੇ ਹਲਕੇ ਵਿੱਚ ਲਿਜਾਣਾ ਚਾਹੁੰਦਾ, ਉਸ ਨੂੰ ਦੂਜੇ ਹਲਕੇ ਦਾ ਵਿਧਾਇਕ ਛੱਡਣ ਨੂੰ ਤਿਆਰ ਹੀ ਨਹੀਂ ਹੈ। ਕੋਈ ਵਿਧਾਇਕ ਆਪਣੇ ਹਲਕੇ ਤੋਂ ਬਾਹਰ ਜਾ ਕੇ ਦੂਜੇ ਹਲਕੇ ਲਈ ਸਿਫ਼ਾਰਸ਼ ਕਰ ਰਿਹਾ ਹੈ ਤਾਂ ਕੋਈ ਵਿਧਾਇਕ ਵੱਧ ਤੋਂ ਵੱਧ ਤਬਾਦਲੇ ਕਰਵਾਉਣ ਦੀ ਕੋਸ਼ਸ਼ ਕਰ ਰਿਹਾ ਹੈ।

ਇਸ ਤਰਾਂ ਦੇ ਸਾਰੇ ਮਾਮਲੇ ਵਿੱਚ ਕਈ ਕੈਬਨਿਟ ਮੰਤਰੀਆਂ ਨੇ ਔਖੇ ਹੁੰਦੇ ਹੋਏ ਵਿਧਾਇਕਾਂ ਨੂੰ ਆਪਸੀ ਬੈਠ ਕੇ ਸਹਿਮਤੀ ਬਣਾ ਕੇ ਆਉਣ ਲਈ ਕਿਹਾ ਹੈ ਇੱਕ ਤੋਂ ਵੱਧ ਵਿਧਾਇਕਾਂ ਵੱਲੋਂ ਇਕੋ ਪੋਸਟ ਲਈ ਤਬਾਦਲੇ ਦੀ ਸਿਫ਼ਾਰਸ਼ ਨੂੰ ਹੀ ਰੱਦ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਕਈ ਸੀਨੀਅਰ ਵਿਧਾਇਕ ਨਰਾਜ਼ ਵੀ ਹੋ ਗਏ ਹਨ। ਕਈ ਵਿਧਾਇਕਾਂ ਦਾ ਆਪਸੀ ਟਕਰਾਅ ਹੋਣ ਦਾ ਕਾਰਨ ਮੁੱਖ ਮੰਤਰੀ ਦਫ਼ਤਰ ਵਲੋਂ ਵੀ ਇਸ ਮਾਮਲੇ ਵਿੱਚ ਦਖ਼ਲ ਦਿੱਤਾ ਜਾ ਰਿਹਾ ਹੈ ਤਾਂ ਕਿ ਕੋਈ ਵਿਧਾਇਕ ਨਰਾਜ਼ ਵੀ ਨਾ ਹੋਵੇ ਅਤੇ ਤਬਾਦਲੇ ਵੀ ਠੀਕ ਢੰਗ ਨਾਲ ਹੋ ਜਾਣ।

ਅਕਾਲੀ ਵਿਧਾਇਕਾਂ ਨੇ ਬਣਾਈ ਹੋਈ ਐ ਦੂਰੀ | Transfer MLA

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਦੌਰਾਨ ਕਾਂਗਰਸ ਦੇ ਵਿਧਾਇਕਾਂ ਵੱਲੋਂ ਆਪਣੇ-ਆਪਣੇ ਹਲਕੇ ਦੇ ਤਬਾਦਲੇ ਕਰਵਾਏ ਜਾਂਦੇ ਸਨ ਪਰ ਕਾਂਗਰਸ ਸਰਕਾਰ ਵਿੱਚ ਅਕਾਲੀ ਵਿਧਾਇਕਾਂ ਨੇ ਦੂਰੀ ਬਣਾਈ ਹੋਈ ਹੈ। ਇੱਕ ਦੁੱਕਾ ਤਬਾਦਲੇ ਨੂੰ ਛੱਡ ਕੇ ਅਕਾਲੀ ਵਿਧਾਇਕਾਂ ਨੇ ਕੋਈ ਜਿਆਦਾ ਤਬਾਦਲੇ ਕਰਵਾਉਣ ਲਈ ਨਾ ਹੀ ਕੋਈ ਸੂਚੀ ਭੇਜੀ ਹੈ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਵਿਭਾਗ ਦੇ ਮੰਤਰੀ ਨੂੰ ਸਿਫ਼ਾਰਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਕਈ ਮੰਤਰੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਕੋਲ ਅਕਾਲੀ ਵਿਧਾਇਕ ਵੀ ਆਉਣਗੇ ਤਾਂ ਉਹ ਉਨ੍ਹਾਂ ਦੇ ਵੀ ਤਬਾਦਲੇ ਕਰਨਗੇ।

ਯੋਗਤਾ ਨਹੀਂ, ਚਾਹੀਦੇ ਹਨ ਵਿਧਾਇਕ ਦੇ ਦਸਤਖ਼ਤ | Transfer MLA

ਪੰਜਾਬ ਦੇ ਕਿਸੇ ਵੀ ਵਿਭਾਗ ਦਾ ਕੋਈ ਵੀ ਕਰਮਚਾਰੀ ਹੋਵੇ ਜਾਂ ਫਿਰ ਅਧਿਕਾਰੀ ਹੋਵੇ, ਜੇਕਰ ਉਨ੍ਹਾਂ ਨੇ ਆਪਣਾ ਤਬਾਦਲਾ ਕਿਸੇ ਵੀ ਕਾਰਨ ਕਰਵਾਉਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਵਿਭਾਗ ਦੇ ਮੰਤਰੀ ਅੱਗੇ ਕੋਈ ਯੋਗਤਾ ਦਿਖਾਉਣ ਦੀ ਕੋਈ ਜਰੂਰਤ ਨਹੀਂ ਹੈ, ਕਿਉਂਕਿ ਉਨ੍ਹਾਂ ਦਾ ਤਬਾਦਲਾ ਤਾਂ ਸਿਰਫ਼ ਕਾਂਗਰਸੀ ਵਿਧਾਇਕ ਦੇ ਦਸਤਖ਼ਤ ਨਾਲ ਹੀ ਹੋਵੇਗਾ। ਕਾਂਗਰਸ ਦੇ ਕੈਬਨਿਟ ਮੰਤਰੀਆਂ ਕੋਲੋਂ ਰੋਜ਼ਾਨਾ ਹੀ ਦਰਜਨਾਂ ਅਧਿਕਾਰੀ ਅਤੇ ਕਰਮਚਾਰੀ ਵਾਪਸ ਮੁੜ ਕੇ ਜਾ ਰਹੇ ਹਨ