ਵੱਡੇ ਮੁੱਦੇ ਛੱਡ ਇੱਕ-ਦੂਜੇ ਨੂੰ ਉਲਝਾਉਣ ‘ਚ ਲੱਗੇ ਆਗੂ

Leading, leaders, BigIssues

ਲੋਕ ਸਭਾ ਚੋਣਾਂ ਦੇ ਚਾਰ ਗੇੜ ਪੂਰੇ ਹੋ ਚੁੱਕੇ ਹਨ ਹੁਣ ਤਿੰਨ ਗੇੜਾਂ ਦੀਆਂ ਚੋਣਾਂ ਹੋਰ ਬਾਕੀ ਹਨ ਲਿਹਾਜ਼ਾ ਸੱਤਾ ਪੱਖ ਤੇ ਵਿਰੋਧੀ ਧਿਰ, ਦੋਵੇਂ ਇੱਕ-ਦੂਜੇ ‘ਤੇ ਵਾਰ ਕਰਨ ਲਈ ਕੋਈ ਮੌਕਾ ਨਹੀਂ ਛੱਡ ਰਹੇ ਹਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਤੇ ਉਨ੍ਹਾਂ ਨੂੰ ਆਪਣੇ ਪੱਖ ‘ਚ ਕਰਨ ਲਈ ਰੋਜ਼ ਨਵੇਂ-ਨਵੇਂ ਮੁੱਦੇ ਇਜ਼ਾਦ ਕੀਤੇ ਜਾ ਰਹੇ ਹਨ ਅਜਿਹਾ ਹੀ ਇੱਕ ਮੁੱਦਾ ਭਾਜਪਾ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਮਿਲਿਆ ਹੈ ਮੁੱਦਾ ਉਨ੍ਹਾਂ ਦੀ ਨਾਗਰਿਕਤਾ ਸਬੰਧੀ ਹੈ ਗ੍ਰਹਿ ਮੰਤਰਾਲੇ ਨੇ ਹਾਲ ਹੀ ‘ਚ ਰਾਹੁਲ ਗਾਂਧੀ ਨੂੰ ਇੱਕ ਨੋਟਿਸ ਜਾਰੀ ਕਰਕੇ, ਪੰਦਰ੍ਹਾਂ ਦਿਨਾਂ ਅੰਦਰ ਉਨ੍ਹਾਂ ਨੂੰ ਇਸ ਸਬੰਧੀ ਤੱਥਾਤਮਕ ਸਥਿਤੀ ਦੀ ਜਾਣਕਾਰੀ ਦੇਣ ਨੂੰ ਕਿਹਾ ਹੈ ਜਿਉਂ ਹੀ ਇਹ ਖਬਰ ਮੀਡੀਆ ‘ਚ ਆਈ, ਭਾਜਪਾ ਕਾਂਗਰਸ ਪ੍ਰਧਾਨ ‘ਤੇ ਹਮਲਾਵਰ ਹੋ ਗਈ ਰਾਹੁਲ ਗਾਂਧੀ ਦੀ ਨਾਗਰਿਕਤਾ ਸਬੰਧੀ ਬੇਵਜ੍ਹਾ ਹੀ ਸਵਾਲ ਚੁੱਕੇ ਜਾ ਰਹੇ ਹਨ ਸਾਰਾ ਦੇਸ਼ ਜਾਣਦਾ ਹੈ ਕਿ ਉਹ ਕਿੱਥੇ ਪੈਦਾ ਹੋਏ ਤੇ ਕਿੱਥੇ ਉਨ੍ਹਾਂ ਦੀ ਪਰਵਰਿਸ਼ ਹੋਈ ਸਾਲ 1970 ‘ਚ ਭਾਰਤ ‘ਚ ਜਨਮੇ, ਰਾਹੁਲ ਗਾਂਧੀ ਸਾਲ 2004 ਤੋਂ ਲਗਾਤਾਰ ਤਿੰਨ ਵਾਰ ਲੋਕ ਸਭਾ ਦੇ ਮੈਂਬਰ ਚੁਣੇ ਗਏ ਹਨ ਇਸ ਦੌਰਾਨ ਉਨ੍ਹਾਂ ਦੀ ਨਾਗਰਿਕਤਾ ‘ਤੇ ਕਦੇ ਸਵਾਲ ਨਹੀਂ ਉੱਠੇ ਲੋਕ ਸਭਾ ਚੋਣਾਂ ਦਾ ਪਰਚਾ ਭਰਦੇ ਸਮੇਂ ਇਹ ਸਾਰੀ ਜਾਣਕਾਰੀ, ਹਰ ਉਮੀਦਵਾਰ ਨੂੰ ਵਿਸਥਾਰ ਸਹਿਤ ਦੇਣੀ ਹੁੰਦੀ ਹੈ ਜੇਕਰ ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਕੋਈ ਸ਼ੱਕ ਹੁੰਦਾ, ਤਾਂ ਉਹ ਕਿਵੇਂ ਸੰਸਦ ‘ਚ ਪਹੁੰਚ ਜਾਂਦੇ ਜਿੱਥੋਂ ਤੱਕ ਸੁਬਰਾਮਣੀਅਮ ਸਵਾਮੀ ਦੀ ਭਰੋਸੇਯੋਗਤਾ ਦਾ ਸਵਾਲ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਹੀ ਪਾਰਟੀ ਗੰਭੀਰਤਾ ਨਾਲ ਨਹੀਂ ਲੈਂਦੀ ਚਰਚਾ ‘ਚ ਰਹਿਣ ਲਈ ਉਹ ਰੋਜ਼-ਬ-ਰੋਜ਼ ਕੋਈ ਨਵਾਂ ਸ਼ਿਗੂਫ਼ਾ ਛੱਡਦੇ ਰਹਿੰਦੇ ਹਨ ਭਾਜਪਾ ਵੀ ਉਨ੍ਹਾਂ ਦਾ ਇਸਤੇਮਾਲ ਕਰਦੀ ਰਹਿੰਦੀ ਹੈ ਜਿਸ ਮਾਮਲੇ ਨੂੰ ਅਦਾਲਤ ਪਹਿਲਾਂ ਹੀ ਖਾਰਜ ਕਰ ਚੁੱਕੀ ਹੈ, ਉਸ ਮਾਮਲੇ ‘ਚ ਚਾਰ ਸਾਲਾਂ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਨੋਟਿਸ ਭੇਜਿਆ ਜਾਣਾ, ਸਵਾਲ ਖੜ੍ਹੇ ਤਾਂ ਕਰਦਾ ਹੀ ਹੈ ਸਰਕਾਰ ਦੀ ਨੀਅਤ ਨੂੰ ਵੀ ਉਜਾਗਰ ਕਰਦਾ ਹੈ ਸਵਾਲ ਇਸ ਦੀ ਟਾਈਮਿੰਗ ਸਬੰਧੀ ਵੀ ਹੈ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਜਦੋਂ ਇਸ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਹ ਇੱਕ ਆਮ ਪ੍ਰਕਿਰਿਆ ਹੈ ਤੇ ਜਦੋਂ ਵੀ ਕੋਈ ਸਾਂਸਦ ਕਿਸੇ ਮੰਤਰਾਲੇ ਨੂੰ ਸ਼ਿਕਾਇਤ ਕਰਦਾ ਹੈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਂਦੀ ਹੈ ਮੰਤਰਾਲਾ ਕਾਰਵਾਈ ਕਰੇ, ਇਸ ‘ਤੇ ਕਿਸੇ ਨੂੰ ਕੀ ਇਤਰਾਜ਼ ਹੋਵੇਗਾ ਸੱਚ ਗੱਲ ਤਾਂ ਇਹ ਹੈ ਕਿ ਇਸ ਲੋਕ ਸਭਾ ਚੋਣਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਪਾਰਟੀ ਭਾਜਪਾ ਕੋਲ ਦੇਸ਼ਵਾਸੀਆਂ ਦੇ ਵਿਕਾਸ ਲਈ ਨਾ ਤਾਂ ਕੋਈ ਵਿਜ਼ਨ ਹੈ ਤੇ ਨਾ ਹੀ ਨੀਤੀ ਭਾਜਪਾ ਦੇ ਸਟਾਰ ਪ੍ਰਚਾਰਕ ਨਰਿੰਦਰ ਮੋਦੀ ਆਪਣੀਆਂ ਚੁਣਾਵੀ ਰੈਲੀਆਂ ‘ਚ ਵਿਰੋਧੀ ਧਿਰ ‘ਤੇ ਕਈ ਦੋਸ਼, ਤੋਹਮਤਾਂ ਤਾਂ ਲਾਉਂਦੇ ਹਨ, ਪਰ ਉਹ ਸੱਤਾ ‘ਚ ਆਏ, ਤਾਂ ਦੇਸ਼ਵਾਸੀਆਂ ਲਈ ਕੀ ਕਰਨਗੇ ਤੇ ਉਨ੍ਹਾਂ ਲਈ ਕੀ ਯੋਜਨਾਵਾਂ ਹਨ, ਇਸ ‘ਤੇ ਖਾਮੋਸ਼ ਰਹਿੰਦੇ ਹਨ ਪਾਰਟੀ ਦੇ ਚੁਣਾਵੀ ਐਲਾਨ ਪੱਤਰ ਵੀ ਕੋਈ ਉਮੀਦਾਂ ਨਹੀਂ ਜਗਾਉਂਦੇ ਹਰ ਮੋਰਚੇ ‘ਤੇ ਮੋਦੀ ਸਰਕਾਰ ਨਾ-ਕਾਮਯਾਬ  ਰਹੀ ਹੈ ਰਾਹੁਲ ਗਾਧੀ ਦੀ ਨਾਗਰਿਕਤਾ ਦਾ ਮੁੱਦਾ, ਪਹਿਲਾਂ ਹੀ ਦਮ ਤੋੜ ਚੁੱਕਿਆ ਹੈ ਚੋਣਾ ‘ਚ ਭਾਜਪਾ ਨੂੰ ਹੁਣ ਸ਼ਾਇਦ ਹੀ ਇਸ ਤੋਂ ਕੋਈ ਫਾਇਦਾ ਮਿਲੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।