ਪਿਛਲੇ ਅੱਠ ਸਾਲਾਂ ਤੋਂ ਜੇਲ੍ਹ ’ਚ ਬੰਦ ਹੈ ਲਾਰੈਂਸ ਬਿਸ਼ਨੋਈ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ’ਚ ਪੰਜਾਬ ਪੁਲਿਸ ਵੱਲੋਂ ਗਿਰਫ਼ਤਾਰ ਕੀਤੇ ਗਏ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਮੰਗਲਵਾਰ ਨੂੰ ਇੱਕ ਟੀਵੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਨੇ ਚਲਚਲ ਪੈਦਾ ਕਰ ਦਿੱਤੀ ਹੈ। ਇੰਟਰਵਿਊ ’ਚ ਬਿਸ਼ਨੋਈ ਨੇ ਬਾਲੀਵੁੱਡ ਐਕਟਰ ਸਲਮਾਨ ਖਾਨ (Salman Khan) ਨੂੰ ਇੱਕ ਵਾਰ ਫਿਰ ਧਮਕੀ ਦਿੱਤੀ। ਲਾਰੈਂਸ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਧਮਕੀ ਦੇਣ ਦੇ ਲਹਿਜੇ ’ਚ ਕਿਹਾ ਕਿ ਜਾਂ ਤਾਂ ਸਲਮਾਨ ਨੂੰ ਮੁਆਫ਼ੀ ਮੰਗਣੀ ਪਵੇਗੀ ਜਾਂ ਫਿਰ ਉਸ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਕਈ ਵਾਰ ਸਲਮਾਨ ਖਾਨ (Salman Khan) ਨੂੰ ਧਮਕੀ ਦੇ ਚੁੱਕੇ ਹਨ। ਇਹ ਵੀ ਦੱਸ ਦੇਈਏ ਕਿ ਮੌਜ਼ੂਦਾ ਸਮੇਂ ’ਚ ਬਿਸ਼ਨੋਈ ਬਠਿੰਡਾ ਜੇਲ੍ਹ ’ਚ ਬੰਦ ਹੈ।
Lawrence Bishnoi Interview
ਇੰਟਰਵਿਊ ’ਚ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਨ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਸੀ ਪਰ ਵਿੰਕੀ ਮਿੱਡੂਖੇੜਾ, ਜਿਸ ਨੂੰ ਉਹ ਆਪਣਾ ਭਰਾ ਮੰਨਦਾ ਸੀ, ਉਸ ਦਾ ਕਤਲ ਕਰਨ ਵਾਲਿਆਂ ਨੂੰ ਮੂਸੇਵਾਲਾ ਨੇ ਸਹਾਇਤਾ ਦਿੱਤੀ ਸੀ। ਉਸ ਦੇ ਮੈਨੇਜ਼ਰ ਦੀ ਭੂਮਿਕਾ ਵੀ ਸਾਫ਼ ਤੌਰ ’ਤੇ ਸਾਹਮਣੇ ਆ ਗਈ ਸੀ, ਬੱਸ ਇਸ ਗੱਲ ਦਾ ਗੁੱਸਾ ਸੀ। ਸਾਡੇ ਵਿਰੋਧੀਆਂ ਨੇ ਹੀ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਵਾਇਆ। ਇਨ੍ਹਾਂ ਕਤਲਾਂ ਤੋਂ ਬਾਅਦ ਸਾਨੂੰ ਭਰੋਸਾ ਹੋ ਗਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਸਾਡੇ ਵਿਰੋਧੀ ਗੈਂਗ ਵਾਲਿਆਂ ਨੂੰ ਤਾਕਤਵਰ ਕਰਨ ’ਚ ਲੱਗਾ ਹੋਇਆ ਹੈ। ਮੈਂ ਟ੍ਰਾਈ ਕੀਤਾ ਸੀ ਪਰ ਕੰਮ ਹੋ ਨਹੀਂ ਸਕਿਆ, ਜਿਸ ਤੋਂ ਬਾਅਦ ਮੈਂ ਸਚਿਨ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਇਹ ਕੰਮ ਨਿਪਟਾਉਣ ਲਈ ਕਿਹਾ। ਉਨ੍ਹਾਂ ਨੇ ਹੀ ਸਾਰੀ ਪਲਾਨਿੰਗ ਬਣਾਈ ਅਤੇ ਮਈ ’ਚ ਕੰਮ ਨੂੰ ਅੰਜਾਮ ਦੇ ਦਿੱਤਾ।
ਇਹ ਵੀ ਪੜ੍ਹੋ : ਸੇਵਾ ਕੇਂਦਰ ਦੇ ਕੰਪਿਊਟਰ ਆਪਰੇਟਰ ਨੂੰ 4000 ਰੁਪਏ ਪਏ ਮਹਿੰਗੇ, ਵਿਜੀਲੈਂਸ ਵੱਲੋਂ ਕਾਬੂ
ਬਿਸ਼ਨੋਈ ਨੇ ਇਹ ਵੀ ਕਿਹਾ ਕਿ ਪੰਜਾਬ ਪੁਿਲਸ ਪੱਖਪਾਤ ਕਰਦੇ ਹੋਏ ਕਾਰਵਾਈ ਕਰਦੀ ਹੈ ਕਿਉਂਕਿ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਇੱਕ ਵਾਰ ਵੀ ਮੂਸੇਵਾਲਾ ਤੋਂ ਪੁੱਛਗਿੱਛ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਦੇ ਮੈਨੇਜ਼ਰ ਨੂੰ ਬੁਲਾਇਆ ਗਿਆ ਕਿਉਂਕਿ ਸਿੱਧੂ ਮੂਸੇਵਾਲਾ ਦੀ ਕਈ ਕਾਂਗਰਸੀ ਨੇਤਾਵਾਂ ਨਾਲ ਬਣਦੀ ਸੀ ਅਤੇ ਉਸ ਸਮੇਂ ਕਾਂਗਰਸ ਦੀ ਹੀ ਪੰਜਾਬ ’ਚ ਸਰਕਾਰ ਸੀ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਹੁਣ ਵੀ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਬੇਵਜ੍ਹਾ 50 ਲੋਕਾਂ ਨੂੰ ਉਸ ਦੇ ਕੇਸ ਕਾਰਨ ਅੰਦਰ ਕੀਤਾ ਹੋਇਆ ਹੈ, ਜਦਕਿ ਕਈਆਂ ਨੇ ਤਾਂ ਸਿਰਫ਼ ਚਾਹ-ਪਾਣੀ ਹੀ ਪਿਲਾਇਆ ਸੀ ਕੰਮ ਕਰਨ ਵਾਲਿਆਂ ਨੂੰ। ਇਸ ਤਰ੍ਹਾਂ ਬਿਸ਼ਨੋਈ ਨੇ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਧਮਕੀ ਦੇਣ ਦੇ ਲਹਿਜੇ ’ਚ ਕਿਹਾ ਕਿ ਜਾਂ ਤਾਂ ਸਲਮਾਨ ਨੂੰ ਮੁਆਫ਼ੀ ਮੰਗਣੀ ਪਵੇਗੀ ਜਾਂ ਫਿਰ ਉਸ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ।
ਉਧਰ, ਇਸ ਇੰਟਰਵਿਊ ਦੇ ਚੱਲਣ ਤੋਂ ਬਾਅਦ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਐੱਨਡੀ ਨੇਗੀ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਬਿਸ਼ਨੋਈ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਅਤੇ ਇਹ ਇੰਟਰਵਿਊ ਬਠਿੰਡਾ ਜੇਲ੍ਹ ਦੇ ਅੰਦਰ ਨਹੀਂ ਹੋਈ ਹੈ। ਨੇਗੀ ਦਾ ਕਹਿਣਾ ਹੈ ਕਿ ਬਠਿੰਡਾ ਜੇਲ੍ਹ ਪੂਰੀ ਤਰ੍ਹਾਂ ਜੈਮਰ ਲੈਸ ਹੈ ਅਤੇ ਮੋਬਾਇਲ ਇਸਤੇਮਾਲ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬਿਸ਼ਨੋਈ ਅਕਸਰ ਹੀ ਦੂਜੇ ਸੂਬਿਆਂ ਵਿੱਚ ਪੇਸ਼ੀਆਂ ’ਤੇ ਜਾਂਦਾ ਰਹਿੰਦਾ ਹੈ, ਸੰਭਾਵਨਾ ਹੈ ਕਿ ਉੱਥੇ ਇਹ ਰਿਕਾਰਡ ਹੋਈ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।