ਮੁੱਖ ਮੰਤਰੀ ਨੇ ਸਰਪੰਚਾਂ ਲਈ ਕੀਤਾ ਵੱਡਾ ਐਲਾਨ

Haryana

ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ, ਸੀਐੱਮ ਨੇ ਸਰਪੰਚਾਂ ਲਈ ਕੀਤਾ ਵੱਡਾ ਐਲਾਨ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Haryana News) ਨੇ ਪ੍ਰੈੱਸ ਕਾਨਫਰੰਸ ਕਰ ਕੇ ਸਰਪੰਚਾਂ ਲਈ ਬਜ਼ਟ ਦੀ ਰਾਸ਼ੀ ਨੂੰ ਵਧਾ ਦਿੱਤਾ ਹੈ। ਅੱਜ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕਰਦੇ ਹੋਏ ਦੋ ਲੱਖ ਦੀ ਲਿਮਟ ਨੂੰ ਪੰਜ ਲੱਖ ਤੱਕ ਵਧਾ ਦਿੱਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਦੱਸਿਆ ਕਿ ਸੂਬੇ ’ਚ ਇਸ ਵਾਰ ਈ-ਟੈਂਡਰਿੰਗ ਪ੍ਰਣਾਲੀ ਲਾਗੂ ਕੀਤੀ ਗਈ ਹੈ ਤਾਂ ਕਿ ਪੰਚਾਇਤਾਂ ਅਤੇ ਸਰਕਾਰੀ ਸਿਸਟਮ ਨੂੰ ਭਿ੍ਰਸ਼ਟਾਚਾਰ ’ਤੇ ਲਗਾਮ ਲਾਈ ਜਾ ਸਕੇ। ਮੁੱਖ ਮੰਤਰੀ ਮਨੋਹਰ ਲਾਲ ਨੇ ਦੱਸਿਆ ਕਿ ਸੂਬੇ ਦੇ ਸਰਪੰਚ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਫੰਡ ਦੀ ਲੋੜ ਹੋਵੇਗੀ। ਇਸ ਦੇ ਲਈ ਕਈ ਵਾਰ ਬੈਠਕਾਂ ਵੀ ਹੋਈਆਂ ਹਨ। (Haryana News)

ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕਰਦੇ ਹੋਏ ਕਿਹਾ ਕਿ ਗ੍ਰਾਮ ਪੰਚਾਇਤਾਂ ਦੇ ਫੰਡ ਦੀ ਵਰਤੋਂ ਦੀ ਰਾਸ਼ੀ ਦੀ ਲਿਮਟ ਨੂੰ ਦੋ ਲੱਖ ਤੋਂ ਵਧਾ ਕੇ ਪੰਜ ਲੱਖ ਕੀਤਾ ਗਿਆ ਹੈ। ਇਸ ਲਈ ਸਰਪੰਚ ਹੁਦ ਆਪਣੇ ਆਪਣੇ ਪਿੰਡ ’ਚ ਵਿਕਾਸ ਕਾਰਜ ਕਰਵਾ ਸਕਦੇ ਹਨ। ਹਾਲਾਂਕਿ ਪਿੰਡ ਵਿੱਚ 5 ਲੱਖ ਤੋਂ ਉੱਪਰ ਦੇ ਸਾਰੇ ਵਿਕਾਸ ਕਾਰਜ ਈ-ਟੈਂਡਰਿੰਗ ਰਾਹੀਂ ਹੀ ਕੀਤੇ ਜਾਣਗੇ। ਜਿਸ ਲਈ ਅਧਿਕਾਰੀ ਅਤੇ ਸਰਪੰਚ ਮਿਲ ਕੇ ਤਜਵੀਜ਼ ਬਣਾ ਕੇ ਪਿੰਡ ਦੇ ਵਿਕਾਸ ਲਈ ਯੋਜਨਾਵਾਂ ਤਿਆਰ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।